ਏਸ਼ੀਅਨ ਪੇਂਟਸ ਦਾ ਮੁਨਾਫਾ ਅਤੇ ਆਮਦਨ ਵਧੀ

05/10/2018 5:36:59 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਏਸ਼ੀਅਨ ਪੇਂਟਸ ਦਾ ਮੁਨਾਫਾ 3.4 ਫੀਸਦੀ ਵਧ ਕੇ 496 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦਾ ਚੌਥੀ ਤਿਮਾਹੀ 'ਚ ਏਸ਼ੀਅਨ ਪੇਂਟਸ ਦਾ ਮੁਨਾਫਾ 479.6 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਏਸ਼ੀਅਨ ਪੇਂਟਸ ਦੀ ਆਮਦਨ 14.7 ਫੀਸਦੀ ਵਧ ਕੇ 4,484 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ ਏਸ਼ੀਅਨ ਪੇਂਟਸ ਦੀ ਆਮਦਨ 3,908 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਏਸ਼ੀਅਨ ਪੇਂਟਸ ਦਾ ਐਬਿਟਡਾ 708 ਕਰੋੜ ਰੁਪਏ ਤੋਂ ਵਧ ਕੇ 840 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਏਸ਼ੀਅਨ ਪੇਂਟਸ ਦਾ ਐਬਿਟਡਾ ਮਾਰਜਨ 18.1 ਫੀਸਦੀ ਤੋਂ ਵਧ ਕੇ 18.7 ਫੀਸਦੀ ਰਿਹਾ ਹੈ। 
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਕੰਪਨੀ ਦੇ ਪੇਂਟਸ ਕਾਰੋਬਾਰ ਦੀ ਆਮਦਨ 4,284 ਕਰੋੜ ਰੁਪਏ ਤੋਂ ਵਧ ਕੇ 4,395 ਕਰੋੜ ਰੁਪਏ ਰਹੀ ਹੈ। ਸਾਲਾਨਾ ਆਧਾਰ 'ਤੇ ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਕੰਪਨੀ ਦੇ ਪੇਂਟਸ ਕਾਰੋਬਾਰ ਦਾ ਐਬਿਟਾ 14.4 ਫੀਸਦੀ ਵਧ ਕੇ 844 ਕਰੋੜ ਰੁਪਏ ਰਿਹਾ ਹੈ ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਕੰਪਨੀ ਦੇ ਪੇਂਟਸ ਕਾਰੋਬਾਰ ਦਾ ਐਬਿਟਡਾ 4,284 ਕਰੋੜ ਰੁਪਏ ਰਿਹਾ ਸੀ। 
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਏਸ਼ੀਅਨ ਪੇਂਟਸ ਦੀ ਇਸ ਤੋਂ ਇਲਾਵਾ ਆਮਦਨ 70 ਕਰੋੜ ਰੁਪਏ ਤੋਂ ਘੱਟ ਕੇ 39 ਫੀਸਦੀ ਰਹੀ ਹੈ।


Related News