ਏਅਰ ਇੰਡੀਆ ਦੀ ਕਾਇਆਪਲਟ ਯੋਜਨਾ ਚਿੰਤਾਜਨਕ
Friday, Jun 14, 2024 - 11:58 PM (IST)
ਹਿੰਦੂ ਪੌਰਾਣਿਕ ਕਥਾਵਾਂ ਮੁਤਾਬਕ ‘ਦੋ ਦਿਸ਼ਾਵਾਂ’ ਰਾਹੂ ਅਤੇ ਕੇਤੂ ਅਜਿਹੇ ਪ੍ਰਗਟਾਵੇ ਹਨ ਜੋ ਇਕ ਤਬਦੀਲ ਹੋਣ ਯੋਗ ਤਜਰਬੇ ਦਾ ਮੌਕਾ ਪ੍ਰਦਾਨ ਕਰਦੇ ਹਨ ਜੇ ਕੋਈ ਆਪਣੇ ਦੌਰਾਨ ਆਉਣ ਵਾਲੀਆਂ ਰੁਕਾਵਟਾਂ ਅਤੇ ਚੁਣੌਤੀਆਂ ਨੂੰ ਗਿਆਨ, ਸੰਤੁਲਨ ਅਤੇ ਸਵੈ-ਸਮਝ ਨਾਲ ਦੂਰ ਕਰਨ ਦੇ ਸਮਰੱਥ ਹੋਵੇ। ਸਭ ਸੰਕੇਤਾਂ ਮੁਤਾਬਕ ਭਾਰਤ ਦੀ ਸਾਬਕਾ ਰਾਸ਼ਟਰੀ ਵਾਹਕ ਏਅਰ ਇੰਡੀਆ ਜੋ ਹੁਣ ਟਾਟਾ ਸਨਜ਼ ਦੀ ਮਲਕੀਅਤ ਹੇਠ ਹੈ, ਇਕ ਗੰਭੀਰ ਮਿਆਦ ’ਚੋਂ ਲੰਘ ਰਹੀ ਹੈ, ਜਿੱਥੇ ਦੋਵੇਂ ਪੜਾਅ ਇਕੋ ਵੇਲੇ ਵਾਪਰਦੇ ਨਜ਼ਰ ਆ ਰਹੇ ਹਨ, ਜਿਸ ਦੇ ਚਾਰੇ ਪਾਸੇ ਕਈ ਨਾਂਹਪੱਖੀ ਪ੍ਰਭਾਵ ਹਨ।
ਪਿਛਲੇ ਪੰਦਰਵਾੜੇ ’ਚ ਏਅਰ ਇੰਡੀਆ ਦੀ ਲੰਬੀ ਦੂਰੀ ਦੀ ਫਲਾਈਟ ’ਚ ਵਧੇਰੇ ਦੇਰੀ ਨਾਲ ਜੁੜੀਆਂ 2 ਘਟਨਾਵਾਂ ਨੇ ਦੇਸ਼ ਦਾ ਧਿਆਨ ਖਿੱਚਿਆ, ਜਦੋਂ ਕਿ ਦੇਸ਼ ਦੀਆਂ ਅੱਖਾਂ ਅਤੇ ਕੰਨ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਐਗਜ਼ਿਟ ਪੋਲ ਅਤੇ ਨਤੀਜਿਆਂ ’ਤੇਂ ਕੇਂਦ੍ਰਿਤ ਸਨ।
ਇਕ ਮਾਮਲੇ ’ਚ ਮੁਸਾਫਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬੇਹੋਸ਼ੀ ਮਹਿਸੂਸ ਹੋਈ ਕਿਉਂਕਿ ਹਵਾਈ ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਕਈ ਘੰਟਿਆਂ ਤੱਕ ਹਵਾਈ ਪੱਟੜੀ ’ਤੇ ਖੜ੍ਹਾ ਰਿਹਾ ਜਦੋਂ ਕਿ ਦਿੱਲੀ ਦੀ ਭਿਆਨਕ ਗਰਮੀ ’ਚ ਉਸ ਦੀ ਏਅਰ ਕੰਡੀਸ਼ਨਿੰਗ ਖਰਾਬ ਹੋ ਗਈ ਸੀ। ਦੂਜੇ ਹਵਾਈ ਜਹਾਜ਼ ’ਚ ਤਕਨੀਕੀ ਦੇਰੀ ਕਾਰਨ ਉਡਾਣ ਭਰਨ ’ਚ 9 ਘੰਟਿਆਂ ਦੀ ਦੇਰੀ ਹੋਈ।
