ਐਪਲ ਨੇ ਆਪਣੇ ਉਪਕਰਣਾਂ ’ਤੇ 5ਜੀ ਲਈ ਬੀਟਾ ਪ੍ਰੀਖਣ ਕੀਤਾ ਸ਼ੁਰੂ

11/14/2022 12:31:27 PM

ਨਵੀਂ ਦਿੱਲੀ (ਭਾਸ਼ਾ)– ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਇੰਕ ਨੇ ਆਪਣੇ ਉਪਕਰਣਾਂ ਨੂੰ 5ਜੀ ਸਮਰਥ ਬਣਾਉਣ ਲਈ ਬੀਟਾ ਪ੍ਰੀਖਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਪ੍ਰੀਖਣ ਪ੍ਰੋਗਰਾਮ ਯੂਜ਼ਰਜ਼ ਨੂੰ ਐਪਲ ਦੇ ਉਪਕਰਣਾਂ ’ਤੇ 5ਜੀ ਤਕਨੀਕ ਦੀ ਪਹੁੰਚ ਦੇਵੇਗਾ।

ਇਸ ਤਹਿਤ ਸਾਫਟਵੇਅਰ ਨੂੰ ਅਪਗ੍ਰੇਡ ਕਰ ਕੇ ਮੌਜੂਦਾ ਗਾਹਕ ਆਪਣੇ ਐਪਲ ਫੋਨ ’ਤੇ 5ਜੀ ਦੂਰਸੰਚਾਰ ਸੇਵਾਵਾਂ ਦੀ ਵਰਤੋਂ ਕਰ ਪਾਉਣਗੇ। ਇਸ ਸਹੂਲਤ ਲਈ ਐਪਲ ਖਪਤਕਾਰਾਂ ਨੂੰ ਵੈੱਬਸਾਈਟ ’ਤੇ ਬੀਟਾ ਪ੍ਰੋਗਰਾਮ ਲਈ ਨਾਮਜ਼ਦੀ ਕਰਨੀ ਹੋਵੇਗੀ ਅਤੇ ਇਕ ਪ੍ਰੋਫਾਈਲ ਬਣਾਉਣਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਫਟਵੇਅਰ ਡਾਊਨਲੋਡ ਕਰਨਾ ਹੋਵੇਗਾ। ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵੱਲੋਂ 5ਜੀ ਸੇਵਾਵਾਂ ਦੀ ਪੇਸ਼ਕਸ਼ ਕੀਤੇ ਜਾਣ ’ਤੇ ਐਪਲ ਦੇ ਗਾਹਕ ਆਪਣੇ ਉਪਕਰਣਾਂ ’ਤੇ ਉਸ ਦੀ ਵਰਤੋਂ ਕਰ ਸਕਣਗੇ।


Rakesh

Content Editor

Related News