ਅਡਾਨੀ ਗਰੁੱਪ ਨੂੰ ਕਿਸ ਬੈਂਕ ਨੇ ਦਿੱਤਾ ਕਿੰਨਾ ਕਰਜ਼ਾ, RBI ਨੇ ਮੰਗੀ ਡਿਟੇਲ

02/02/2023 5:12:36 PM

ਬਿਜ਼ਨੈੱਸ ਡੈਸਕ- ਹਿੰਡਨਬਰਗ ਰਿਪੋਰਟ ਤੋਂ ਬਾਅਦ ਅਡਾਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਭਾਰਤੀ ਰਿਜ਼ਰਵ ਬੈਂਕ ਵੀ ਇਸ ਮਾਮਲੇ ਨੂੰ ਲੈ ਕੇ ਸਾਵਧਾਨ ਹੋ ਗਿਆ ਹੈ। ਕੇਂਦਰੀ ਬੈਂਕ ਨੇ ਭਾਰਤੀ ਬੈਂਕਾਂ ਤੋਂ ਅਡਾਨੀ ਗਰੁੱਪ ਨੂੰ ਦਿੱਤੇ ਗਏ ਕਰਜ਼ ਦੀ ਪੂਰੀ ਜਾਣਕਾਰੀ ਮੰਗੀ ਹੈ। ਨਿਊਜ਼ ਏਜੰਸੀ ਰਾਇਟਰਸ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਅਡਾਨੀ ਗਰੁੱਪ ਨੂੰ ਹੁਣ ਕਿੰਨਾ ਕਰਜ਼ ਦਿੱਤਾ ਗਿਆ ਹੈ, ਬੈਂਕਾਂ ਨੂੰ ਇਸ ਦੀ ਪੂਰੀ ਜਾਣਕਾਰੀ ਦੇਣ ਨੂੰ ਕਿਹਾ ਗਿਆ ਹੈ। 
ਦੱਸ ਦੇਈਏ ਕਿ ਭਾਰਤੀ ਬੈਂਕਾਂ ਦਾ ਅਡਾਨੀ ਗਰੁੱਪ 'ਤੇ ਕਰੀਬ 80,000 ਕਰੋੜ ਰੁਪਏ ਦਾ ਕਰਜ਼ ਹੈ, ਜੋ ਗਰੁੱਪ ਦੇ ਕੁੱਲ ਕਰਜ਼ ਦਾ 38 ਫ਼ੀਸਦੀ ਹਿੱਸਾ ਹੈ। ਕੁਝ ਬੈਂਕ ਅਧਿਕਾਰੀਆਂ ਮੁਤਾਬਕ ਕੌਮਾਂਤਰੀ ਰੇਟਿੰਗ ਏਜੰਸੀਆਂ ਨੇ ਵੀ ਬੈਂਕਾਂ ਤੋਂ ਅਡਾਨੀ ਗਰੁੱਪ 'ਤੇ ਉਨ੍ਹਾਂ ਦੇ ਐਕਸਪੋਜ਼ਰ ਦੇ ਬਾਰੇ 'ਚ ਜਾਣਕਾਰੀ ਮੰਗੀ ਹੈ। ਹਾਲਾਂਕਿ ਹਿੰਡਨਬਰਗ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਬੈਂਕ ਨਿਵੇਸ਼ਕਾਂ ਦੀ ਚਿੰਤਾ ਦੂਰ ਕਰਨ 'ਚ ਜੁੱਟੇ ਹੋਏ ਹਨ।

