ਸਟੀਵ ਜਾਬਸ ਦੀ ਧੀ ਨੇ ਰੱਖਿਆ ਗਲੈਮਰ ਦੀ ਦੁਨੀਆ ’ਚ ਕਦਮ, ਤਸਵੀਰਾਂ ਵਾਇਰਲ

12/28/2020 12:43:48 PM

ਨਵੀਂ ਦਿੱਲੀ : ਐਪਲ ਦੇ ਸੀ. ਈ. ਓ. ਰਹੇ ਅਤੇ ਸਮਾਜ ਸੇਵੀ ਸਟੀਵ ਜਾਬਸ ਦੀ ਛੋਟੀ ਬੇਟੀ ਈਵ ਜਾਬਸ ਨੇ ਮਾਡਲਿੰਗ ਦੀ ਦੁਨੀਆ ’ਚ ਧਮਾਕੇਦਾਰ ਦਸਤਕ ਦਿੱਤੀ ਹੈ। ਕਾਸਮੈਟਿਕ ਉਤਪਾਦ ਬਣਾਉਣ ਵਾਲੀ ਕੰਪਨੀ ਗਲੋਸਿਅਰਸ ਨਵੇਂ ਹੋਲੀਡੇ ਐਡ ਕੈਂਪੇਨ ’ਚ ਉਹ ਇਕਦਮ ਹਾਟ ਅਵਤਾਰ ’ਚ ਨਜ਼ਰ ਆਈ ਹੈ।

 
 
 
 
 
 
 
 
 
 
 
 
 
 
 

A post shared by Eve Jobs (@evecjobs)

ਈਵ ਨੇ ਖੁਦ ਇਸ ਐਡ ਦੀਆਂ 2 ਤਸਵੀਰਾਂ ਇੰਸਟਾਗਰਾਮ ’ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਈਵ ਜਾਬਸ ਬਾਥ ਟੱਬ ਵਿਚ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਈਵ ਫਿਲਹਾਲ ਉਸੇ ਸਟਨਫੋਰਡ ਯੂਨੀਵਰਸਿਟੀ ਦੀ ਵਿਦਿਆਰਥਣ ਹੈ, ਜਿੱਥੇ ਉਸ ਦੇ ਪਿਤਾ ਸਟੀਵ ਜਾਬਸ ਅਤੇ ਮਾਂ ਲੋਰੇਂਸ ਪਾਵੇਲ ਜਾਬਸ ਪਹਿਲੀ ਵਾਰ 1989 ’ਚ ਮਿਲੇ ਸਨ। ਈਵ 2021 ’ਚ ਗ੍ਰੈਜ਼ੂਏਸ਼ਨ ਦੀ ਡਿਗਰੀ ਲੈਣ ਵਾਲੀ ਹਨ। ਉਹ ਇਕ ਸ਼ਾਨਦਾਰ ਘੋੜਸਵਾਰ ਹੈ ਅਤੇ ਦੁਨੀਆ ਦੇ ਸਭ ਤੋਂ ਵਧੀਆ ਰਾਈਡਰਸ ਦੀ ਸੂਚੀ ’ਚ 25ਵੇਂ ਸਥਾਨ ’ਤੇ ਹੈ। ਹਾਲਾਂਕਿ ਗਲੈਮਰ ਦੀ ਦੁਨੀਆ ’ਚ ਉਹ ਪਹਿਲੀ ਵਾਰ ਆਈ ਹੈ, ਪਰ ਇੰਸਟਾਗਰਾਮ ਦੇ ਪਲੇਟਫਾਰਮ ’ਤੇ ਸਾਲਾਂ ਤੋਂ ਹੈ। ਇੱਥੇ ਉਨ੍ਹਾਂ ਦੇ 2 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ।
 


cherry

Content Editor cherry