ਬਜਾਜ ਆਟੋ ਨੇ ਕਾਇਮ ਕੀਤਾ ਰਿਕਾਰਡ, ਮਾਰਕੀਟ ਕੈਪ 1 ਲੱਖ ਕਰੋੜ ਦੇ ਪਾਰ ਤੇ ਸ਼ੇਅਰਾਂ ’ਚ ਵੱਡਾ ਉਛਾਲ

Tuesday, Jan 05, 2021 - 05:21 PM (IST)

ਬਜਾਜ ਆਟੋ ਨੇ ਕਾਇਮ ਕੀਤਾ ਰਿਕਾਰਡ, ਮਾਰਕੀਟ ਕੈਪ 1 ਲੱਖ ਕਰੋੜ ਦੇ ਪਾਰ ਤੇ ਸ਼ੇਅਰਾਂ ’ਚ ਵੱਡਾ ਉਛਾਲ

ਨਵੀਂ ਦਿੱਲੀ — ਮਸ਼ਹੂਰ ਆਟੋ ਕੰਪਨੀ ਨੇ ਸ਼ੇਅਰ ਬਾਜ਼ਾਰ ’ਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੰਪਨੀ ਦੀ ਮਾਰਕੀਟ ਕੈਪ 1 ਲੱਖ ਕਰੋੜ ਨੂੰ ਪਾਰ ਕਰ ਗਈ ਹੈ। ਕੰਪਨੀ ਦਾ ਸਟਾਕ 1 ਜਨਵਰੀ ਨੂੰ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ’ਤੇ 3279 ਰੁਪਏ ’ਤੇ ਬੰਦ ਹੋਇਆ ਸੀ। ਇਹ ਅੰਕੜਾ ਪਾਰ ਕਰਨ ਵਾਲੀ ਇਹ ਚੌਥੀ ਕੰਪਨੀ ਹੈ। ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਅਤੇ ਆਟੋਮੋਬਾਈਲ ਸੈਕਟਰ ਦੇ ਟਾਟਾ ਮੋਟਰਜ਼ ਨੇ ਵੀ ਇਹ ਮੁਕਾਮ ਹਾਸਲ ਕੀਤਾ ਹੈ।

ਕੰਪਨੀ ਦੀ ਦਸੰਬਰ ਮਹੀਨੇ ’ਚ ਵਿਕਰੀ 

ਦਸੰਬਰ ਵਿਚ ਕੰਪਨੀ ਦੀ ਵਿਕਰੀ ਵਿਚ ਤਕਰੀਬਨ 11 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ ਦਸੰਬਰ 2019 ਵਿਚ ਬਜਾਜ ਆਟੋ ਨੇ ਕੁੱਲ 3,36,055 ਵਾਹਨ ਵੇਚੇ ਸਨ। ਇਸ ਦੀ ਤੁਲਨਾ ਪਿਛਲੇ ਸਾਲ ਨਾਲ ਕੀਤੀ ਜਾਵੇ ਤਾਂ ਘਰੇਲੂ ਵਿਕਰੀ 1,53,163 ਇਕਾਈਆਂ ਤੋਂ 9 ਪ੍ਰਤੀਸ਼ਤ ਘੱਟ ਕੇ 1,39,606 ’ਤੇ ਆ ਗਈ ਹੈ।

ਇਹ ਵੀ ਪੜ੍ਹੋ : 8 ਹਫਤਿਆਂ ਦੇ ਉੱਚ ਪੱਧਰ ’ਤੇ ਪਹੁੰਚਣ ਤੋਂ ਬਾਅਦ ਫਿਰ ਟੁੱਟਿਆ ਸੋਨਾ, ਜਾਣੋ ਕਿਉਂ ਘਟੀ ਕੀਮਤ

650 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ

ਬਜਾਜ ਆਟੋ ਮਹਾਰਾਸ਼ਟਰ ਦੇ ਚਾਕਨ ਵਿਖੇ ਲਗਭਗ 650 ਕਰੋੜ ਰੁਪਏ ਦਾ ਨਿਵੇਸ਼ ਕਰਕੇ ਇਕ ਨਿਰਮਾਣ ਯੂਨਿਟ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਸਾਲ 2023 ਵਿਚ ਸ਼ੁਰੂ ਹੋ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇੱਥੇ ਪ੍ਰੀਮੀਅਮ ਬ੍ਰਾਂਡ ਕੇ.ਟੀ.ਐਮ., ਹਸਕਵਰਨਾ ਅਤੇ ਟ੍ਰਾਇਮਫਡ ਦੀਆਂ ਮੋਟਰਸਾਈਕਲਾਂ  ਬਣਾਈਆਂ ਜਾਣਗੀਆਂ।

