8 ਦਿਨ ਬੰਦ ਰਹਿ ਸਕਦੇ ਹਨ ਬੈਂਕ, 8 ਮਾਰਚ ਤੋਂ ਪਹਿਲਾਂ ਨਿਪਟਾ ਲਓ ਬੈਂਕ ਦੇ ਕੰਮ

Saturday, Feb 29, 2020 - 10:03 AM (IST)

8 ਦਿਨ ਬੰਦ ਰਹਿ ਸਕਦੇ ਹਨ ਬੈਂਕ, 8 ਮਾਰਚ ਤੋਂ ਪਹਿਲਾਂ ਨਿਪਟਾ ਲਓ ਬੈਂਕ ਦੇ ਕੰਮ

ਨਵੀਂ ਦਿੱਲੀ—ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਉਸ ਨੂੰ ਤੁਸੀਂ ਅੱਠ ਮਾਰਚ ਤੋਂ ਪਹਿਲਾਂ ਹੀ ਨਿਪਟਾ ਲਓ ਤਾਂ ਵਧੀਆ ਹੋਵੇਗਾ, ਕਿਉਂਕਿ ਮਾਰਚ 'ਚ ਲਗਾਤਾਰ ਅੱਠ ਦਿਨਾਂ ਤੱਕ ਬੈਂਕ ਬੰਦ ਰਹਿ ਸਕਦਾ ਹੈ | ਮਾਰਚ 'ਚ ਰੰਗਾਂ ਦਾ ਤਿਉਹਾਰ ਹੋਲੀ ਦੀ ਛੁੱਟੀ ਅਤੇ ਬੈਂਕ ਕਰਮਚਾਰੀਆਂ ਦੀ ਪ੍ਰਸਤਾਵਿਤ ਹੜਤਾਲ ਨਾਲ ਬੈਂਕ ਲਗਾਤਾਰ ਅੱਠ ਦਿਨਾਂ ਤੱਕ ਬੰਦ ਰਹਿ ਸਕਦੇ ਹਨ | 
ਅੱਠ ਮਾਰਚ ਨੂੰ ਐਤਵਾਰ ਦੀ ਛੁੱਟੀ ਹੈ, ਜਦੋਂਕਿ ਨੌ ਅਤੇ 10 ਮਾਰਚ ਨੂੰ ਹੋਲੀ ਦੀ ਛੁੱਟੀ ਹੈ | 11,12 ਅਤੇ 13 ਮਾਰਚ ਨੂੰ ਬੈਂਕ ਕਰਮਚਾਰੀਆਂ ਹੜਤਾਲ 'ਤੇ ਜਾ ਸਕਦੇ ਹਨ | ਜੇਕਰ ਬੈਂਕ ਕਰਮਚਾਰੀ ਹੜਤਾਲ ਤੇ ਗਏ ਤਾਂ ਲਗਾਤਾਰ ਛੇ ਦਿਨਾਂ ਦੀ ਛੁੱਟੀ ਹੋਈ, ਉੱਧਰ 14 ਮਾਰਚ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਪੈ ਰਿਹਾ ਹੈ | ਜਦੋਂਕਿ 15 ਨੂੰ ਐਤਵਾਰ ਦੀ ਛੁੱਟੀ ਹੈ | ਅਜਿਹੇ 'ਚ ਬੈਂਕ ਲਗਾਤਾਰ ਅੱਠ ਦਿਨ ਬੰਦ ਰਹਿ ਸਕਦੇ ਹਨ | 
ਤਾਂ ਬੈਂਕ ਕਰਮਚਾਰੀ ਕਰਨਗੇ ਹੜਤਾਲ
ਬੈਂਕ ਇੰਪਲਾਈ ਫੈਡਰੇਸ਼ਨ ਆਫ ਇੰਡੀਆ (ਬੀ.ਈ.ਐੱਫ.ਆਈ.) ਅਤੇ ਆਲ ਇੰਡੀਆ ਬੈਂਕ ਇੰਪਲਾਈ ਐਸੋਸੀਏਸ਼ਨ ਵਲੋਂ ਕਿਹਾ ਗਿਆ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜਨਤਕ ਖੇਤਰ ਦੇ ਸਾਰੇ ਬੈਂਕਾਂ ਦੇ ਕਰਮਚਾਰੀ 11-13 ਮਾਰਚ ਦੇ ਵਿਚਕਾਰ ਤਿੰਨ ਦਿਨਾਂ ਦੀ ਹੜਤਾਲ 'ਤੇ ਰਹਿਣਗੇ | 
ਇਹ ਹਨ ਮੁੱਖ ਮੰਗਾਂ
ਇਨ੍ਹਾਂ ਬੈਂਕ ਕਰਮਚਾਰੀਆਂ ਦੀ ਮੰਗ ਹੈ ਕਿ ਸੈਲਰੀ ਨੂੰ ਹਰ ਪੰਜ ਸਾਲ 'ਤੇ ਰਿਵਾਈਜ਼ ਕੀਤਾ ਜਾਵੇ | ਪਿਛਲੀ ਵਾਰ 2012 'ਚ ਸੈਲਰੀ ਰਿਵਾਈਜ਼ ਕੀਤੀ ਗਈ ਸੀ | ਅਗਲੀ ਵਾਰ ਇਹ 2017 'ਚ ਹੋਣਾ ਸੀ ਪਰ ਹੁਣ ਤੱਕ ਨਹੀਂ ਹੋ ਪਾਇਆ ਹੈ | ਇਸ ਦੇ ਇਲਾਵਾ, ਬੈਂਕ ਯੂਨੀਅਨ ਦੀ ਮੰਗ ਹੈ ਕਿ ਹਫਤੇ 'ਚ ਦੋ ਦਿਨ ਦੀ ਛੁੱਟੀ ਹੋਵੇ | ਬੈਂਕ ਯੂਨੀਅਨ ਚਾਹੁੰਦੇ ਹੈ ਕਿ ਸਪੈਸ਼ਲ ਅਲਾਊਾਸ ਨੂੰ ਬੇਸਿਕ ਪੇਅ ਦੇ ਨਾਲ ਜੋੜ ਦਿੱਤਾ ਜਾਵੇ, ਨਿਊ ਪੈਨਸ਼ਨ ਸਕੀਮ ਖਤਮ ਕਰ ਦਿੱਤੀ ਜਾਵੇ ਅਤੇ ਫੈਮਿਲੀ ਪੈਨਸ਼ਨ ਸਕੀਮ 'ਚ ਸੁਧਾਰ ਲਿਆਂਦਾ ਜਾਵੇ | 


author

Aarti dhillon

Content Editor

Related News