ATM ਨੂੰ ਛੇਤੀ ਅਪਗ੍ਰੇਡ ਕਰਕੇ ਸੁਰੱਖਿਅਤ ਬਣਾਏ ਬੈਂਕ:RBI

Friday, Jun 22, 2018 - 08:02 AM (IST)

ਮੁੰਬਈ—ਬੈਂਕਾਂ ਵਲੋਂ ਸੁਰੱਖਿਆ ਮੁੱਦਿਆਂ 'ਤੇ ਸੁਸਤ ਰਫਤਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਏ.ਟੀ.ਐੱਮ ਨੂੰ ਤੈਅ ਸਮੇਂ ਸੀਮਾ 'ਚ ਅਪ੍ਰੇਗਡ ਕਰਨ ਨੂੰ ਕਿਹਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਜੇਕਰ ਬੈਂਕ ਏ.ਟੀ.ਐੱਮ. ਨੂੰ ਤੈਅ ਸਮੇਂ 'ਚ ਸੁਰੱਖਿਅਤ ਨਹੀਂ ਬਣਾਉਂਦੇ ਹਨ ਤਾਂ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਤੈਅ ਸਮੇਂ ਸੀਮਾ ਮੁਤਾਬਕ ਬੈਂਕਾਂ ਨੂੰ ਏ.ਟੀ.ਐੱਮ. 'ਚ ਵੱਖ-ਵੱਖ ਤਰ੍ਹਾਂ ਦੇ ਸੁਰੱਖਿਆ ਫੀਚਰ ਅਗਸਤ ਤੱਕ ਲਗਾਉਣੇ ਹੋਣਗੇ।
ਨਾਲ ਹੀ ਸਾਰੇ ਏ.ਟੀ.ਐੱਮ ਨੂੰ ਅਗਲੇ ਸਾਲ ਜੂਨ ਤੱਕ ਚਰਣਬੱਧ ਤਰੀਕੇ ਨਾਲ ਸੰਚਾਲਨ ਦੀ ਤੈਅਸ਼ੁਦਾ ਪ੍ਰਣਾਲੀ ਦੇ ਅਨੁਰੂਪ ਸੰਯੋਜਤ ਕਰਨਾ ਹੋਵੇਗਾ। 
ਫਰਵਰੀ 2018 ਦੇ ਅੰਤ ਤੱਕ ਦੇਸ਼ ਭਰ 'ਚ ਕਰੀਬ 2.06 ਲੱਖ ਏ.ਟੀ.ਐੱਮ. ਸਨ। ਅਪ੍ਰੈਲ 2017 'ਚ ਕੇਂਦਰੀ ਬੈਂਕ ਨੇ ਬੈਂਕਾਂ ਨੂੰ ਗੋਪਨੀ ਸਰਕੁਲਰ ਦੇ ਰਾਹੀਂ ਵਿੰਡੋਜ ਐਕਸਪੀ ਅਤੇ ਹੋਰ ਅਜਿਹੇ ਅਪਰੇਟਿੰਗ ਸਿਸਟਮ 'ਤੇ ਆਧਾਰਿਤ ਏ.ਟੀ.ਐੱਮ ਦੇ ਪ੍ਰਤੀ ਸਾਵਧਾਨ ਕੀਤਾ ਸੀ। ਬੈਂਕਾਂ ਨੂੰ ਛੇਤੀ ਅਸਰ ਤੋਂ ਉੱਚਿਤ ਕੰਟਰੋਲ ਵੀ ਲਾਗੂ ਕਰਨ ਨੂੰ ਕਿਹਾ ਗਿਆ ਸੀ।
ਕੇਂਦਰੀ ਬੈਂਕ ਨੇ ਬੈਂਕ ਪ੍ਰਮੁੱਖਾਂ ਅਤੇ ਏ.ਟੀ.ਐੱਮ ਆਪਰੇਟਰਾਂ ਨੂੰ ਜਾਰੀ ਸਰਕੁਲਰ 'ਚ ਕਿਹਾ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਸੁਲਝਾਉਣ 'ਚ ਬੈਂਕਾਂ ਦੀ ਹੋਰ ਹੌਲੀ ਪ੍ਰਗਤੀ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਹਾਲ ਦੇ ਸਮੇਂ 'ਚ ਏ.ਟੀ.ਐੱਮ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।


Related News