ਐਪਲ ਨਾਲ ਸਮਝੌਤੇ ਨੇ ਕਵਾਲਕਾਮ ਦੇ CEO ਨੂੰ ਬਣਾਇਆ ਅਮੀਰ
Saturday, May 11, 2019 - 04:53 PM (IST)

ਬਿਜ਼ਨੈੱਸ ਡੈਸਕ — ਐਪਲ ਦੇ ਸਮਝੌਤੇ ਨੇ ਕਵਾਲਕਾਮ ਦੇ CEO ਨੂੰ 3.5 ਮਿਲੀਅਨ ਡਾਲਰ ਨਾਲ ਅਮੀਰ ਬਣਾ ਦਿੱਤਾ ਹੈ। ਐਪਲ ਦੇ ਨਾਲ ਬਿਲੀਅਨ ਡਾਲਰ ਦੀ ਕਾਨੂੰਨੀ ਲੜਾਈ ਦੇ ਸਮਝੌਤੇ ਦੇ ਬਾਅਦ ਅਮਰੀਕਾ ਸਥਿਤ ਚਿਪ ਨਿਰਮਾਤਾ ਕੰਪਨੀ ਕਵਾਲਕਾਮ ਦੇ CEO ਨੂੰ 3.5 ਮਿਲੀਅਨ ਦਾ ਭਾਰੀ ਬੋਨਸ ਮਿਲਿਆ ਹੈ।
CNBC ਦੀ ਰਿਪੋਰਟ ਅਨੁਸਾਰ, ਕਵਾਲਕਾਮ ਦੇ CEO ਸਟੀਵ ਮੋਲੇਨਕੋਫ ਨੂੰ ਕਵਾਲਕਾਮ ਸਟਾਕ ਦੇ 40,794 ਸ਼ੇਅਰ ਮਿਲੇ, ਜਿਸਦੀ ਸ਼ੁੱਕਰਵਾਰ ਨੂੰ ਬੰਦ ਹੋਏ ਬਜ਼ਾਰ ਦੀ ਕੀਮਤ 3,501,757 ਡਾਲਰ ਬਣਦੀ ਹੈ। ਅਮਰੀਕਾ ਸਥਿਤ ਸਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ(ਐਸ.ਈ.ਸੀ.) ਕੋਲ ਦਾਇਰ ਕੀਤੀ ਗਈ ਅਧਿਕਾਰਕ ਫਾਇਲਿੰਗ 'ਚ ਚਿਪ ਨਿਰਮਾਤਾ ਨੇ ਦੱਸਿਆ ਕਿ ਕਵਾਲਕਾਮ 'ਚ ਕੰਮ ਕਰਨ ਵਾਲੀ ਪੂਰੀ ਕਾਰਜਾਕਾਰੀ ਟੀਮ ਆਈਫੋਨ ਨਿਰਮਾਤਾ ਦੇ ਨਾਲ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਬੋਨਸ ਮਿਲਿਆ ਹੈ।
ਦੋ ਤਕਨੀਕੀ ਦਿੱਗਜਾਂ ਦੀਆਂ ਦੁਨੀਆ ਭਰ ਦੀਆਂ ਅਦਾਲਤਾਂ ਵਿਚ ਇਸ ਗੱਲ ਨੂੰ ਲੈ ਕੇ ਲੜਾਈ ਹੁੰਦੀ ਰਹੀ ਹੈ। ਇਸ ਤੋਂ ਪਹਿਲਾਂ ਐਪਲ ਨੇ ਅਪ੍ਰੈਲ ਵਿਚ ਅਣ ਘੋਸ਼ਿਤ ਰਾਸ਼ੀ ਨੂੰ ਲੈ ਕੇ ਕਾਨੂੰਨੀ ਲੜਾਈ ਦਾ ਨਿਪਟਾਰਾ ਕੀਤਾ ਸੀ ਜਿਸ ਦੇ ਤਹਿਤ ਇਸ ਸੌਦੇ 'ਤੇ ਸਹਿਮਤੀ ਬਣੀ ਸੀ ਕਿ ਆਉਣ ਵਾਲੇ 5ਜੀ ਫੋਨ 'ਚ ਕਵਾਲਕਾਮ ਚਿਪ ਦਾ ਇਸਤੇਮਾਲ ਕੀਤਾ ਜਾਵੇ। ਇਸ ਆਈਫੋਨ ਦੇ 2020 'ਚ ਲਾਂਚ ਹੋਣ ਦੀ ਉਮੀਦ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਵੇਂ ਸ਼ੇਅਰਾਂ ਨੇ ਇਸ ਗੱਲ ਦੀ ਹੋਰ ਮਜ਼ਬੂਤੀ ਦਿੱਤੀ ਹੈ ਕਿ ਕਵਾਲਕਾਮ ਕੰਪਨੀ ਨੂੰ ਵਿਸ਼ਵਾਸ ਸੀ ਕਿ ਸਮਝੌਤੇ ਦੀ ਸ਼ਰਤ ਉਸ ਦੇ ਪੱਖ ਵਿਚ ਹੈ। ਮਈ ਵਿਚ ਕਵਾਲਕਾਮ ਦੀ ਕਮਾਈ ਦੀ ਰਿਪੋਰਟ ਦੇ ਦੌਰਾਨ ਕੰਪਨੀ ਨੇ ਕਿਹਾ ਕਿ ਉਸਨੂੰ ਸਮਝੌਤੇ ਦੇ ਤਹਿਤ ਐਪਲ ਨਾਲ 4.5 ਬਿਲੀਅਨ ਡਾਲਰ ਅਤੇ 4.7 ਬਿਲੀਅਨ ਡਾਲਰ ਦੇ ਵਿਚਕਾਰ ਵਾਧੂ ਮਾਲੀਆ ਮਿਲਣ ਦੀ ਉਮੀਦ ਹੈ।