ਏਅਰ ਇੰਡੀਆ ਨਿੱਜੀਕਰਨ ’ਤੇ ਪੁਰੀ ਦਾ ਬਿਆਨ ਬਹੁਤ ਜ਼ਿਆਦਾ ਨੁਕਸਾਨਦੇਹ : ਕਰਮਚਾਰੀ ਯੂਨੀਅਨ

11/30/2019 4:04:30 AM

ਨਵੀਂ ਦਿੱਲੀ  (ਭਾਸ਼ਾ)-ਏਅਰ ਇੰਡੀਆ ਦੇ ਇਕ ਕਰਮਚਾਰੀ ਸੰਗਠਨ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਹਾਲ ’ਚ ਰਾਜ ਸਭਾ ’ਚ ਦਿੱਤੇ ਗਏ ਇਕ ਬਿਆਨ ਨੂੰ ‘ਬਹੁਤ ਜ਼ਿਆਦਾ ਨੁਕਸਾਨਦੇਹ’ ਦੱਸਿਆ ਅਤੇ ਕਿਹਾ ਕਿ ਇਸ ਬਿਆਨ ਨਾਲ ਕੌਮੀ ਹਵਾਈ ਕੰਪਨੀ ਨੂੰ ਭਾਰੀ ‘ਵਿੱਤੀ ਨਤੀਜੇ’ ਭੁਗਤਣੇ ਪੈ ਸਕਦੇ ਹਨ। ਪੁਰੀ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ਜੇਕਰ ਏਅਰ ਇੰਡੀਆ ਦਾ ਨਿੱਜੀਕਰਨ ਨਹੀਂ ਹੋ ਸਕਿਆ ਤਾਂ ਉਸ ਨੂੰ ਬੰਦ ਕਰਨਾ ਪਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇਕ ਪੱਤਰ ’ਚ ਹਵਾਬਾਜ਼ੀ ਉਦਯੋਗ ਦੇ ਕਰਮਚਾਰੀ ਯੂਨੀਅਨ ਗਿਲਡ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਵੱਲੋਂ ਆਇਆ ਇਹ ਬਿਆਨ ਬਹੁਤ ਜ਼ਿਆਦਾ ਨੁਕਸਾਨਦੇਹ ਹੈ, ਇਸ ਸਮੇਂ ਇਸ ਦੀ ਕੋਈ ਜ਼ਰੂਰਤ ਨਹੀਂ ਸੀ ਅਤੇ ਏਅਰ ਇੰਡੀਆ ’ਤੇ ਇਸ ਦੇ ਭਾਰੀ ਵਿੱਤੀ ਪ੍ਰਭਾਵ ਹੋ ਸਕਦੇ ਹਨ। ਇਸ ਬਿਆਨ ਨੂੰ ਵੇਖਦਿਆਂ ਏਅਰ ਇੰਡੀਆ ਰਾਹੀਂ ਯਾਤਰਾ ਕਰਨ ਵਾਲੇ ਯਾਤਰੀ ਮਾਰਚ 2020 ਜਾਂ ਉਸ ਤੋਂ ਪਹਿਲਾਂ ਹੀ ਆਪਣੀ ਬੁਕਿੰਗ ਨੂੰ ਰੱਦ ਕਰਨਾ ਸ਼ੁਰੂ ਕਰ ਸਕਦੇ ਹਨ ਅਤੇ ਸੰਭਾਵੀ ਯਾਤਰੀ ਸੀਟ ਬੁੱਕ ਕਰਨ ਅੱਗੇ ਨਹੀਂ ਆਉਣਗੇ। ਪੱਤਰ ’ਚ ਕਿਹਾ ਗਿਆ ਹੈ ਕਿ ਬਿਆਨ ਦੇ ਗੰਭੀਰ ਨਤੀਜਿਆਂ ਨੂੰ ਵੇਖਦਿਆਂ ਇਹ ਏਅਰ ਇੰਡੀਆ ਦੇ ਹਿੱਤ ’ਚ ਹੋਵੇਗਾ ਕਿ ਮਾਣਯੋਗ ਮੰਤਰੀ ਆਪਣਾ ਇਹ ਬਿਆਨ ਵਾਪਸ ਲੈਣ ਅਤੇ ਭਵਿੱਖ ’ਚ ਇਸ ਤਰ੍ਹਾਂ ਦੇ ਗੈਰ-ਜ਼ਿੰਮੇਦਾਰਾਨਾ ਬਿਆਨ ਦੇਣ ਤੋਂ ਬਚਣ।


Karan Kumar

Content Editor

Related News