ਬਾਬਾ ਰਾਮ ਦੇਵ ਹੁਣ ਦੁੱਧ ਦੀ ਕਵਾਲਿਟੀ ਅਤੇ ਪ੍ਰੋਡਕਸ਼ਨ ਵਧਾਉਣ ਦੀ ਤਿਆਰੀ ''ਚ

10/12/2017 4:46:32 PM

ਨਵੀਂ ਦਿੱਲੀ— ਯੋਗ ਗੁਰੂ ਬਾਬਾ ਰਾਮ ਦੇਵ ਦੀ ਕੰਪਨੀ ਪਤੰਜਲੀ ਇਕ ਹੋਰ ਕੋਸ਼ਿਸ਼ ਕਰਨ ਜਾ ਰਹੀ ਹੈ। ਪਤੰਜਲੀ ਹੁਣ ਪਸ਼ੂ ਚਾਰੇ ਦੇ ਬਿਜਨੈੱਸ 'ਚ ਉਤਰਣ ਜਾ ਰਹੀ ਹੈ। ਖਾਦ ਪਦਾਰਥ, ਦਵਾਈਆਂ ਅਤੇ ਕਾਸਮੇਟਿਕ ਦੇ ਬਾਅਦ ਹੁਣ ਪਤੰਜਲੀ ਨੇ ਚਾਰਾ ਵੇਚਣ ਦਾ ਵੀ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੱਕੀ ਦੀ ਫਸਲ ਨਾਲ ਹਰਾ ਚਾਰਾ ਤਿਆਰ ਕਰਨ ਦੇ ਲਈ ਪਤੰਜਲੀ ਨੇ ਅਮਰੀਕਾ ਤੋਂ ਇੱਕ ਖਾਸ ਟੈਕਨਾਲੋਜੀ ਲੈ ਕੇ ਆਇਆ ਹੈ।
ਇਹ ਚਾਰਾ ਗਾਂਵਾਂ 'ਚ ਦੁੱਧ ਵਧਾਉਣ 'ਚ ਉਪਯੋਗੀ ਮੰਨਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਤੰਜਲੀ ਦੇ ਇਸ ਪਹਿਲ ਦੇ ਬਾਅਦ ਕਿਸਾਨਾਂ ਨੂੰ ਵੀ ਮੱਕੀ ਉਗਾਉਣ ਲਈ ਉਤਸ਼ਾਹ ਮਿਲੇਗਾ ਅਤੇ ਉਨ੍ਹਾਂ ਨੂੰ ਵੀ ਫਾਇਦਾ ਹੋਵੇਗਾ। ਇਸਦੇ ਸਿਲਸਿਲੇ 'ਚ ਪਤੰਜਲੀ ਨੂੰ ਪਹਿਲਾ ਵੱਡਾ ਆਰਡਰ ਵੀ ਮਿਲ ਚੁੱਕਿਆ ਹੈ। ਡੇਅਰੀ ਬ੍ਰਾਂਡ ਅਮੂਲ ਨੇ ਚਾਰੇ ਦੇ ਲਈ ਵੱਡਾ ਆਰਡਰ ਦਿੱਤਾ ਹੈ।
ਅਮੂਲ ਖਰੀਦੇਗੀ 10,000 ਮੀਟਰਿਕ ਟਨ ਚਾਰਾ
ਅਮੂਲ ਪਤੰਜਲੀ ਦੇ ਗੁਜਰਾਤ ਸਥਿਤ ਹਿਮਤਨਗਰ ਪਲਾਂਟ ਤੋਂ 10,000 ਮੀਟਰਿਕ ਟਨ ਚਾਰਾ ਖਰੀਦੇਗੀ। ਪਟੇਲ ਨੇ ਦੱਸਿਆ ਕਿ ਇਸ ਬਾਰੇ 'ਚ ਸ਼ੁਰੂਆਤੀ ਆਰਡਰ 6 ਕਰੋੜ ਰੁਪਏ ਦਾ ਹੈ ਅਤੇ ਹਾਲ ਹੀ 'ਚ ਇਸ ਸਿਲਸਿਲੇ 'ਚ ਦੋਨਾਂ ਪੱਖਾਂ ਦੇ ਵਿੱਚ ਐੱਮ.ਓ.ਯੂ 'ਤੇ ਹਸਤਾਖਰ ਹੋਏ ਹਨ। ਇਹ ਪਲਾਂਟ ਸਾਬਰਕਾਂਠਾ ਡੇਅਰੀ ਦੇ ਵੱਲੋਂ ਮੁਹੱਈਆ ਕਰਾਈ ਜ਼ਮੀਨ 'ਤੇ ਬਣਾਇਆ ਗਿਆ ਹੈ।
91 ਕਿਸਾਨਾਂ ਨਾਲ ਹੋਇਆ ਸਮਝੋਤਾ
ਡੇਅਰੀ ਮਾਲਕਾਂ ਨੂੰ ਇਹ ਪ੍ਰੋਡਕਟ ਉਸੇ ਕੀਮਤ 'ਚ ਉਪਲੱਬਧ ਕਰਾਇਆ ਜਾਵੇਗਾ, ਜਿਸ 'ਚ ਉਹ ਮਾਰਕਿਟ ਤੋਂ ਸੁੱਕਿਆ ਚਾਰਾ ਖਰੀਦਦੇ ਹਨ। ਫਿਲਹਾਲ ਅਜਿਹਾ ਕੋਈ ਸੰਗਠਿਤ ਸਿਸਟਮ ਨਹੀਂ ਹੈ, ਜਿਸ ਨਾਲ ਸਾਲ ਭਰ ਗਾਂਵਾਂ ਦੇ ਲਈ ਹਰੇ ਚਾਰੇ ਦੀ ਸਪਲਾਈ ਹੋ ਸਕੇ। ਪਤੰਜਲੀ ਨੇ ਇਸਦੇ ਲਈ 91 ਕਿਸਾਨਾਂ ਦੇ ਨਾਲ ਸਮਝੌਤਾ ਕੀਤਾ ਹੈ। ਇਸਦੇ ਲਈ ਗੁਜਰਾਤ 'ਚ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਇਹ ਕਿਸਾਨ ਤਕਰੀਬਨ 500 ਏਕੜ ਮੱਕੀ ਉਗਾਵੇਗਾ। ਕੰਪਨੀ ਕਿਸਾਨਾਂ ਵਲੋਂ ਤੈਅ ਕੀਮਤ 'ਤੇ ਇਸਦੀ ਕਟਾਈ ਕਰੇਗੀ ਅਤੇ ਇਸਦਾ ਚਾਰਾ ਬਣਾਉਣ ਦੇ ਲਈ ਪ੍ਰੋਸੇਸ ਕਰੇਗੀ। ਆਰੀਆ ਨੇ ਦਾਅਵਾ ਕੀਤਾ, ' ਇਸ ਨਾਲ ਨਾ ਸਿਰਫ ਦੁੱਧ ਦੀ ਕਵਾਲਿਟੀ ਅਤੇ ਪ੍ਰੋਡਕਸ਼ਨ 'ਚ ਵਾਧਾ ਹੋਵੇਗਾ, ਬਲਕਿ ਗਾਂਵਾਂ ਦੀ ਉਮਰ ਵੀ ਵੱਧੇਗੀ।'


Related News