ਅਪੋਲੋ ਟਾਇਰਸ ਦਾ ਮੁਨਾਫਾ 66.4 ਫੀਸਦੀ ਘਟਿਆ

05/09/2019 5:05:15 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਮੁਨਾਫਾ 6.4 ਫੀਸਦੀ ਘਟ ਕੇ 84 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਮੁਨਾਫਾ 250 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਅਪੋਲੋ ਟਾਇਰਸ ਦੀ ਆਮਦਨ 6 ਫੀਸਦੀ ਵਧ ਕੇ 4274 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅਪੋਲੋ ਟਾਇਰਸ ਦੀ ਆਮਦਨ 4033.6 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਐਬਿਟਡਾ 517.5 ਕਰੋੜ ਰੁਪਏ ਤੋਂ ਘਟ ਕੇ 424.6 ਕਰੋੜ ਰੁਪਏ ਰਿਹਾ ਹੈ ਜਦੋਂ ਕਿ ਐਬਿਟਡਾ ਮਾਰਜਨ 12.8 ਫੀਸਦੀ ਤੋਂ ਘਟ ਕੇ 9.9 ਫੀਸਦੀ ਰਿਹਾ ਹੈ। ਕੰਪਨੀ ਦਾ ਚੌਥੀ ਤਿਮਾਹੀ 'ਚ 100 ਕਰੋੜ ਰੁਪਏ ਦਾ ਇਕਮੁਸ਼ਤ ਘਾਟਾ ਹੋਇਆ ਹੈ।


Aarti dhillon

Content Editor

Related News