ਕੰਪਨੀ ਦੇ ਡਾਇਰੈਕਟਰ ਨੇ ਦਿੱਤੀ ਜਾਣਕਾਰੀ 

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਕਿਹਾ ਕਿ ਕੰਪਨੀ ਨੇ ਆਪਣਾ ਪੂਰਾ ਧਿਆਨ ਮੋਟਰਸਾਈਕਲ ਸ਼੍ਰੇਣੀ ’ਤੇ ਕੇਂਦ੍ਰਤ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਚੰਗੀ ਯੋਜਨਾਬੰਦੀ ਨਾਲ ਕੰਮ ਕਰਕੇ ਇਹ ਨਵਾਂ ਰੁਤਬਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ, ‘ਕੰਪਨੀ ਦੇ 2 ਪਹੀਆ ਵਾਹਨ ਉਤਪਾਦ ਵਿਸ਼ਵ ਪ੍ਰਸਿੱਧ ਕੰਪਨੀਆਂ ਦੀਆਂ ਤਕਨਾਲੋਜੀਆਂ ’ਤੇ ਅਧਾਰਤ ਹਨ, ਜਿਸ ਦੀ ਸਹਾਇਤਾ ਨਾਲ ਬਜਾਜ ਨੇ ਦੁਨੀਆ ਦੀ ਨੰਬਰ ਇਕ ਵ੍ਹੀਲਰ ਵਾਹਨ ਬਣਾਏ ਹਨ।’

ਇਹ ਵੀ ਪੜ੍ਹੋ : ਗਾਂਗੁਲੀ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਅਡਾਨੀ ਦੀ ਕੰਪਨੀ ਨੇ ਰੋਕੇ 'ਤੇਲ' ਦੇ ਵਿਗਿਆਪਨ

ਸ਼ੇਅਰਾਂ ’ਚ ਵੱਡਾ ਉਛਾਲ

ਮੰਗਲਵਾਰ ਨੂੰ ਕਾਰੋਬਾਰ ਦੌਰਾਨ ਬਜਾਜ ਆਟੋ ਦਾ ਸਟਾਕ ਰਿਕਾਰਡ 3,459 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਕੰਪਨੀ ਦੀ ਮਾਰਕੀਟ ਕੈਪ ਤੇਜ਼ੀ ਨਾਲ ਵਧ ਕੇ 1.01 ਲੱਖ ਕਰੋੜ ਹੋ ਗਈ। ਦੱਸ ਦੇਈਏ ਕਿ ਸਟਾਕ ਵਿਚ ਲਗਭਗ 8.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਗੂਗਲ ਮੁਲਾਜ਼ਮਾਂ 'ਚ ਸੁਲਘ ਰਹੀ ਵਿਰੋਧ ਦੀ ਅੱਗ! ਗੁਪਤ ਰੂਪ ’ਚ ਬਣਾਈ ਯੂਨੀਅਨ

70 ਹੋਰ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ ਵਾਹਨ 

ਕੰਪਨੀ ਦੇ ਵਾਹਨ ਦੁਨੀਆ ਦੇ 70 ਹੋਰ ਦੇਸ਼ਾਂ ਨੂੰ ਵੀ ਨਿਰਯਾਤ ਕੀਤੇ ਜਾਂਦੇ ਹਨ। ਪਿਛਲੇ ਇਕ ਸਾਲ ਵਿਚ ਇਸ ਦੀ ਬਰਾਮਦ 27 ਪ੍ਰਤੀਸ਼ਤ ਵਧ ਕੇ 1,82,892 ਇਕਾਈਆਂ ਤੋਂ 2 ਲੱਖ 32 ਹਜ਼ਾਰ 926 ਇਕਾਈ ਹੋ ਗਈ ਹੈ।

ਇਹ ਵੀ ਪੜ੍ਹੋ : ਕੋਵਿਡ-19 ਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ, ਐਨੀ ਹੋਵੇਗੀ ਸੀਰਮ ਕੰਪਨੀ ਦੇ ਟੀਕੇ ਦੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ’ਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News