ਏਸ਼ੀਆ, US ਮਾਰਕਿਟ ''ਚ ਭਾਰੀ ਗਿਰਾਵਟ, SGX ਨਿਫਟੀ ''ਚ ਫਲੈਟ ਕਾਰੋਬਾਰ

01/28/2020 9:31:55 AM

ਨਵੀਂ ਦਿੱਲੀ—ਗਲੋਬਲ ਮਾਰਕਿਟਸ Coronavirus ਦੀ ਡਰ ਤੋਂ ਨਹੀਂ ਉਭਰ ਪਾ ਰਹੇ ਹਨ। ਏਸ਼ੀਆ 'ਚ ਨਿੱਕੇਈ ਕਰੀਬ 1 ਫੀਸਦੀ ਤਾਂ ਕੋਸਪੀ 3 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ। ਕੱਲ ਯੂ.ਐੱਸ. ਮਾਰਕਿਟ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ। ਡਾਓ 450 ਅੰਕ ਫਿਸਲ ਗਿਆ ਸੀ। ਉੱਧਰ ਗਲੋਬਲ ਗਰੋਥ ਹੌਲੀ ਪੈਣ ਦੇ ਡਰ ਨਾਲ ਕਰੂਡ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਬ੍ਰੈਂਟ 2.5 ਡਾਲਰ ਡਿੱਗ ਕੇ 59 ਡਾਲਰ ਦੇ ਹੇਠਾਂ ਫਿਸਲ ਗਿਆ ਹੈ। ਸਸਤੇ ਕਰੂਡ ਨਾਲ ਪੈਟਰੋਲ, ਡੀਜ਼ਲ ਦੇ ਭਾਅ ਵੀ ਘੱਟ ਹੋਏ ਹਨ। 15 ਦਿਨ 'ਚ ਪੈਟਰੋਲ ਸਵਾ 2.25 ਰੁਪਏ ਅਤੇ ਡੀਜ਼ਲ 2.5 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਹੈ।
ਏਸ਼ੀਆਈ ਬਾਜ਼ਾਰਾਂ 'ਚ ਅੱਜ ਸੁਸਤੀ ਨਜ਼ਰ ਆ ਰਹੀ ਹੈ। ਐੱਸ.ਜੀ.ਐਕਸ ਨਿਫਟੀ 22.50 ਅੰਕ ਭਾਵ 0.19 ਫੀਸਦੀ ਦੀ ਕਮਜ਼ੋਰੀ ਦੇ ਨਾਲ 12,093.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿੱਕੇਈ 219 ਅੰਕ ਭਾਵ 0.94 ਫੀਸਦੀ ਦੀ ਗਿਰਾਵਟ ਦੇ ਨਾਲ 23,124.51 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਸਟ੍ਰੇਟਸ ਟਾਈਮਜ਼ 'ਚ ਵੀ 2.90 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ। ਤਾਈਵਾਨ ਦੇ ਬਾਜ਼ਾਰ, ਹੈਂਗਸੇਂਗ ਅਤੇ ਸ਼ੰਘਾਈ ਕੰਪੋਜ਼ਿਟ ਅੱਜ ਬੰਦ ਹਨ। ਉੱਧਰ ਕੋਸਪੀ 'ਚ ਵੀ 3.06 ਫੀਸਦੀ ਦੀ ਕਮਜ਼ੋਰੀ ਦਿਸ ਰਹੀ ਹੈ।
ਯੂ.ਐੱਸ. ਮਾਰਕਿਟ Coronavirus  ਨਾਲ ਸਹਿਮਾ ਨਜ਼ਰ ਆ ਰਿਹਾ ਹੈ। ਕੱਲ ਯੂ.ਐੱਸ. ਮਾਰਕਿਟ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਇਹ 1.5 ਫੀਸਦੀ ਤੋਂ ਜ਼ਿਆਦਾ ਫਿਸਲੇ ਸਨ। ਕੱਲ ਦੇ ਕਾਰੋਬਾਰ 'ਚ ਅਕਤੂਬਰ ਦੇ ਬਾਅਦ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਇਹ 4547 ਅੰਕ ਟੁੱਟਿਆ ਸੀ। ਕੱਲ ਅਗਸਤ ਦੇ ਬਾਅਦ ਨੈਸਡੈਕ 'ਚ ਵੀ ਸਭ ਤੋਂ ਵੱਡੀ ਗਿਰਾਵਟ ਰਹੀ। Coronavirus ਨਾਲ ਕੰਪਨੀਆਂ ਦੀ ਗਰੋਥ ਘੱਟਣ ਦਾ ਖਦਸ਼ਾ ਹੈ।


Aarti dhillon

Content Editor

Related News