ਐੱਨ.ਪੀ.ਏ. ਦੀ ਪਛਾਣ ਕਰਨ ''ਚ ਲਾਪ੍ਰਵਾਹ ਰਿਹਾ ਹੈ ਐਕਸਿਸ ਬੈਂਕ : ਮੂਡੀਜ਼

Friday, Oct 27, 2017 - 03:35 AM (IST)

ਐੱਨ.ਪੀ.ਏ. ਦੀ ਪਛਾਣ ਕਰਨ ''ਚ ਲਾਪ੍ਰਵਾਹ ਰਿਹਾ ਹੈ ਐਕਸਿਸ ਬੈਂਕ : ਮੂਡੀਜ਼

ਮੁੰਬਈ (ਭਾਸ਼ਾ)-ਸੰਸਾਰਿਕ ਰੇਟਿੰਗ ਏਜੰਸੀ ਮੂਡੀਜ਼ ਨੇ ਨਿੱਜੀ ਖੇਤਰ ਦੇ ਐਕਸਿਸ ਬੈਂਕ ਨੂੰ ਜਾਇਦਾਦ ਦੀ ਗੁਣਵੱਤਾ ਦੀ ਪਛਾਣ ਕਰਨ ਦੇ ਮਾਮਲੇ 'ਚ ਲਾਪ੍ਰਵਾਹ ਅਤੇ ਸੁਸਤ ਦੱਸਿਆ ਹੈ। ਮੂਡੀਜ਼ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕੁਝ ਹੀ ਦਿਨ ਪਹਿਲਾਂ ਬੈਂਕ ਦੇ ਸੰਕਟਗ੍ਰਸਤ ਕਰਜ਼ੇ 'ਚ ਕਾਫ਼ੀ ਵਾਧਾ ਹੋਇਆ ਹੈ।
ਮੂਡੀਜ਼ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਬੈਂਕ ਜਾਇਦਾਦ ਦੀ ਗੁਣਵੱਤਾ ਦੀ ਸਮੱਸਿਆ ਦੀ ਪਛਾਣ ਕਰਨ 'ਚ ਲਾਪ੍ਰਵਾਹ ਰਿਹਾ ਹੈ। ਇਹ ਉਸ ਦੀ ਸਾਖ ਗੁਣਵੱਤਾ ਲਈ ਨਾਂਹ-ਪੱਖੀ ਹੈ।'' ਮੂਡੀਜ਼ ਵੱਲੋਂ ਸਥਿਰ ਭਵਿੱਖ ਦ੍ਰਿਸ਼ ਦੇ ਨਾਲ ਬੀ. ਏ. ਏ. 3 ਰੇਟਿੰਗ ਪ੍ਰਾਪਤ ਐਕਸਿਸ ਬੈਂਕ ਨੇ 17 ਅਕਤੂਬਰ ਨੂੰ ਆਪਣੀ ਕਮਾਈ ਬਾਰੇ ਦਿੱਤੀ ਜਾਣਕਾਰੀ 'ਚ ਜਾਇਦਾਦ ਦੀ ਗੁਣਵੱਤਾ 'ਚ ਭਾਰੀ ਗਿਰਾਵਟ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਕਾਰਪੋਰੇਟ ਸ਼੍ਰੇਣੀ 'ਚ 8100 ਕਰੋੜ ਰੁਪਏ ਰੁਕਣ ਕਾਰਨ ਉਸ ਦੀ ਨਾਨ-ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) 'ਚ ਤਿਮਾਹੀ ਆਧਾਰ 'ਤੇ 24 ਫ਼ੀਸਦੀ ਦਾ ਵਾਧਾ ਹੋਇਆ ਹੈ।


Related News