ਬੰਧਨ ਬੈਂਕ ਦਾ ਸ਼ੁੱਧ ਮੁਨਾਫਾ 45 ਫੀਸਦੀ ਤੋਂ ਵਧ ਕੇ ਹੋਇਆ 701 ਕਰੋੜ ਰੁਪਏ

Friday, Jul 19, 2019 - 09:24 PM (IST)

ਬੰਧਨ ਬੈਂਕ ਦਾ ਸ਼ੁੱਧ ਮੁਨਾਫਾ 45 ਫੀਸਦੀ ਤੋਂ ਵਧ ਕੇ ਹੋਇਆ 701 ਕਰੋੜ ਰੁਪਏ

ਨਵੀਂ ਦਿੱਲੀ— ਬੰਧਨ ਬੈਂਕ ਦਾ ਸ਼ੁੱਧ ਮੁਨਾਫਾ 30 ਜੂਨ 2019 ਨੂੰ ਖਤਮ ਹੋ ਰਹੇ ਤਿਮਾਹੀ 'ਚ 45 ਫੀਸਦੀ ਤੋਂ ਜ਼ਿਆਦਾ ਵਧ ਕੇ 701 ਕਰੋੜ ਰੁਪਏ 'ਤੇ ਪਹੁੰਚ ਗਿਆ।  ਪਿਛਲੇ ਵਿੱਤ ਸਾਲ ਦੀ ਪਹਿਲੀ ਤਿਮਾਹੀ 'ਚ ਬੈਂਕ ਨੂੰ 482 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਬੈਂਕ ਨੇ ਸ਼ੇਅਰ ਬਾਜ਼ਾਰ ਤੋਂ ਸ਼ੁੱਕਰਵਾਰ ਨੂੰ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁਲ ਆਮਦਨ ਪਿਛਲੇ ਵਿੱਤ ਸਾਲ ਦੇ 1,248 ਕਰੋੜ ਰੁਪਏ ਤੋਂ 38.06 ਫੀਸਦੀ ਵਧ ਕੇ 1,723 ਕਰੋੜ ਰੁਪਏ 'ਤੇ ਪਹੁੰਚ ਗਈ। ਇਸ ਦੌਰਾਨ ਵਿਆਜ਼ ਤੋਂ ਹੋਈ ਆਮਦਨ 36 ਫੀਸਦੀ ਵਧ ਕੇ 1,411 ਕਰੋੜ ਰੁਪਏ 'ਤੇ ਵਿਆਜ਼ ਤੋਂ ਇਲਾਵਾ ਹੋਰ ਸਰੋਤਾਂ ਤੋਂ ਹੋਈ ਆਮਦਨ 48 ਫੀਸਦੀ ਵਧ ਕੇ 312 ਕਰੋੜ ਰੁਪਏ 'ਤੇ ਪਹੁੰਚ ਗਈ।

ਬੈਂਕ ਦਾ ਸੰਚਾਲਨ ਮੁਨਾਫਾ ਵੀ 47.14 ਫੀਸਦੀ ਵਧ ਕੇ 1,208 ਕਰੋੜ ਰੁਪਏ 'ਤੇ ਪਹੁੰਚ ਗਿਆ। ਹਾਲਾਂਕਿ ਇਸ ਦੌਰਾਨ ਸ਼ੁੱਧ ਐੱਨ.ਪੀ.ਏ. ਘੱਟ ਹੋ ਕੇ 0.56 ਫੀਸਦੀ 'ਤੇ ਆ ਗਿਆ। ਤਿਮਾਹੀ ਦੌਰਾਨ ਬੈਂਕ ਵੱਲੋਂ ਐੱਚ.ਡੀ.ਐੱਫ.ਸੀ. ਦੇ ਗ੍ਰਹਿ ਫਾਇਨੈਂਸ ਦੇ ਪ੍ਰਸਤਾਵਿਤ ਐਕਵਾਇਰ ਨੂੰ ਅਪ੍ਰੈਲ 'ਚ ਕੰਪੀਟੀਸ਼ਨ ਕਮਿਸ਼ਨ ਦੀ ਮਨਜ਼ੂਰੀ ਮਿਲ ਗਈ। ਆਈ.ਬੀ.ਆਈ. ਨੇ ਇਸ ਨੂੰ ਮਾਰਚ 'ਚ ਮਨਜ਼ੂਰੀ ਦਿੱਤੀ ਸੀ।


Related News