ਸੇਨੇਗਲ ਨੂੰ 400 ਮਿਨੀ ਬੱਸਾਂ ਦੀ ਸਪਲਾਈ ਕਰੇਗੀ ਅਸ਼ੋਕ ਲੇਲੈਂਡ

5/16/2019 12:27:36 PM

ਚੇਨਈ—ਵਪਾਰਕ ਵਾਹਨ ਨਿਰਮਾਤਾ ਕੰਪਨੀ ਅਸ਼ੋਕ ਲੇਲੈਂਡ ਅਫਰੀਕੀ ਦੇਸ਼ ਸੇਨੇਗਲ ਨੂੰ 400 ਮਿਨੀ ਬੱਸਾਂ ਦੀ ਸਪਲਾਈ ਕਰੇਗੀ। ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ ਕਿ ਉਸ ਨੂੰ ਸੇਨੇਗਲ ਦੇ ਸੇਨਬਸ ਇੰਡਸਟਰੀਜ਼ ਤੋਂ ਇਹ ਆਰਡਰ ਮਿਲਿਆ ਹੈ। ਸੇਨਬਸ ਇੰਡਸਟਰੀਜ਼ ਸੇਨੇਗਲ ਦੀ ਰਾਜਧਾਨੀ ਡਾਲਰ 'ਚ ਬੱਸਾਂ ਦੀ ਅਸੈਂਬਲਿੰਗ ਕਰਦੀ ਹੈ। ਇਹ ਆਰਡਰ ਇਕ ਕਰੋੜ ਯੂਰੋ ਤੋਂ ਜ਼ਿਆਦਾ ਦਾ ਹੈ। ਇਸ ਆਰਡਰ ਦੇ ਤਹਿਤ ਕੰਪਨੀ ਨੂੰ ਈਗਲ 916 ਮਿਨੀ ਬੱਸਾਂ ਦੀ ਸਪਲਾਈ ਕਰਨੀ ਹੈ। ਜੂਨ ਦੇ ਆਖਰੀ ਹਫਤੇ ਤੋਂ ਬੱਸਾਂ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਈਗਲ 916 ਨੂੰ ਵਿਸ਼ੇਸ਼ ਰੂਪ ਨਾਲ ਅਫਰੀਕਾ ਲਈ ਤਿਆਰ ਕੀਤਾ ਗਿਆ ਹੈ। ਇਹ ਉਤਸਰਜਨ ਦੇ ਯੂਰੋ ਤਿੰਨ ਮਾਨਕ ਦਾ ਪਾਲਨ ਕਰਦਾ ਹੈ।        


Aarti dhillon

Edited By Aarti dhillon