ਜਿਵੇਂ ਕਿ ਉਨ੍ਹਾਂ ਸਭ ਤੋਂ ਪਹਿਲਾਂ ਕੀਤਾ, ਇਨ੍ਹਾਂ ਘਟਨਾਵਾਂ ਨੇ ਕਾਫੀ ਦਿਲਚਸਪੀ ਪੈਦਾ ਕੀਤੀ ਕਿਉਂਕਿ ਉਦਯੋਗ ’ਚ ਅਤੇ ਉਸ ਤੋਂ ਬਾਅਦ ਦੇ ਕਈ ਲੋਕਾਂ ਨੇ ਇਸ ਨੂੰ ਸਮਝਣ ’ਚ ਅਸਮਰੱਥਾ ਪ੍ਰਗਟਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।
ਇਕ ਤੋਂ ਵੱਧ ਸਰਕਾਰੀ ਅਧਿਕਾਰੀ, ਿਜਨ੍ਹਾਂ ’ਚੋਂ ਕਈ ਨਿੱਜੀਕਰਨ ਵਿਰੁੱਧ ਸਨ, ਨੇ ਦਲੀਲ ਦਿੱਤੀ ਕਿ ਇੱਥੋਂ ਤੱਕ ਕਿ ਸਰਕਾਰ ਵੀ ਸੰਚਾਲਨ ਪ੍ਰਕਿਰਿਆ ਲਈ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੀਜ਼ਾਂ ਖਰਾਬ ਤੋਂ ਵਧੇਰੇ ਖਰਾਬ ਹੋ ਗਈਆਂ ਹਨ।
ਨਿੱਜੀ ਮਾਲਕ ਦੀ ਨਿਗਰਾਨੀ ’ਚ ਵਧੇਰੇ ਚੀਜ਼ਾਂ ਵਾਂਗ ਇਹ ਕਾਰਕਾਂ ਦਾ ਇਕ ਸੰਯੋਜਨ ਹੈ ਨਾ ਕਿ ਕੋਈ ਇਕ ਕਾਰਨ ਜਿਸ ਕਾਰਨ ਗੜਬੜ ਹੋ ਗਈ ਹੈ। ਮੈਂ ਪਾਠਕਾਂ ਲਈ ਏਅਰਲਾਈਨ ਸਬੰਧੀ ਜੋ ਕੁਝ ਸਿੱਖਿਆ ਹੈ, ਉਸ ’ਚ ਦਿਲਚਸਪੀ ਰੱਖਣ ਵਾਲਿਆਂ ਲਈ ਜਿੱਥੋਂ ਤੱਕ ਸੰਭਵ ਹੋ ਸਕਿਆ ਸੰਖੇਪ ਢੰਗ ਨਾਲ ਸੂਚੀਬੱਧ ਕਰਾਂਗੀ।
ਸ਼ੁਰੂ ਕਰਨ ਲਈ ਮੇਰੀ ਸਮਝ ਮੁਤਾਬਕ ਟਾਟਾ ਸਨਜ਼ ਨੇ ਸਰਕਾਰ ਦੀ ਇਸ ਸਿਰਦਰਦੀ ਨੂੰ ਆਪਣੀ ਇੱਛਾ ਨਾਲ ਦੂਰ ਕੀਤਾ ਹੈ ਅਤੇ ਗਰੁੱਪ ਹੁਣ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਕੀ ਏਅਰ ਇੰਡੀਆ ਉਸ ਗਰੁੱਪ ਲਈ ਇਕ ਵੱਕਾਰੀ ਜਾਇਦਾਦ ਸੀ ਜਿਸ ਕੋਲ ਪਹਿਲਾਂ ਤੋਂ ਹੀ ਦੋ ਏਅਰਲਾਈਨਜ਼ ਸਨ ਜਿਨ੍ਹਾਂ ਨਾਲ ਉਹ ਜੂਝ ਰਹੀ ਸੀ। ਇਨ੍ਹਾਂ ’ਚੋਂ ਇਕ ‘ਏਅਰ ਏਸ਼ੀਆ ਇੰਡੀਆ’ ਸੀ।
