ਏਸ਼ੀਆ ਅਤੇ US ਨਾਲ ਸੰਕੇਤ ਚੰਗੇ, SGX ਨਿਫਟੀ 0.3 ਫੀਸਦੀ ਉੱਪਰ

10/11/2019 8:56:30 AM

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਅੱਜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉੱਧਰ ਟ੍ਰੇਡ ਡੀਲ 'ਤੇ ਪੋਜ਼ੀਟਿਵ ਖਬਰ ਨਾਲ ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਮਜ਼ਬੂਤ ਬੰਦ ਹੋਏ ਸਨ। ਟਰੰਪ ਨੇ ਕਿਹਾ ਕਿ ਚੀਨ ਨਾਲ ਗੱਲਬਾਤ ਚੰਗੀ ਚੱਲ ਰਹੀ ਹੈ। ਅੱਜ ਚੀਨ ਦੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਹੋਵੇਗੀ।
ਵਿਦੇਸ਼ੀ ਬਾਜ਼ਾਰ ਨਾਲ ਸੰਕੇਤਾਂ ਦੀ ਗੱਲ ਕਰੀਏ ਤਾਂ ਕੱਲ ਯੂ.ਐੱਸ. ਮਾਰਕਿਟ ਮਜ਼ਬੂਤ ਬੰਦ ਹੋਏ ਸਨ। ਕੱਲ ਦੇ ਕਾਰੋਬਾਰ 'ਚ ਡਾਓ 150 ਅੰਕ ਚੜ੍ਹ ਕੇ ਬੰਦ ਹੋਇਆ ਸੀ ਤਾਂ ਨੈਸਡੈਕ ਵੀ ਹਰੇ ਨਿਸ਼ਾਨ 'ਚ ਬੰਦ ਹੋਣ 'ਚ ਕਾਮਯਾਬ ਰਿਹਾ ਸੀ। ਟ੍ਰੇਡ ਡੀਨ 'ਤੇ ਪੋਜ਼ੀਟਿਵ ਖਬਰਾਂ ਨਾਲ ਬਾਜ਼ਾਰ 'ਚ ਮਜ਼ਬੂਤੀ ਆਈ ਹੈ।
ਏਸ਼ੀਆਈ ਬਾਜ਼ਾਰਾਂ 'ਤੇ ਨਜ਼ਰ ਮਾਰੀਏ ਤਾਂ ਜਾਪਾਨ ਦਾ ਬਾਜ਼ਾਰ ਨਿੱਕੇਈ 209.27 ਅੰਕ ਭਾਵ 0.97 ਫੀਸਦੀ ਵਧ ਕੇ 21,761.25 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੇਟਸ ਟਾਈਮਜ਼ 'ਚ 0.45 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 11,292.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੇਟਸ ਟਾਈਮਜ਼ 'ਚ 0.45 ਫੀਸਦੀ ਦੇ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉੱਧਰ ਹੈਂਗਸੇਂਗ 350.25 ਅੰਕ ਭਾਵ 1.36 ਫੀਸਦੀ ਦੇ ਵਾਧੇ ਨਾਲ 26,058.18 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।
ਕੋਰੀਆਈ ਬਾਜ਼ਾਰ ਕੋਸਪੀ 0.82 ਫੀਸਦੀ ਦੇ ਵਾਧੇ ਨਾਲ 2,044.80 ਦੇ ਪੱਧਰ 'ਤੇ ਦਿਸ ਰਿਹਾ ਹੈ। ਉੱਧਰ ਤਾਈਵਾਨ ਦਾ ਬਾਜ਼ਾਰ ਅੱਜ ਬੰਦ ਹੈ ਜਦੋਂਕਿ ਸ਼ੰਘਾਈ ਕੰਪੋਜ਼ਿਟ 2.59 ਅੰਕ ਭਾਵ 0.09 ਫੀਸਦੀ ਦੇ ਵਾਧੇ ਨਾਲ 2,950.30 ਦੇ ਪੱਧਰ 'ਤੇ ਦਿਸ ਰਿਹਾ ਹੈ।


Aarti dhillon

Content Editor

Related News