ਭਾਰਤ ਨੇ ਚੀਨ ਅਤੇ ਵੀਅਤਨਾਮ ਤੋਂ ਸੋਲਰ ਗਲਾਸ ਦੀ ਦਰਾਮਦ ’ਤੇ ਐਂਟੀ ਡੰਪਿੰਗ ਜਾਂਚ ਕੀਤੀ ਸ਼ੁਰੂ
Friday, Feb 16, 2024 - 04:35 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਨੇ ਘਰੇਲੂ ਕੰਪਨੀਆਂ ਦੀ ਸ਼ਿਕਾਇਤ ਤੋਂ ਬਾਅਦ ਚੀਨ ਅਤੇ ਵੀਅਤਨਾਮ ਤੋਂ ਕੁੱਝ ਸੋਲਰ ਗਲਾਸ ਦੀ ਦਰਾਮਦ ਖਿਲਾਫ਼ ਐਂਟੀ ਡੰਪਿੰਗ ਜਾਂਚ ਸ਼ੁਰੂ ਕੀਤੀ ਹੈ। ਵਪਾਰ ਮੰਤਰਾਲਾ ਦੀ ਜਾਂਚ ਇਕਾਈ ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਚੀਨ ਅਤੇ ਵੀਅਤਨਾਮ ’ਚ ਬਣੇ ‘ਟੈਕਸਚਰਡ ਟੈਂਪਰਡ ਕੋਟੇਡ’ ਅਤੇ ‘ਅਨਕੋਟੇਡ ਗਲਾਸ’ ਦੀ ਕਥਿਤ ਡੰਪਿੰਗ ਦੀ ਜਾਂਚ ਕਰ ਰਹੀ ਹੈ।
ਇਸ ਉਤਪਾਦ ਨੂੰ ਬਾਜ਼ਾਰ ਦੀ ਭਾਸ਼ਾ ਵਿਚ ਸੋਲਰ ਗਲਾਸ ਜਾਂ ਸੋਲਰ ਫੋਟੋਵੋਲਟਿਕ ਗਲਾਸ ਵਰਗੇ ਵੱਖ-ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਘਰੇਲੂ ਉਦਯੋਗ ਵਲੋਂ ਬੋਰੋਸਿਲ ਰਿਨਿਊਏਬਲਸ ਲਿਮਟਿਡ ਨੇ ਜਾਂਚ ਅਤੇ ਦਰਾਮਦ ’ਤੇ ਉਚਿੱਤ ਐਂਟੀ ਡੰਪਿੰਗ ਡਿਊਟੀ ਲਾਉਣ ਲਈ ਅਰਜ਼ੀ ਦਾਇਰ ਕੀਤੀ ਹੈ।
ਨੋਟੀਫਿਕੇਸ਼ਨ ਮੁਤਾਬਕ ਘਰੇਲੂ ਉਦਯੋਗ ਵਲੋਂ ਪ੍ਰਮਾਣਿਤ ਅਰਜ਼ੀ ਦੇ ਆਧਾਰ ’ਤੇ ਅਤੇ ਬਿਨੈਕਾਰ ਵਲੋਂ ਡੰਪਿੰਗ ਅਤੇ ਘਰੇਲੂ ਉਦਯੋਗ ਨੂੰ ਇਸ ਨਾਲ ਨੁਕਸਾਨ ਹੋਣ ਦੇ ਸਬੰਧ ਵਿਚ ਬਿਨੈਕਾਰ ਵਲੋਂ ਪੇਸ਼ ਪਹਿਲੇ ਨਜ਼ਰੀਏ ਦੇ ਸਬੂਤ ਨਾਲ ਇਕ ਹੱਦ ਤੱਕ ਸੰਤੁਸ਼ਟ ਹੋਣ ਤੋਂ ਬਾਅਦ ਅਥਾਰਿਟੀ ਕਥਿਤ ਡੰਪਿੰਗ ਦੇ ਮਾਮਲੇ ਵਿਚ ਐਂਟੀ ਡੰਪਿੰਗ ਜਾਂਚ ਸ਼ੁਰੂ ਕਰਦਾ ਹੈ।