ਬੈਂਕ ਧੋਖਾਧੜੀ: ਮੀਡੀਆ ਗਰੁੱਪ ਦੀ 127 ਕਰੋੜ ਰੁਪਏ ਦੀ ਸੰਪਤੀ ਕੁਰਕ

12/31/2019 1:39:35 PM

ਨਵੀਂ ਦਿੱਲੀ—ਈ.ਡੀ. ਨੇ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਇਕ ਮੀਡੀਆ ਗਰੁੱਪ ਦੀਆਂ 127 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪਤੀ ਕੁਰਕ ਕੀਤੀ ਹੈ। ਜਾਂਚ ਏਜੰਸੀ ਨੇ ਮੰਗਲਵਾਰ ਨੂੰ ਬਿਆਨ 'ਚ ਕਿਹਾ ਕਿ ਇਹ ਮਾਮਲਾ ਪਿਕਸਨ ਮੀਡੀਆ ਪ੍ਰਾਈਵੇਟ ਲਿਮਟਿਡ, ਪਰਲ ਮੀਡੀਆ ਪ੍ਰਾਈਵੇਟ, ਪਿਕਸਨ ਵਿਜਨ ਪ੍ਰਾਈਵੇਟ ਲਿਮਟਿਡ, ਪਰਲ ਸਟੁਡਿਓ ਪ੍ਰਾਈਵੇਟ ਲਿਮਟਿਡ, ਪਰਲ ਵਿਜਨ ਪ੍ਰਾਈਵੇਟ ਲਿਮਟਿਡ, ਸੈਂਚੁਰੀ ਕੰਮਿਊਨੀਕੇਸ਼ਨ ਲਿਮਟਿਡ ਅਤੇ ਉਨ੍ਹਾਂ ਦੇ ਨਿਰਦੇਸ਼ਕਾਂ ਪੀਕੇ ਤਿਵਾੜੀ, ਆਨੰਦ ਤਿਵਾੜੀ, ਅਭਿਸ਼ੇਕ ਤਿਵਾੜੀ ਅਤੇ ਹੋਰ ਨਾਲ ਸੰਬੰਧਤ ਹੈ। ਈ.ਡੀ. ਨੇ ਕਿਹਾ ਕਿ ਧਨ ਸੋਧਨ ਨਿਵਾਰਨ ਐਕਟ (ਪੀ.ਐੱਮ.ਐੱਲ.ਏ.) ਦੇ ਤਹਿਤ ਕੁੱਲ 127.74 ਕਰੋੜ ਰੁਪਏ ਦੀ ਸੰਪਤੀ ਕੁਰਕ ਕੀਤੀ ਗਈ ਹੈ। ਇਸ 'ਚ ਮੁੰਬਈ, ਚੇਨਈ, ਨੋਇਡਾ ਅਤੇ ਕੋਲਕਾਤਾ 'ਚ ਗਰੁੱਪ ਦੀਆਂ ਕੰਪਨੀਆਂ ਦੇ 11 ਵਪਾਰਕ ਭੂਖੰਡ ਅਤੇ ਭੂਤਲ ਸ਼ਾਮਲ ਹਨ। ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਗਰੁੱਪ ਦੀਆਂ ਕੰਪਨੀਆਂ ਨੇ ਧੋਖੇ ਨਾਲ ਬੈਂਕਾਂ ਤੋਂ 2,600 ਕਰੋੜ ਰੁਪਏ ਦਾ ਕਰਜ਼ ਲਿਆ ਹੈ।


Aarti dhillon

Content Editor

Related News