SGX ਨਿਫਟੀ 'ਚ 24 ਅੰਕ ਦੀ ਬੜ੍ਹਤ, ਸ਼ੰਘਾਈ ਤੇ ਨਿੱਕੇਈ ਵੀ ਗ੍ਰੀਨ
Tuesday, Jul 30, 2019 - 08:48 AM (IST)
ਨਵੀਂ ਦਿੱਲੀ— ਮੰਗਲਵਾਰ ਅਮਰੀਕਾ ਤੇ ਚੀਨ ਵਿਚਕਾਰ ਸ਼ੰਘਾਈ 'ਚ ਸ਼ੁਰੂ ਹੋਣ ਜਾ ਰਹੀ ਵਪਾਰ ਵਾਰਤਾ ਤੋਂ ਸਕਾਰਾਤਮਕ ਸੰਕੇਤ ਮਿਲਣ ਦੀ ਉਮੀਦ ਨਾਲ ਚੀਨ ਦੇ ਬਾਜ਼ਾਰ ਤੋਂ ਲੈ ਕੇ ਦੱਖਣੀ ਕੋਰੀਆ ਦੇ ਬਾਜ਼ਾਰ 'ਚ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ। ਸ਼ੰਘਾਈ ਕੰਪੋਜ਼ਿਟ, ਕੋਸਪੀ, ਐੱਸ. ਜੀ. ਐਕਸ. ਨਿਫਟੀ, ਨਿੱਕੇਈ ਤੇ ਹੈਂਗ ਸੈਂਗ ਅਤੇ ਸਟ੍ਰੇਟਸ ਟਾਈਮਜ਼ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।
ਚੀਨ ਦੀ ਦਿੱਗਜ ਤਕਨਾਲੋਜੀ ਕੰਪਨੀ ਟੈਨਸੈਂਟ ਨੇ ਘੋਸ਼ਣਾ ਕੀਤੀ ਹੈ ਕਿ ਉਹ ਗੇਮਿੰਗ ਡਿਵਾਈਸ ਅਤੇ 5ਜੀ ਲਈ ਕਵਾਲਕਮ ਨਾਲ ਸਹਿਯੋਗ ਕਰੇਗੀ, ਜਿਸ ਨਾਲ ਉਸ ਦੇ ਸਟਾਕਸ 'ਚ 0.91 ਫੀਸਦੀ ਦੀ ਤੇਜ਼ੀ ਦਰਜ ਹੋਈ ਹੈ ਤੇ ਇਸ ਨਾਲ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 20.89 ਅੰਕ ਯਾਨੀ 0.71 ਫੀਸਦੀ ਦੀ ਮਜਬੂਤੀ ਨਾਲ 2,961 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 24 ਅੰਕ ਯਾਨੀ 0.21 ਫੀਸਦੀ ਚੜ੍ਹ ਕੇ 11,235 ਦੇ ਪੱਧਰ 'ਤੇ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 146 ਅੰਕ ਯਾਨੀ 0.7 ਫੀਸਦੀ ਦੀ ਤੇਜ਼ੀ 'ਚ 21,763 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਇਲਾਵਾ ਹਾਂਗਕਾਂਗ ਦਾ ਬਾਜ਼ਾਰ 150 ਅੰਕ ਯਾਨੀ 0.5 ਫੀਸਦੀ ਮਜਬੂਤ ਹੋ ਕੇ 28,256 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 12 ਅੰਕ ਯਾਨੀ 0.6 ਫੀਸਦੀ ਦੀ ਤੇਜ਼ੀ 'ਚ 2,041 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.16 ਫੀਸਦੀ ਵਧ ਕੇ 3,352 'ਤੇ ਕਾਰੋਬਾਰ ਕਰਦਾ ਦਿਸਿਆ ਹੈ।
