Auto Expo 2018: ਟਾਟਾ ਪੇਸ਼ ਕਰੇਗੀ ਆਪਣੀ ਇਹ ਬਿਹਤਰੀਨ ਕਾਰ
Wednesday, Jan 24, 2018 - 08:19 PM (IST)

ਜਲੰਧਰ—ਫਰਵਰੀ 'ਚ ਆਟੋ ਐਕਸਪੋ 2018 ਦਾ ਆਯੋਜਨ ਹੋਣ ਜਾ ਰਿਹਾ ਹੈ ਅਤੇ ਇਸ ਵੱਡੇ ਆਟੋ ਸ਼ੋਅ 'ਚ ਆਉਣ ਵਾਲੇ ਸਾਲਾਂ 'ਚ ਲਾਂਚ ਕੀਤੀਆਂ ਜਾਣ ਵਾਲੀਆਂ ਬਾਈਕਸ ਅਤੇ ਕਾਰਾਂ ਨੂੰ ਪੇਸ਼ ਕੀਤਾ ਜਾਵੇਗਾ। ਉੱਥੇ, ਇਸ ਸ਼ੋਅ 'ਚ ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਇਲ ਨਿਰਮਾਤਾ ਕੰਪਨੀ ਟਾਟਾ ਵੀ ਇਸ ਸ਼ੋਅ 'ਚ ਹਿੱਸਾ ਲੈਣ ਜਾ ਰਹੀ ਹੈ। ਇਸ ਵਾਰ ਕੰਪਨੀ Tata Tigor Sport ਨੂੰ ਵੀ ਸ਼ੋਕੇਸ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ Tata Tigor Sport ਦੇ ਇਲੈਕਟ੍ਰਿਕ ਵਰਜਨ ਦੀ ਝਲਕ ਵੀ ਇਸ ਵਾਰ ਦਿਖੇਗੀ।
ਕੰਪਨੀ ਇਸ ਵਾਰ ਨਵੇਂ Impact 2.0 ਡਿਜਾਈਨ ਲੈਂਗਵੇਜ ਨੂੰ ਵੀ ਸ਼ੋਕੇਸ ਕਰੇਗੀ। ਇਸ ਡਿਜਾਈਨ ਲੈਂਗਵੇਜ 'ਤੇ ਕੰਪਨੀ ਦੇ ਫਿਊਚਰ ਪ੍ਰੋਡਕਟਸ ਨੂੰ ਤਿਆਰ ਕੀਤਾ ਜਾਵੇਗਾ। Tata Tigor Sport 'ਚ ਨਵਾਂ ਪਰਫਾਰਮੈਂਸ ਕਿਟ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪ੍ਰੋਜੈਕਟਰ ਹੈੱਡਲੈਂਪ, ਫਾਗ ਲੈਂਪ, ਰੈੱਡ ਫਰੰਟ ਬੰਪਰ ਫਿਨਿਸ਼ ਅਤੇ ਵੱਡੇ ਏਅਰ ਡੈਮ ਲਗਾਏ ਜਾਣਗੇ। ਇਸ ਕਾਰ ਦੀ ਸਟਾਈਲਿੰਗ 'ਚ ਬਦਲਾਅ ਕੀਤੇ ਜਾਣਗੇ। ਇਸ 'ਚ ਨਵੇਂ ਅਲਾਏ ਵ੍ਹੀਲ ਵੀ ਲਗਾਏ ਜਾਣਗੇ। ਰਿਪੋਰਟ ਮੁਤਾਬਕ ਇਸ ਕਾਰ 'ਚ 1,2-ਲੀਟਰ, 3 ਸਿਲੰਡਰ, ਟਰਬੋ ਪੈਟਰੋਲ ਇੰਜਣ ਲਗਿਆ ਹੋਵੇਗਾ। ਇਸ ਇੰਜਣ ਦਾ ਇਸਤੇਮਾਲ Tata Nexon 'ਚ ਕੀਤਾ ਜਾਂਦਾ ਹੈ। ਇਹ ਇੰਜਣ 108 ਬੀ.ਐੱਚ.ਪੀ. ਦਾ ਪਾਵਰ ਅਤੇ 170ਐੱਨ.ਐੱਮ. ਦਾ ਟਾਰਕ ਦਿੰਦਾ ਹੈ। ਇਸ ਇੰਜਣ ਨਾਲ 6-ਸਪੀਡ ਮੈਨਿਊਲ ਗਿਅਰਬਾਕਸ ਲਗਿਆ ਹੋਵੇਗਾ।