ਐਪਲ ਭਾਰਤ ''ਚ ਕਰਨ ਜਾ ਰਹੀ ਵੱਡਾ ਨਿਵੇਸ਼, 10 ਲੱਖ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ
Thursday, Nov 18, 2021 - 09:45 PM (IST)
ਨਵੀਂ ਦਿੱਲੀ-ਬਹੁ-ਰਾਸ਼ਟਰੀ ਤਕਨਾਲੋਜੀ ਕੰਪਨੀ ਐਪਲ ਭਾਰਤ 'ਚ ਮਹੱਤਵਪੂਰਨ ਨਿਵੇਸ਼ ਕਰਨ ਦੇ ਨਾਲ ਆਪਣੇ ਕਰਮਚਾਰੀਆਂ, ਐਪਸ ਅਤੇ ਸਪਾਇਲਰ ਪਾਰਟਨਰਜ਼ ਰਾਹੀਂ ਕਰੀਬ 10 ਲੱਖ ਨੌਕਰੀਆਂ ਦਾ ਸਮਰਥਨ ਕਰ ਰਹੀ ਹੈ। ਕੰਪਨੀ ਦੀ ਉਪ ਪ੍ਰਧਾਨ (ਉਤਪਾਦ ਸੰਚਾਲਨ) ਪ੍ਰਿਆ ਬਾਲਾਸੁਬ੍ਰਮਨੀਅਮ ਨੇ ਵੀਰਵਾਰ ਨੂੰ ਇਹ ਗੱਲ ਕਹੀ।
ਇਹ ਵੀ ਪੜ੍ਹੋ : ਸ਼ੱਕੀ ਕੱਟੜਪੰਥੀਆਂ ਨੇ ਦੱਖਣ-ਪੱਛਮੀ ਨਾਈਜਰ 'ਚ 25 ਲੋਕਾਂ ਦਾ ਕੀਤਾ ਕਤਲ
ਬੈਂਗਲੁਰੂ ਟੈਕ ਸਮਿਟ-2021 ਨੂੰ ਸੰਬੋਧਿਤ ਕਰਦੇ ਹੋਏ ਪ੍ਰਿਆ ਨੇ ਕਿਹਾ ਕਿ ਭਾਰਤ 'ਚ ਐਪਲ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਕਾਰੋਬਾਰ ਕਰ ਰਹੀ ਹੈ ਅਤੇ ਸਾਲ 2017 ਤੋਂ ਇਸ ਨੇ ਬੈਂਗਲੁਰੂ ਸਥਿਤ ਪਲਾਂਟ 'ਚ 'ਆਈਫੋਨ' ਦਾ ਨਿਰਮਾਣ ਸ਼ਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਅਸੀਂ ਬੈਂਗਲੁਰੂ ਅਤੇ ਚੇਨਈ ਸਥਿਤ ਆਪਣੇ ਪਲਾਂਟਾਂ ਦਾ ਵਿਤਸਾਰ ਕੀਤਾ ਹੈ, ਜਿਥੋਂ ਘਰੇਲੂ ਬਾਜ਼ਾਰ ਅਤੇ ਨਿਰਯਾਤ ਲਈ ਆਈਫੋਨ ਦੇ ਕਈ ਮਾਡਲਾਂ ਦਾ ਨਿਰਮਾਣ ਕੀਤਾ ਹੈ।
ਇਹ ਵੀ ਪੜ੍ਹੋ : ਰੂਸ 'ਚ ਲਗਾਤਾਰ ਦੂਜੇ ਦਿਨ ਕੋਵਿਡ-19 ਨਾਲ ਹੋਈ 1200 ਤੋਂ ਜ਼ਿਆਦਾ ਲੋਕਾਂ ਦੀ ਮੌਤ
ਪ੍ਰਿਆ ਨੇ ਕਿਹਾ ਕਿ ਅਸੀਂ ਆਪਣੀ ਸਪਲਾਈ ਲੜੀ ਨਾਲ ਆਪਣੇ ਸੰਚਾਲਨ ਦੇ ਵਿਕਾਸ ਅਤੇ ਪਹੁੰਚ ਦੇ ਵਿਸਤਾਰ ਅਤੇ ਸਥਾਨਕ ਸਪਲਾਇਰਾਂ ਨਾਲ ਜੁੜਨ ਲਈ ਭਾਰਤ 'ਚ ਮਹੱਤਵਪੂਰਨ ਨਿਵੇਸ਼ ਕਰ ਰਹੇ ਹਾਂ। ਆਈਫੋਨ 11, ਆਈਫੋਨ ਐੱਸ.ਈ. ਅਤੇ ਆਈਫੋਨ 12 ਵਰਗੇ ਮਾਡਲ ਕੰਪਨੀ ਸਪਲਾਇਰਾਂ-ਭਾਗੀਦਾਰਾਂ ਵੱਲੋਂ ਭਾਰਤ 'ਚ ਅਸੈਂਬਲ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਐਪਲ ਭਾਰਤ 'ਚ ਅੱਜ ਲਗਭਗ 10 ਲੱਖ ਨੌਕਰੀਆਂ ਦਾ ਸਮਰਥਨ ਕਰਦੀ ਹੈ।
ਇਹ ਵੀ ਪੜ੍ਹੋ : ਕੋਵਿਡ ਟੀਕਾਕਰਨ ਨਾਲ ਮਾਸਕ ਦੀ ਲਗਾਤਾਰ ਵਰਤੋਂ ਤੇ ਸਮਾਜਿਕ ਦੂਰੀ ਕਾਰਗਰ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।