ਕੈਂਪਬੇਲ ਵਿਲਸਨ ਸ਼ਾਇਦ ਇਕ ਸਮਝੌਤਾਵਾਦੀ ਉਮੀਦਵਾਰ ਹੈ, ਜਿਸ ਦਾ ਸੁਝਾਅ ਟਰਕਿਸ਼ ਏਅਰ ਲਾਈਨਜ਼ ਦੀ ਪਹਿਲੀ ਪਸੰਦ ਦੇ ਨਾਕਾਮ ਹੋਣ ਪਿੱਛੋਂ ਨਵੇਂ ਮਾਲਕਾਂ ਨੇ ਅੰਤਿਮ ਸਮੇਂ ’ਚ ਪ੍ਰਵਾਨ ਕਰ ਲਿਆ।
ਟੇਕ ਆਫ ਪੜਾਅ ਨਾਲ ਲੜਨ ਤੋਂ ਬਾਅਦ ਹਰ ਕੀਮਤ ’ਤੇ ਸੰਪੂਰਨ ਅਭਿਆਸ, ਵਿਕਾਸ ਦੀ ਸਰਗਰਮੀ ਦੀ ਘਬਰਾਹਟ ਮਹਿਸੂਸ ਕੀਤੀ ਗਈ ਹੈ। ਮੇਰੇ ਵਿਚਾਰ ’ਚ ਇਸ ਤਰ੍ਹਾਂ ਦੀ ਕਿਸੇ ਚੀਜ਼ ਨੂੰ ਖਿੜਕੀ ਤੋਂ ਬਾਹਰ ਕੱਢਣ ਲਈ ਕੀਮਤੀ ਸਵੈ-ਨਿਰੀਖਣ ਅਤੇ ਧਿਆਨ ਵਾਲੀ ਯੋਜਨਾ ਦੀ ਲੋੜ ਹੈ। ਜਿਸ ਪਲ ਤੋਂ ਟਾਟਾ ਸਨਜ਼ ਨੇ ਸੱਤਾ ਸੰਭਾਲੀ, ਦੇਸ਼ ਨੂੰ ਰਾਤੋ-ਰਾਤ ਤਬਦੀਲੀ ਦੀ ਉਮੀਦ ਸੀ ਅਤੇ ਜਿਹੜੇ ਵਿਅਕਤੀ ਸੱਤਾ ’ਚ ਸਨ, ਉਹ ਖਤਰੇ ’ਚ ਪੈ ਗਏ। ਇਸ ਜਲਦਬਾਜ਼ੀ ਦਾ ਸਿੱਟਾ ਉਹ ਅਰਾਜਕਤਾ ਹੈ ਜੋ ਅਸੀਂ ਫੈਲਾਈ ਹੈ।
ਅੱਜ ਸੰਚਾਲਨ ਅਤੇ ਸਿਖਲਾਈ ਦੇ ਪੱਧਰਾਂ ’ਚ ਗਿਰਾਵਟ, ਸਭ ਲਈ ਸਭ ਤੋਂ ਚਿੰਤਾਜਨਕ ਪੱਖ ਹੈ। ਇਹ ਜਲਦਬਾਜ਼ੀ ਦਾ ਨਤੀਜਾ ਹੈ ਅਤੇ ਨਾਲ ਹੀ ਘਟਨਾ ’ਤੇ ਜਾਸੂਸ ਵਰਗੀ ਨਜ਼ਰ ਰੱਖਣ ਦੀ ਲੋੜ ਵੀ ਹੈ। ਸੀਨੀਅਰ ਪ੍ਰਬੰਧਨ ’ਚ ਅਹਿਮ ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ’ਚ ਇਹ ਯਕੀਨੀ ਹੋ ਗਿਆ ਹੈ ਕਿ ਵਧੇਰੇ ਚੋਟੀ ਦੇ ਅਹੁਦੇ ਟਾਟਾ ਦੇ ਅੰਦਰੂਨੀ ਸੂਤਰਾਂ ਵੱਲੋਂ ਭਰੇ ਗਏ ਹਨ, ਇਨ੍ਹਾਂ ’ਚੋਂ ਕਿਸੇ ਨੂੰ ਵੀ ਸਾਬਕਾ ਏਅਰਲਾਈਨ ਦਾ ਤਜਰਬਾ ਨਹੀਂ ਹੈ।
