ਭਾਰਤ 'ਚ ਜਲਦ ਹੀ ਇਸ ਵਿਦੇਸ਼ੀ ਕੋਵਿਡ ਟੀਕੇ ਨੂੰ ਮਿਲ ਸਕਦੀ ਹੈ ਹਰੀ ਝੰਡੀ

04/20/2021 4:50:14 PM

ਨਵੀਂ ਦਿੱਲੀ- ਸਰਕਾਰ ਵੱਲੋਂ ਪਿਛਲੇ ਦਿਨ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੋਰੋਨਾ ਟੀਕਾਕਰਨ ਸ਼ੁਰੂ ਕਰਨ ਦੀ ਘੋਸ਼ਣਾ ਕਰਨ ਮਗਰੋਂ ਹੁਣ ਖ਼ਬਰ ਹੈ ਕਿ ਜਲਦ ਹੀ ਜਾਨਸਨ ਐਂਡ ਜਾਨਸਨ ਦੇ ਟੀਕੇ ਨੂੰ ਮਨਜ਼ੂਰੀ ਮਿਲ ਸਕਦੀ ਹੈ। ਭਾਰਤ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਤੇ ਕੋਵਿਡ ਟੀਕਾ ਟਾਸਕ ਫੋਰਸ ਦੇ ਸਹਿ-ਚੇਅਰਮੈਨ ਕੇ. ਵਿਜੇ ਰਾਘਵਨ ਨੇ ਇਕ ਚੈਨਲ ਨੂੰ ਇਕ ਇੰਟਰਵਿਊ ਦੌਰਾਨ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਟੀਕਿਆਂ ਦੀ ਸਮਰੱਥਾ ਹੁਣ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਸਰਕਾਰ ਸਥਾਨਕ ਨਿਰਮਾਣ ਨੂੰ ਵਧਾਉਣ ਦੇ ਨਾਲ-ਨਾਲ ਦਰਾਮਦ 'ਤੇ ਵੀ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋਵੱਡੀ ਖ਼ਬਰ! ਹੁਣ ਇਸ ਮੁਲਕ ਨੇ ਟਾਲਿਆ ਭਾਰਤ ਨਾਲ ਏਅਰ ਬੱਬਲ ਕਰਾਰ

ਗਲੋਬਲ ਟੀਕਾ ਨਿਰਮਾਤਾ ਜਾਨਸਨ ਐਂਡ ਜਾਨਸਨ ਨੇ ਜਾਨਸੇਨ ਕੋਵਿਡ ਟੀਕੇ ਲਈ ਭਾਰਤੀ ਡਰੱਗ ਰੈਗੂਲੇਟਰ ਕੋਲ ਫੇਜ-3 ਕਲੀਨੀਕਲ ਟ੍ਰਾਇਲ ਅਤੇ ਭਾਰਤ ਵਿਚ ਇੰਪੋਰਟ ਲਾਇੰਸੈਂਸ ਦੀ ਮਨਜ਼ੂਰੀ ਲਈ ਅਪਲਾਈ ਕੀਤਾ ਹੈ। ਗੌਰਤਲਬ ਹੈ ਕਿ ਸਰਕਾਰ ਨੇ ਸੋਮਵਾਰ ਨੂੰ ਟੀਕੇ ਦੀ ਖ਼ਰੀਦ, ਕੀਮਤ ਅਤੇ ਯੋਗਤਾ ਦੇ ਨਿਯਮਾਂ ਵਿਚ ਢਿੱਲ ਦਿੰਦੇ ਹੋਏ ਸੂਬਾ ਸਰਕਾਰਾਂ, ਨਿੱਜੀ ਹਸਪਤਾਲਾਂ ਤੇ ਸਨਅਤੀ ਅਦਾਰਿਆਂ ਨੂੰ ਸਿੱਧੇ ਨਿਰਮਾਤਾਵਾਂ ਤੋਂ ਖੁਰਾਕਾਂ ਖ਼ਰੀਦਣ ਦੀ ਆਗਿਆ ਦਿੱਤੀ ਹੈ। ਗੌਰਤਲਬ ਹੈ ਕਿ ਭਾਰਤ ਵਿਚ ਹੁਣ ਤੱਕ ਸੀਰਮ ਇੰਸਟੀਚਿਊ ਦੇ ਕੋਵੀਸ਼ੀਲਡ, ਭਾਰਤ ਬਾਇਓਟੈਕ ਦੇ ਕੋਵੈਕਸੀਨ ਅਤੇ ਡਾ. ਰੈੱਡੀਜ਼ ਦੇ ਸਪੂਤਨਿਕ ਨੂੰ ਮਨਜ਼ੂਰੀ ਦਿੱਤੀ ਗਈ ਹੈ।

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News