ਸਰਕਾਰ ਨੇ GST ਦੀ ਸਾਲਾਨਾ ਰਿਟਰਨ ਦਾਖ਼ਲ ਕਰਨ ਨੂੰ ਲੈ ਕੇ ਦਿੱਤੀ ਰਾਹਤ
Wednesday, Sep 30, 2020 - 03:04 PM (IST)
ਨਵੀਂ ਦਿੱਲੀ— ਸਰਕਾਰ ਨੇ ਵਿੱਤੀ ਸਾਲ 2018-19 ਲਈ ਜੀ. ਐੱਸ. ਟੀ. ਸਾਲਾਨਾ ਰਿਟਰਨ ਅਤੇ ਆਡਿਟ ਰਿਪੋਰਟ ਦਾਖ਼ਲ ਕਰਨ ਦੀ ਸਮਾਂ-ਸੀਮਾ ਨੂੰ ਇਕ ਮਹੀਨਾ ਵਧਾਉਂਦੇ ਹੋਏ 31 ਅਕਤੂਬਰ 20 ਤੱਕ ਕਰ ਦਿੱਤਾ ਹੈ।
ਸੈਂਟਰਲ ਇਨਡਾਇਰੈਕਟ ਟੈਕਸ ਤੇ ਕਸਟਮਸ ਬੋਰਡ (ਸੀ. ਬੀ. ਡੀ. ਟੀ.) ਨੇ ਟਵੀਟ ਕੀਤਾ, ''ਚੋਣ ਜ਼ਾਬਤੇ ਦੇ ਮੱਦੇਨਜ਼ਰ ਚੋਣ ਕਮਿਸ਼ਨ ਤੋਂ ਉਚਿਤ ਮਨਜ਼ੂਰੀ ਹਾਸਲ ਕਰਨ ਪਿੱਛੋਂ ਸਰਕਾਰ ਨੇ ਜੀ. ਐੱਸ. ਟੀ. ਆਰ.-9 ਅਤੇ ਜੀ. ਐੱਸ. ਟੀ. ਆਰ.-9ਸੀ ਤਹਿਤ ਸਾਲਾਨਾ ਰਿਟਰਨ ਦਾਖ਼ਲ ਕਰਨ ਦੀ ਨਿਰਧਾਰਤ ਤਾਰੀਖ਼ ਨੂੰ 30 ਸਤੰਬਰ 2020 ਤੋਂ ਵਧਾ ਕੇ 31 ਅਕਤੂਬਰ 2020 ਕਰ ਦਿੱਤਾ ਹੈ।''
ਇਹ ਵੀ ਪੜ੍ਹੋ- ਵੱਡੀ ਖ਼ਬਰ! 1700 ਰੁ: ਡਿੱਗੀ ਚਾਂਦੀ, ਸੋਨੇ 'ਚ ਵੀ ਗਿਰਾਵਟ, ਵੇਖੋ ਤਾਜ਼ਾ ਮੁੱਲ ► ਗੱਡੀ 'ਚ RC, ਲਾਇਸੈਂਸ ਰੱਖਣ ਦੀ ਜ਼ਰੂਰਤ ਖ਼ਤਮ, ਕੱਲ ਤੋਂ ਬਦਲੇਗਾ ਇਹ ਨਿਯਮ
ਇਸ ਤੋਂ ਪਹਿਲਾਂ ਸਰਕਾਰ ਨੇ ਮਈ 'ਚ 2018-19 ਲਈ ਸਾਲਾਨਾ ਜੀ. ਐੱਸ. ਟੀ. ਰਿਟਰਨ ਦਾਖ਼ਲ ਕਰਨ ਦੀ ਅੰਤਿਮ ਮਿਤੀ ਨੂੰ ਸਤੰਬਰ 2020 ਤੱਕ ਤਿੰਨ ਮਹੀਨਿਆਂ ਲਈ ਵਧਾਇਆ ਸੀ। ਜੀ. ਐੱਸ. ਟੀ. ਆਰ.-9 ਇਕ ਸਾਲਾਨਾ ਰਿਟਰਨ ਹੈ, ਜੋ ਟੈਕਸਦਾਤਾਵਾਂ ਵੱਲੋਂ ਜੀ. ਐੱਸ. ਟੀ. ਸ਼ਾਸਨ ਤਹਿਤ ਦਾਖ਼ਲ ਕੀਤੀ ਜਾਂਦੀ ਹੈ। ਇਸ ਤਹਿਤ ਸਾਲ ਭਰ ਦੀਆਂ ਕਾਰੋਬਾਰੀ ਗਤੀਵਧੀਆਂ ਦੀ ਪੂਰੀ ਜਾਣਕਾਰੀ ਦੇਣੀ ਹੁੰਦੀ ਹੈ। ਜੀ. ਐੱਸ. ਟੀ. ਆਰ.-9ਸੀ ਇਕ ਤਰ੍ਹਾਂ ਦਾ ਆਡਿਟ ਫਾਰਮ ਹੈ।