ਸੈਮਸੰਗ ਦੇ ਮੁਕਾਬਲੇ ਪਿਛੜ ਰਹੀ ਐਪਲ, ਜਾਣੋ ਕੀ ਹੈ ਕਾਰਨ
Tuesday, Nov 09, 2021 - 12:49 PM (IST)
ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਐਪਲ ਨੂੰ ਸੈਮਸੰਗ ਵਲੋਂ ਜ਼ੋਰਦਾਰ ਟੱਕਰ ਮਿਲ ਰਹੀ ਹੈ। ਐਪਲ ਮੁਕਾਬਲੇ ’ਚ ਸੈਮਸੰਗ ਤੋਂ ਆਪਣੇ ਘਰੇਲੂ ਬਾਜ਼ਾਰ (ਯੂ.ਐੱਸ.) ਸਮਾਰਟਫੋਨ ਮਾਰਕੀਟ ’ਚ ਲਗਾਤਾਰ ਪਿਛੜ ਰਹੀ ਹੈ। ਇਸ ਸਾਲ ਦੀ ਤੀਜੀ ਤਿਮਾਹੀ ’ਚ ਸੈਮਸੰਗ ਅਤੇ ਐਪਲ ਵਿਚਾਲੇ ਮਾਰਕੀਟ ਸ਼ੇਅਰ ਦਾ ਫਰਕ ਕਾਫੀ ਘੱਟ ਹੋ ਗਿਆ ਹੈ। ਮਾਰਕੀਟ ਰਿਸਰਚ ਫਰਮ ਕਾਊਂਟਰਪੁਆਇੰਟ ਦੀ ਰਿਪੋਰਟ ਦੀ ਮੰਨੀਏ ਤਾਂ ਸੈਮਸੰਗ ਇਲੈਕਟ੍ਰੋਨਿਕਸ ਦਾ ਮਾਰਕੀਟ ਸ਼ੇਅਰ ਇਸ ਸਾਲ ਦੀ ਤੀਜੀ ਤਿਮਾਹੀ ’ਚ ਕਰੀਬ 35 ਫੀਸਦੀ ਰਿਹਾ ਹੈ। ਇਸ ਵਿਚ ਸਾਲ-ਦਰ-ਸਾਲ ਦੇ ਹਿਸਾਬ ਨਾਲ 5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਇਹ ਸਭ ਤੋਂ ਜ਼ਿਆਦਾ ਸ਼ੇਅਰ ਹੈ। ਸਾਲ ਦੀ ਪਹਿਲੀ ਤਿਮਾਹੀ ’ਚ ਮਾਰਕੀਟ ਸ਼ੇਅਰ ਕਰੀਬ 32 ਫੀਸਦੀ ਸੀ।
ਘੱਟ ਹੋਇਆ ਐਪਲ ਦਾ ਮਾਰਕੀਟ ਸ਼ੇਅਰ
ਉਥੇ ਹੀ ਜੇਕਰ ਐਪਲ ਦੇ ਮਾਰਕੀਟ ਸ਼ੇਅਰ ਦੀ ਗੱਲ ਕਰੀਏ ਤਾਂ ਤੀਜੀ ਤਿਮਾਹੀ ’ਚ ਮਾਰਕੀਟ ਸ਼ੇਅਰ ਕਰੀਬ 42 ਫੀਸਦੀ ਸੀ। ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ 3 ਫੀਸਦੀ ਦਾ ਵਾਧਾ ਹੋਇਆ ਹੈ। ਅਜਿਹੇ ’ਚ ਸੈਮਸੰਗ ਅਤੇ ਐਪਲ ਦੇ ਮਾਰਕੀਟ ਸ਼ੇਅਰ ਦਾ ਫਰਕ 9 ਫੀਸਦੀ ਤੋਂ ਘੱਟ ਕੇ 7 ਫੀਸਦੀ ਰਹਿ ਗਿਆ ਹੈ। ਦੱਸ ਦੇਈਏ ਕਿ ਐਪਲ ਵਲੋਂ ਇਸ ਸਾਲ ਸਤੰਬਰ ’ਚ ਆਈਫੋਨ 13 ਸੀਰੀਜ਼ ਦੇ ਸਮਾਰਟਫੋਨ ਨੂੰ ਲਾਂਚ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸੈਮਸੰਗ ਇਲੈਕਟ੍ਰੋਨਿਕਸ ਦੀ ਤੀਜੀ ਤਿਮਾਹੀ ਦਾ ਮਾਰਕੀਟ ਸ਼ੇਅਰ ਉਮੀਦ ਤੋਂ ਕਿਤੇ ਜ਼ਿਆਦਾ ਬਿਹਤਰ ਰਿਹਾ ਸੀ। ਇਸ ਦਾ ਕਾਰਨ ਫੋਲਡੇਬਲ ਸਮਾਰਟਫੋਨ ਜਿਵੇਂ- Galaxy Z-Fold 3 ਅਤੇ Galaxy Z-Flip 3 ਨੂੰ ਮੰਨਿਆ ਜਾ ਰਿਹਾ ਹੈ, ਜਿਸ ਨੂੰ ਸੈਮਸੰਗ ਨੇ ਇਸੇ ਸਾਲ ਅਗਸਤ ’ਚ ਲਾਂਚ ਕੀਤਾ ਸੀ।
ਕੀ ਰਿਹਾ ਕਾਰਨ
ਐਪਲ ਦੇ ਆਈਫੋਨ 13 ਦੀ ਕੁੱਲ ਸੇਲ ਦਾ ਯੂ.ਐੱਸ. ’ਚ ਮਾਰਕੀਟ ਸ਼ੇਅਰ ਕਰੀਬ 17 ਫੀਸਦੀ ਰਿਹਾ ਹੈ। ਇਸ ਦਾ ਇਕ ਕਾਰਨ ਸਪਲਾਈ ਚੇਨ ’ਚ ਰੁਕਾਵਟ ਨੂੰ ਮੰਨਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਉਥੇ ਹੀ ਦੂਜੇ ਪਾਸੇ ਸੈਮਸੰਗ ਇਲੈਕਟ੍ਰੋਨਿਕਸ ਦੀ ਹਾਲੀਆ ਲਾਂਚ ਫੋਲਡੇਬਲ ਸਮਾਰਟਫੋਨ ਸੀਰੀਜ਼ ਕਾਫੀ ਸਫਲ ਰਹੀ ਹੈ। ਨਾਲ ਹੀ ਕਿਫਾਇਤੀ 5ਜੀ ਸਮਾਰਟਫੋਨ ਜਿਵੇਂ- Galaxy A32 5G ਨੂੰ ਮਿਲੀ ਭਾਰੀ ਸੇਲ ਦੇ ਚਲਦੇ ਸੈਮਸੰਗ ਦਾ ਮਾਰਕੀਟ ਸ਼ੇਅਰ ਵਧਿਆ ਹੈ।