ਗੁੱਟ 'ਤੇ ਬੰਨ੍ਹਦੇ ਹੀ ਗਰਮ ਹੋ ਗਈ Apple Wrist Watch... ਧੂੰਏਂ ਦੇ ਨਾਲ ਹੋਇਆ ਜ਼ੋਰਦਾਰ ਧਮਾਕਾ

Thursday, Oct 06, 2022 - 03:43 PM (IST)

ਗੁੱਟ 'ਤੇ ਬੰਨ੍ਹਦੇ ਹੀ ਗਰਮ ਹੋ ਗਈ Apple Wrist Watch... ਧੂੰਏਂ ਦੇ ਨਾਲ ਹੋਇਆ ਜ਼ੋਰਦਾਰ ਧਮਾਕਾ

ਨਵੀਂ ਦਿੱਲੀ - ਕੀ ਐਪਲ ਵਾਚ ਸੁਰੱਖਿਅਤ ਨਹੀਂ ਹੈ? ਇਹ ਸਵਾਲ ਇੱਕ ਵਿਅਕਤੀ ਵੱਲੋਂ ਸਾਂਝੀ ਕੀਤੀ ਗਈ ਘਟਨਾ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਉੱਠਣਾ ਸ਼ੁਰੂ ਹੋ ਗਿਆ ਹੈ। ਦਰਅਸਲ ਇੱਕ ਵਿਅਕਤੀ ਐਪਲ ਵਾਚ ਸੀਰੀਜ਼ 7 ਦੀ ਵਰਤੋਂ ਕਰ ਰਿਹਾ ਸੀ। ਜਿਵੇਂ ਹੀ ਇਹ ਘੜੀ ਉਸ ਨੇ ਗੁੱਟ 'ਤੇ ਬੰਨ੍ਹੀ, ਇਹ ਇੰਨੀ ਗਰਮ ਹੋ ਗਈ ਕਿ ਇਸ 'ਚੋਂ ਧੂੰਆਂ ਨਿਕਲਣ ਲੱਗਾ।

ਇਹ ਵੀ ਪੜ੍ਹੋ : ਚੀਨ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple,iPhone ਦੇ ਬਾਅਦ ਹੋਰ ਸਾਜ਼ੋ-ਸਮਾਨ ਵੀ ਬਣੇਗਾ ਭਾਰਤ 'ਚ

ਵਿਅਕਤੀ ਨੇ ਸਮੇਂ ਸਿਰ ਘੜੀ ਉਤਾਰ ਦਿੱਤੀ, ਜਿਸ ਤੋਂ ਬਾਅਦ ਘੜੀ ਵਿਚ ਧਮਾਕਾ ਹੋ ਗਿਆ। ਵਿਅਕਤੀ ਨੇ ਇਸ ਦੀ ਸ਼ਿਕਾਇਤ ਐਪਲ ਕੰਪਨੀ ਨੂੰ ਕੀਤੀ ਹੈ। ਸ਼ਿਕਾਇਤ 'ਤੇ ਕੰਪਨੀ ਨੇ ਕਿਹਾ ਕਿ ਉਹ ਜਾਂਚ ਕਰੇਗੀ ਕਿ ਅਜਿਹਾ ਕਿਉਂ ਹੋਇਆ। ਇਸ ਦੇ ਨਾਲ ਹੀ ਕੰਪਨੀ ਨੇ ਵਿਅਕਤੀ ਨੂੰ ਇਸ ਘਟਨਾ ਤੋਂ ਬਾਅਦ ਕਿਸੇ ਨੂੰ ਨਾ ਦੱਸਣ ਲਈ ਕਿਹਾ ਸੀ। ਹਾਲਾਂਕਿ, ਵਿਅਕਤੀ ਨੇ 9to5Mac ਨਾਲ ਗੱਲ ਕਰਦੇ ਹੋਏ ਉਸਨੂੰ ਸਾਰੀ ਘਟਨਾ ਦੱਸੀ।

ਘੜੀ ਹੋ ਗਈ ਬਹੁਤ ਗਰਮ 

9to5Mac ਨਾਲ ਗੱਲਬਾਤ ਦਰਮਿਆਨ ਵਿਅਕਤੀ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਹੱਥ ਦੇ ਗੁੱਟ ਨਾਲ ਘੜੀ ਬੰਨ੍ਹੀ ਹੋਈ ਸੀ। ਫਿਰ ਹੌਲੀ-ਹੌਲੀ ਘੜੀ ਗਰਮ ਹੋਣ ਲੱਗੀ ਅਤੇ ਥੋੜ੍ਹੇ ਸਮੇਂ ਵਿਚ ਹੀ ਇਸ ਦਾ ਤਾਪਮਾਨ ਬਹੁਤ ਵੱਧ ਗਿਆ। ਘੜੀ ਇੰਨੀ ਗਰਮ ਹੋ ਗਈ ਸੀ ਕਿ ਇਸ ਦਾ ਪਿਛਲਾ ਹਿੱਸਾ ਟੁੱਟ ਗਿਆ ਸੀ। ਇੰਨਾ ਹੀ ਨਹੀਂ watchOS ਨੇ ਆਪਣੇ ਤਾਪਮਾਨ ਦੇ ਕਾਰਨ ਬੰਦ ਹੋਣ ਦਾ ਅਲਰਟ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਫਿਰ ਉਸ ਨੇ ਘੜੀ ਨੂੰ ਜਲਦੀ ਨਾਲ ਆਪਣੇ ਤੋਂ ਦੂਰ ਕਰ ਦਿੱਤਾ। ਫਿਰ ਇਸ 'ਚੋਂ ਧੂੰਆਂ ਨਿਕਲਣ ਲੱਗਾ ਅਤੇ ਕੁਝ ਹੀ ਦੇਰ 'ਚ ਧਮਾਕਾ ਹੋ ਗਿਆ।

ਇਹ ਵੀ ਪੜ੍ਹੋ : ਮਰਸੀਡੀਜ਼ ਦੀ ਲਾਂਚਿੰਗ ਮੌਕੋ ਨਿਤਿਨ ਗਡਕਰੀ ਨੇ ਕਿਹਾ, 'ਇਸ ਨੂੰ ਮੈਂ ਵੀ ਨਹੀਂ ਖ਼ਰੀਦ ਸਕਦਾ, ਅਸੀਂ ਮਿਡਲ ਕਲਾਸ ਲੋਕ'

ਵਿਅਕਤੀ ਨੇ ਦੱਸਿਆ ਕਿ ਇਸ ਪੂਰੀ ਘਟਨਾ ਦੌਰਾਨ ਉਹ ਆਪਣੇ ਘਰ ਵਿੱਚ ਸੀ ਅਤੇ ਉਸ ਸਮੇਂ ਉਸ ਦੇ ਘਰ ਦਾ ਤਾਪਮਾਨ 70 ਡਿਗਰੀ ਫਾਰਨਹਾਈਟ ਤੋਂ ਉੱਪਰ ਸੀ। ਵਿਅਕਤੀ ਨੇ ਕਿਹਾ ਕਿ ਉਸ ਨੇ ਤੁਰੰਤ ਕੰਪਨੀ ਨੂੰ ਫੋਨ ਕੀਤਾ ਅਤੇ ਸਾਰਾ ਮਾਮਲਾ ਦੱਸਿਆ। ਇਸ 'ਤੇ ਕੰਪਨੀ ਨੇ ਕਿਹਾ ਕਿ ਜਦੋਂ ਤੱਕ ਕੰਪਨੀ ਦਾ ਕਰਮਚਾਰੀ ਇਸ ਨੂੰ ਇਕੱਠਾ ਕਰਨ ਲਈ ਨਹੀਂ ਆਉਂਦਾ, ਤੁਸੀਂ ਉਸ ਘੜੀ ਨੂੰ ਨਾ ਛੂਹੋ ਅਤੇ ਇਸ ਬਾਰੇ ਕਿਸੇ ਨਾਲ ਅਤੇ ਕਿਤੇ ਵੀ ਸਟੋਰੀ ਸਾਂਝੀ ਨਾ ਕਰਨਾ।

ਉਸ ਵਿਅਕਤੀ ਨੇ ਕਿਹਾ ਕਿ ਅਗਲੀ ਸਵੇਰ ਤੱਕ ਘੜੀ ਹੋਰ ਵੀ ਗਰਮ ਹੋ ਗਈ ਸੀ ਅਤੇ ਜਿਵੇਂ ਹੀ ਉਸ ਨੇ ਇਸ ਨੂੰ ਛੂਹਿਆ, ਘੜੀ ਦਾ ਡਿਸਪਲੇ ਚਕਨਾਚੂਰ ਹੋ ਗਿਆ। ਉਸ ਵਿਅਕਤੀ ਨੇ ਕਿਹਾ ਕਿ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਘੜੀ ਇੰਨੀ ਗਰਮ ਸੀ ਕਿ ਉਸ ਦੇ ਘਰ ਦਾ ਸੋਫਾ ਵੀ ਸੜ ਗਿਆ। ਆਦਮੀ ਨੇ ਡਰ ਕੇ ਘੜੀ ਨੂੰ ਬਾਹਰ ਸੁੱਟ ਦਿੱਤਾ। ਉਕਤ ਵਿਅਕਤੀ ਨੇ ਦੱਸਿਆ ਕਿ ਹੁਣ ਤੱਕ ਨਾ ਤਾਂ ਕੰਪਨੀ ਦਾ ਕੋਈ ਕਰਮਚਾਰੀ ਆਇਆ ਹੈ ਅਤੇ ਨਾ ਹੀ ਕੰਪਨੀ ਵਾਲੇ ਪਾਸਿਓਂ ਕੋਈ ਫੋਨ ਆਇਆ ਹੈ।

ਇਹ ਵੀ ਪੜ੍ਹੋ : ਮਾਸਕ-ਥਰਮਾਮੀਟਰ ਤੇ ਹੋਰ ਮੈਡੀਕਲ ਸਾਜ਼ੋ ਸਾਮਾਨ ਦੀ ਵਿਕਰੀ ਨੂੰ ਲੈ ਕੇ ਕੇਂਦਰ ਨੇ ਜਾਰੀ ਕੀਤਾ ਨਵਾਂ ਆਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News