7 ਵੱਡੇ ਸ਼ਹਿਰਾਂ ''ਚ ਅਪਾਰਟਮੈਂਟ ਦੀ ਵਿਕਰੀ 20 ਫ਼ੀਸਦੀ ਵਧ 2.6 ਲੱਖ ਯੂਨਿਟ ਹੋਣ ਦੀ ਉਮੀਦ

Thursday, Dec 21, 2023 - 05:30 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਸੱਤ ਵੱਡੇ ਸ਼ਹਿਰਾਂ ਵਿੱਚ ਅਪਾਰਟਮੈਂਟ ਦੀ ਵਿਕਰੀ ਬਿਹਤਰ ਮੰਗ ਕਾਰਨ 2023 ਵਿੱਚ 20 ਫ਼ੀਸਦੀ ਵਧ ਕੇ 2.6 ਲੱਖ ਯੂਨਿਟ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਰੀਅਲ ਅਸਟੇਟ ਸਲਾਹਕਾਰ ਕੰਪਨੀ ਜੇਐੱਲਐੱਲ ਇੰਡੀਆ ਦੁਆਰਾ ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਦਿੱਤੀ ਗਈ। ਇਹ ਅੰਕੜਾ 2008 ਤੋਂ ਬਾਅਦ ਸਭ ਤੋਂ ਵੱਧ ਹੋਵੇਗਾ। 

ਇਹ ਵੀ ਪੜ੍ਹੋ - ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ, 30 ਦਸੰਬਰ ਨੂੰ ਉਡੇਗੀ Air India ਐਕਸਪ੍ਰੈੱਸ ਦੀ ਪਹਿਲੀ ਉਡਾਣ

ਪਿਛਲੇ ਸਾਲ ਸੱਤ ਵੱਡੇ ਸ਼ਹਿਰਾਂ - ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) - ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਹੈਦਰਾਬਾਦ, ਬੈਂਗਲੁਰੂ ਅਤੇ ਪੁਣੇ ਵਿੱਚ 2,15,621 ਅਪਾਰਟਮੈਂਟ ਵੇਚੇ ਗਏ ਸਨ। ਜੇਐੱਲਐੱਲ ਇੰਡੀਆ ਨੇ ਕਿਹਾ ਕਿ 2023 ਦੇ ਪਹਿਲੇ ਨੌਂ ਮਹੀਨਿਆਂ ਵਿੱਚ ਅਪਾਰਟਮੈਂਟ ਦੀ ਵਿਕਰੀ 1,96,227 ਯੂਨਿਟ ਰਹੀ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 1,61,575 ਯੂਨਿਟ ਸੀ। 

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ

ਇਸ ਰਿਪੋਰਟ ਵਿੱਚ ਸਿਰਫ਼ ਅਪਾਰਟਮੈਂਟ ਦੇ ਅੰਕੜੇ ਹਨ। ਮੁੰਬਈ ਵਿੱਚ ਮੁੰਬਈ ਸ਼ਹਿਰ, ਮੁੰਬਈ ਉਪਨਗਰ, ਠਾਣੇ ਅਤੇ ਨਵੀਂ ਮੁੰਬਈ ਸ਼ਾਮਲ ਹਨ। ਕੰਪਨੀ ਨੇ ਭਾਰੀ ਮੰਗ ਦੌਰਾਨ ਅਗਲੇ ਸਾਲ ਰਿਹਾਇਸ਼ੀ ਵਿਕਰੀ 2,90,000 ਤੋਂ 3,00,000 ਯੂਨਿਟਾਂ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਜੇਐੱਲਐੱਲ ਦੇ ਇੰਡੀਆ ਰਿਸਰਚ ਹੈੱਡ ਅਤੇ ਮੁੱਖ ਅਰਥ ਸ਼ਾਸਤਰੀ ਸਮੰਤਕ ਦਾਸ ਨੇ ਕਿਹਾ, “ਹੋਮ ਲੋਨ ਦੀਆਂ ਵਿਆਜ ਦਰਾਂ ਵਧਣ ਅਤੇ ਕੀਮਤਾਂ ਵਧਣ ਦੇ ਬਾਵਜੂਦ, ਘਰੇਲੂ ਹਾਊਸਿੰਗ ਹਿੱਸੇ ਵਿੱਚ ਸਮੁੱਚੀ ਭਾਵਨਾ ਸਕਾਰਾਤਮਕ ਬਣੀ ਹੋਈ ਹੈ ਅਤੇ ਘਰ ਖਰੀਦਦਾਰਾਂ ਦੀ ਭਾਵਨਾ ਉਤਸ਼ਾਹਿਤ ਹੈ।

ਇਹ ਵੀ ਪੜ੍ਹੋ - ਗਾਹਕ ਨੂੰ ਪੁਰਾਣਾ Iphone ਦੇਣਾ ਐਮਾਜ਼ੋਨ ਤੇ ਉਸ ਦੇ ਲਿਸਟਿਡ ਸੇਲਰ ਨੂੰ ਪਿਆ ਮਹਿੰਗਾ, ਹੁਣ ਦੇਣਾ ਪਵੇਗਾ ਮੁਆਵਜ਼ਾ

ਉਹਨਾਂ ਨੇ ਕਿਹਾ ਕਿ, “ਰਿਹਾਇਸ਼ੀ ਵਿਕਰੀ 2023 ਵਿੱਚ 2,60,000 ਯੂਨਿਟਾਂ ਨੂੰ ਪਾਰ ਕਰ ਸਕਦੀ ਹੈ। ਇਸ ਦੌਰਾਨ 2,80,000 ਯੂਨਿਟਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਇਹ 2008 ਤੋਂ ਬਾਅਦ ਇੱਕ ਇਤਿਹਾਸਕ ਸਿਖਰ 'ਤੇ ਹੋਵੇਗਾ।" HDFC ਕੈਪੀਟਲ-ਬੈਕਡ ਰਿਲਾਇ ਦੇ ਸੰਸਥਾਪਕ ਅਖਿਲ ਸਰਾਫ ਨੇ ਇਸ ਰਿਪੋਰਟ ਵਿੱਚ ਕਿਹਾ, “ਹਾਲ ਹੀ ਦੇ ਸਾਲਾਂ ਵਿੱਚ ਰੀਅਲ ਅਸਟੇਟ ਉਦਯੋਗ ਵਿੱਚ ਭਾਰੀ ਤਬਦੀਲੀਆਂ ਆਈਆਂ ਹਨ। ਇਸ ਵਿੱਚ ਰੈਗੂਲੇਟਰੀ ਅਤੇ ਸਪਲਾਇਰ-ਖਪਤਕਾਰ ਮਾਨਸਿਕਤਾ ਦੋਵਾਂ ਵਿੱਚ ਤਬਦੀਲੀ ਸ਼ਾਮਲ ਹੈ।"

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News