ਇਹ ਵੀ ਪੜ੍ਹੋ-ਆਰਥਿਕ ਵਿਕਾਸ ਨੂੰ ਰਫਤਾਰ ਦੇਣ ਅਤੇ ਗਲੋਬਲ ਮੰਦੀ ਦੇ ਪ੍ਰਭਾਵ ਨੂੰ ਘੱਟ ਕਰਨ ’ਚ ਮਦਦਗਾਰ ਹੋਵੇਗਾ ਬਜਟ : ਰੀਅਲ ਅਸਟੇਟ
ਅਡਾਨੀ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ
ਇਸ ਦੇ ਨਾਲ ਹੀ ਪਿਛਲੇ ਛੇ ਕਾਰੋਬਾਰੀ ਦਿਨ ਤੋਂ ਲਗਾਤਾਰ ਅਡਾਨੀ ਗਰੁੱਪ ਦੇ ਸ਼ੇਅਰ ਡਿੱਗ ਰਹੇ ਹਨ। ਗਿਰਾਵਟ ਦਾ ਇਹ ਸਿਲਸਿਲਾ ਅੱਜ ਵੀਰਵਾਰ ਨੂੰ ਵੀ ਜਾਰੀ ਰਿਹਾ। ਅਡਾਨੀ ਗਰੁੱਪ ਨੇ ਬੁੱਧਵਾਰ ਨੂੰ ਆਪਣੇ ਐੱਫ.ਪੀ.ਓ.ਨੂੰ ਕੈਂਸਿਲ ਕਰਨ ਦਾ ਐਲਾਨ ਕਰ ਦਿੱਤਾ। ਇਸ ਨਾਲ ਸ਼ੇਅਰ ਬਾਜ਼ਾਰ 'ਚ ਅਡਾਨੀ ਗਰੁੱਪ ਦੇ ਸ਼ੇਅਰਾਂ ਦਾ ਅੱਜ ਬੇਹੱਦ ਕੁਟਾਪਾ ਹੋ ਰਿਹਾ ਹੈ। ਰਿਟੇਲਨਿਵੇਸ਼ਕ ਅਡਾਨੀ ਗਰੁੱਪ ਦੇ ਸ਼ੇਅਰ ਨੂੰ ਵੇਚਣ 'ਚ ਲੱਗ ਗਏ ਹਨ। ਗਰੁੱਪ ਦੇ ਸ਼ੇਅਰ ਅੱਜ ਸ਼ੁਰੂਆਤੀ ਕਾਰੋਬਾਰੀ 'ਚ ਹੀ ਬੀ.ਐੱਸ.ਈ. 'ਤੇ ਲਗਭਗ 10 ਫੀਸਦੀ ਤੱਕ ਡਿੱਗ ਗਏ। ਅਡਾਨੀ ਗਰੁੱਪ ਦੇ ਸਾਰੇ ਸ਼ੇਅਰਾਂ 'ਚ ਲੋਜਰ ਸਰਕਿਟ ਲੱਗ ਗਿਆ ਹੈ। ਇੰਨਾ ਹੀ ਨਹੀਂ ਬਾਂਡ ਮਾਰਕੀਟ 'ਚ ਵੀ ਅਡਾਨੀ ਨੂੰ ਤਗੜਾ ਝਟਕਾ ਲੱਗਿਆ ਹੈ। ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਪੋਟਰਸ ਐਂਡ ਸਪੈਸ਼ਲ ਇਕੋਨਾਮਿਕ ਜੋਨ ਵਲੋਂ ਜਾਰੀ ਕੀਤੇ ਗਏ ਬਾਂਡ ਦੀ ਹਾਲਤ ਗਰੋਬਲ ਮਾਰਕੀਟ 'ਚ ਖਰਾਬ ਹੈ। ਇਸ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਵਾਦਾਂ ਤੋਂ ਬਾਅਦ ਅੱਜ ਵੀਰਵਾਰ ਨੂੰ ਪਹਿਲੀ ਵਾਰ ਗੌਤਮ ਅਡਾਨੀ ਖ਼ੁਦ ਸਾਹਮਣੇ ਆਏ ਅਤੇ ਐੱਫ.ਪੀ.ਓ. ਨੂੰ ਕੈਂਸਿਲ ਕਰਨ ਦਾ ਕਾਰਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਇਹ ਫ਼ੈਸਲਾ ਆਪਣੇ ਗਾਹਕਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਹੈ ਤਾਂ ਜੋ ਬਾਅਦ 'ਚ ਨਿਵੇਸ਼ਕਾਂ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ- ਆਟੋ ਸੈਕਟਰ ਦੀਆਂ ਕੰਪਨੀਆਂ ਦੀ ਵਿਕਰੀ ’ਚ ਵਾਧਾ
ਸਿਟੀ ਗਰੁੱਪ ਅਤੇ ਕ੍ਰੇਡਿਟ ਸੁਈਸ ਨੇ ਦਿੱਤਾ ਝਟਕਾ
ਇਸ ਦੇ ਨਾਲ ਹੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਵਲੋਂ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ ਬੈਂਕਾਂ ਨੇ ਭਾਰਤੀ ਟਾਈਕੂਨ ਦੇ ਫਾਈਨੈਂਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟੀਗਰੁੱਪ ਇੰਕ ਦੀ ਫੰਡ ਬ੍ਰਾਂਚ ਨੇ ਅਡਾਨੀ ਸਕਿਓਰਟੀਜ਼ 'ਤੇ ਮਾਰਜਨ ਲੋਨ ਦੇਣਾ ਰੋਕ ਦਿੱਤਾ ਹੈ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਕ੍ਰੇਡਿਟ ਸੁਈਸ ਦੀ ਪ੍ਰਾਈਵੇਟ ਬੈਂਕਿੰਗ ਕੰਪਨੀ ਨੇ ਜੀਰੋ ਲੈਂਡਿੰਗ ਵੈਲਿਊ ਬੈਂਕਿੰਗ ਇਕਾਈ ਨੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕਸ ਜੋਨ, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਇਲੈਕਟ੍ਰਸਿਟੀ ਮੁੰਬਈ ਲਿਮਟਿਡ ਵਲੋਂ ਵੇਚੇ ਗਏ ਨੋਟਸ ਨੂੰ ਜੀਰੋ ਲੇਂਡਿੰਗ ਵੈਲਿਊ ਅਸਾਈਨ ਕਰ ਦਿੱਤੀ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਸਵਿਸ ਲੈਂਡਰ ਕ੍ਰੇਡਿਟ ਸੁਈਸ ਗਰੁੱਪ ਏਜੀ ਦੀ ਪ੍ਰਾਈਵੇਟ ਬੈਂਕਿੰਗ ਇਕਾਈ ਨੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜੋਨ, ਅਡਾਨੀ ਗ੍ਰੀਨ ਐਨਰਜੀ ਤੇ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਲਿਮਟਿਡ ਵਲੋਂ ਵੇਚੇ ਗਏ ਨੋਟਸ ਨੂੰ ਜਾਰੀ ਲੈਂਡਿੰਗ ਵੈਲਿਊ ਦਿੱਤੀ।   

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News