ਹਾਲਾਂਕਿ ਨਵੇਂ ਅਹੁਦੇਦਾਰ ਸ਼ਾਨਦਾਰ ਰਿਕਾਰਡ ਵਾਲੇ ਮਹਾਨ ਪੇਸ਼ੇਵਰ ਹੋ ਸਕਦੇ ਹਨ ਪਰ ਏਅਰਲਾਈਨ ਇਕ ਮੁਸ਼ਕਲ ਕਿੱਤਾ ਹੈ। ਮੈਨੂੰ ਲੱਗਦਾ ਹੈ ਕਿ ਇੱਥੇ ਏਅਰਲਾਈਨ ਨੂੰ ਸਭ ਤੋਂ ਵੱਡੀ ਕੀਮਤ ਚੁਕਾਉਣੀ ਪਵੇਗੀ। ਜੇ ਤੁਰੰਤ ਭਵਿੱਖ ’ਚ ਨਹੀਂ, ਫਿਰ ਲੰਬੇ ਸਮੇਂ ਤੱਕ ਭਾਰਤ ’ਚ ਸਿਰਫ ਦੋ ਏਅਰਲਾਈਨਾਂ ਨੂੰ ਸਫਲ ਕਿਹਾ ਜਾ ਸਕੇਗਾ ਜੋ ਜੈੱਟ ਅਤੇ ਇੰਡੀਗੋ ਹਨ। ਦੋਵੇਂ ਸ਼ੁਰੂ ਤੋਂ ਹੀ ਮੁੱਖ ਰੂਪ ਨਾਲ ਏਅਰਲਾਈਨ ਦੇ ਪੇਸ਼ੇਵਰਾਂ ਵੱਲੋਂ ਸੰਚਾਲਿਤ ਅਤੇ ਪ੍ਰਬੰਧਤ ਕੀਤੀਆਂ ਗਈਆਂ ਹਨ।
ਤਿੰਨ ਹੋਰ ਪਹਿਲੂ ਚਿੰਤਾਜਨਕ ਹਨ। ਅਜਿਹਾ ਲੱਗਦਾ ਹੈ ਕਿ ਇੰਚਾਰਜ ਟੀਮ ਦਾ ਵਧੇਰੇ ਧਿਆਨ ਕਾਸਮੈਟਿਕ ਤਬਦੀਲੀਆਂ ’ਤੇ ਹੈ। ਸੁਰੱਖਿਆ, ਈ-ਵਰਦੀ ਅਤੇ ਰੰਗ-ਰੂਪ, ਵਧੀਆ ਭੋਜਨ ਆਦਿ ’ਤੇ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ। ਸੰਚਾਲਨ, ਪਾਇਲਟਾਂ ਦੀ ਰੋਸਟਿੰਗ, ਜ਼ਮੀਨੀ ਸੰਚਾਲਨ ’ਚ ਸੁਧਾਰ ਅਤੇ ਸਿਖਲਾਈ ਦੇ ਪੈਮਾਨਿਆਂ ਨੇ ਨਾਲ ਹੀ ਪ੍ਰਕਿਰਿਆਵਾਂ ’ਚ ਸੁਧਾਰ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
ਦੂਜਾ-‘ਸਭ ਤੋਂ ਵਧੀਆ ਤੋਂ ਇਲਾਵਾ ਕੁਝ ਨਹੀਂ’ ਦੇ ਨਿਸ਼ਾਨੇ ਦੀ ਆੜ ’ਚ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ ਅਤੇ ਜਦਕਿ ਭ੍ਰਿਸ਼ਟਾਚਾਰ ਦੇ ਦੋਸ਼ ਗੈਰ-ਪ੍ਰਮਾਣਿਤ ਹੋ ਸਕਦੇ ਹਨ। ਇਸ ਤਰ੍ਹਾਂ ਦੇ ਦੋਸ਼ਾਂ ਨੇ ਬੀਤੇ ਸਮੇਂ ਦੇ ਰਾਸ਼ਟਰੀ ਵਾਹਨ ਅਤੇ ਨਿੱਜੀ ਏਅਰਲਾਈਨ ਦੋਹਾਂ ਨੂੰ ਲਗਭਗ ਪੂਰੇ ਇਤਿਹਾਸ ’ਚ ਪ੍ਰੇਸ਼ਾਨ ਕੀਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਨਿੱਜੀ ਖੇਤਰ ’ਚ ਭ੍ਰਿਸ਼ਟਾਚਾਰ ਏਅਰਲਾਈਨ ਉਦਯੋਗ ਜ਼ਿੰਦਾ, ਸਰਗਰਮ ਅਤੇ ਖੁਸ਼ਹਾਲ ਹੈ।
ਏਅਰ ਇੰਡੀਆ ਦੇ ਕਾਇਆਪਲਟ ਦਾ ਤੀਜਾ ਚਿੰਤਾਜਨਕ ਪੱਖ ਪ੍ਰਬੰਧਨ ਲਈ ਦੂਰ ਤੋਂ ਰਾਜ ਕਰਨ ਦਾ ਰੁਝਾਨ ਬਣਿਆ ਹੋਇਆ ਹੈ। ਮੈਂ ਇਸ ਨੂੰ ਪਹਿਲਾਂ ਵੀ ਕਈ ਕਾਲਮਾਂ ’ਚ ਦੱਸਿਆ ਹੈ ਪਰ ਹਵਾਬਾਜ਼ੀ ਕੋਈ ਅਜਿਹਾ ਕਾਰੋਬਾਰ ਨਹੀਂ ਜਿਸ ਨੂੰ ਸ਼ੀਸ਼ੇ ਦੇ ਕੈਬਿਨਾਂ ਅਤੇ ਫੈਂਸੀ ਕ੍ਰੋਮ ਇਮਾਰਤਾਂ ’ਚੋਂ ਕੰਟ੍ਰੋਲ ਕੀਤਾ ਜਾਂ ਚਲਾਇਆ ਜਾ ਸਕੇ।
ਇੰਚਾਰਜ ਲੋਕਾਂ ਨੂੰ ਆਪਣੇ ਆਰਾਮ ਵਾਲੇ ਖੇਤਰ ’ਚੋਂ ਬਾਹਰ ਨਿਕਲਣ ਦੀ ਲੋੜ ਹੈ ਅਤੇ ਵਿਸ਼ੇਸ਼ ਰੂਪ ਨਾਲ ਸੰਕਟ ਦੇ ਸਮੇਂ ਗ੍ਰਾਊਂਡ ਸਟਾਫ ਨੂੰ ਨਿਰਦੇਸ਼ ਦੇਣ ਅਤੇ ਮਾਰਗਦਰਸ਼ਨ ਕਰਨ ਲਈ ਉਪਲੱਬਧ ਰਹਿਣਾ ਹੋਵੇਗਾ। ਇਨ੍ਹਾਂ ਸੰਕਟ ਭਰੇ ਹਾਲਾਤ ’ਚ ਮੇਰੀ ਹਮਦਰਦੀ ਪੂਰੀ ਤਰ੍ਹਾਂ ਗ੍ਰਾਊਂਡ ਸਟਾਫ ਨਾਲ ਹੈ ਜੋ ਗੁੱਸੇ ’ਚ ਆਏ ਹੋਏ ਮੁਸਾਫਰਾਂ ਨੂੰ ਸ਼ਾਂਤ ਕਰਨ ਅਤੇ ਨਾਰਾਜ਼ ਮੁਸਾਫਰਾਂ ਦੇ ਗੁੱਸੇ ਦਾ ਮੁਕਾਬਲਾ ਕਰਨ ਲਈ ਤੁਰੰਤ ਫੈਸਲਾ ਲੈਣ ਦੀ ਹਾਲਤ ’ਚ ਨਹੀਂ ਹੈ।
ਇਸ ਦੀ ਕੋਈ ਤੁਕ ਨਹੀਂ ਅਤੇ ਚੋਟੀ ਦਾ ਪ੍ਰਬੰਧਨ ਪੂਰੀ ਤਰ੍ਹਾਂ ਦੋਸ਼ੀ ਹੈ। ਜੰਗ ਦੇ ਮੈਦਾਨ ’ਚ ਉਤਰੋ ਅਤੇ ਵੇਖੋ ਕਿ ਕੀ ਵਾਪਰ ਰਿਹਾ ਹੈ ਅਤੇ ਤੁਹਾਡੇ ਪੈਦਲ ਫੌਜੀ ਰੋਜ਼ਾਨਾ ਦੇ ਆਧਾਰ ’ਤੇ ਕੀ ਸਹਿਣ ਕਰ ਰਹੇ ਹਨ।
-ਅੰਜਲੀ ਭਾਰਗਵ