ਬੀਤੇ 10 ਸਾਲ ਬੈਂਕਿੰਗ, IT ਸ਼ੇਅਰਾਂ ਦਾ ਸਾਲਾਨਾ ਔਸਤ ਰਿਟਰਨ ਨਿਫਟੀ ਤੋਂ ਵਧ
Friday, Mar 31, 2023 - 04:26 PM (IST)
ਨਵੀਂ ਦਿੱਲੀ- ਭਾਰੀ ਉਤਾਰ-ਚੜ੍ਹਾਅ ਦੇ ਵਿਚਾਲੇ ਨਿਵੇਸ਼ ਲਈ ਸਹੀ ਸੈਕਟਰ ਦਾ ਫ਼ੈਸਲਾ ਅਮੂਮਨ ਮੁਸ਼ਕਲ ਹੁੰਦਾ ਹੈ। ਪਰ ਜਿਨ੍ਹਾਂ ਨਿਵੇਸ਼ਕਾਂ ਨੇ ਬੈਂਕ ਆਈ.ਟੀ.ਸੈਕਟਰ ਦੇ ਸ਼ੇਅਰਾਂ 'ਤੇ ਭਰੋਸਾ ਕੀਤਾ, ਉਨ੍ਹਾਂ ਨੂੰ ਮੋਟੀ ਕਮਾਈ ਹੋਈ ਹੈ। 2012 ਤੋਂ ਲੈ ਕੇ 2022 ਦੇ ਵਿਚਕਾਰ ਇਨ੍ਹਾਂ ਸੈਕਟਰਾਂ ਦੇ ਸ਼ੇਅਰਾਂ ਨੇ ਸਾਲ ਦਰ ਸਾਲ ਬੈਂਚਮਾਰਕ ਨਿਫਟੀ 50 ਦੇ ਮੁਕਾਬਲੇ ਬਿਹਤਰ ਰਿਟਰਨ ਦਿੱਤੇ ਹਨ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸੇਜ਼ ਦੇ ਮੁਤਾਬਕ ਬੀਤੇ ਇਕ ਦਹਾਕੇ 'ਚ ਬੈਂਕਿੰਗ ਅਤੇ ਆਈ.ਟੀ ਸ਼ੇਅਰਾਂ ਦਾ ਸਾਲਾਨਾ ਔਸਤ ਰਿਟਰਨ ਡਾਈਵਰਜੈਂਸ 37 ਫ਼ੀਸਦੀ ਰਿਹਾ। ਡਾਈਵਜੈਂਟ ਪਰਫਾਰਮੈਂਸ ਦਾ ਮਤਲਬ ਹੈ ਕਿ ਦੋਵੇਂ ਇਕੱਠੇ ਬਿਹਤਰ ਪ੍ਰਦਰਸ਼ਨ ਨਹੀਂ ਕਰਦੇ। ਬ੍ਰੇਕਰੇਜ਼ ਫਰਮ ਦੇ ਵਿਸ਼ਲੇਸ਼ਣ 'ਚ ਪਾਇਆ ਗਿਆ ਹੈ ਕਿ ਜਿਨ੍ਹਾਂ ਸਾਲਾਂ 'ਚ ਬੈਂਕ ਸ਼ੇਅਰਾਂ 'ਚ ਤੇਜ਼ੀ ਰਹੀ ਉਸ ਦੌਰਾਨ ਆਈ.ਟੀ. ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ। ਕੁਝ ਸਾਲ ਇਸ ਦੀ ਉਲਟ ਸਥਿਤੀ ਵੀ ਦੇਖੀ ਗਈ। ਬ੍ਰੋਕਰੇਜ਼ ਫਰਮ ਨੇ ਆਪਣੀ ਰਿਪੋਰਟ 'ਚ ਕਿਹਾ, 'ਹਾਲਾਂਕਿ ਇਕ ਦਹਾਕੇ 'ਚ ਨਿਫਟੀ ਬੈਂਕ ਅਤੇ ਨਿਫਟੀ ਆਈ ਨੇ ਨਿਫਟੀ 50 ਤੋਂ ਬਿਹਤਰ ਪ੍ਰਦਸ਼ਨ ਕੀਤਾ, ਪਰ ਇਨ੍ਹਾਂ ਦਾ ਪ੍ਰਦਰਸ਼ਨ ਕਾਫ਼ੀ ਅਸਥਿਰ ਰਿਹਾ।
ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
ਬਾਜ਼ਾਰ ਦੇ ਪ੍ਰਦਰਸ਼ਨ 'ਤੇ ਦੋਵਾਂ ਸੈਕਟਰਾਂ ਦਾ ਡੂੰਘਾ ਅਸਰ
ਨਿਫਟੀ ਦੇ ਵੇਟੇਜ 'ਚ ਬੈਂਕਿੰਗ, ਆਈ.ਟੀ. ਸ਼ੇਅਰਾਂ ਦੀ ਹਿੱਸੇਦਾਰੀ 41 ਫ਼ੀਸਦੀ ਹੈ। ਐੱਨ.ਐੱਸ.ਈ. 500 ਦੇ ਵੇਟੇਜ 'ਚ ਇਨ੍ਹਾਂ ਦਾ ਹਿੱਸਾ 31 ਫ਼ੀਸਦੀ ਹੈ। ਬਾਜ਼ਾਰ ਦੇ ਪ੍ਰਦਰਸ਼ਨ 'ਤੇ ਇਨ੍ਹਾਂ ਸੈਕਟਰਾਂ ਦਾ ਡੂੰਘਾ ਅਸਰ ਦੇਖਿਆ ਜਾਂਦਾ ਹੈ।
ਬੈਂਕਿੰਗ ਸ਼ੇਅਰ
ਨਿਫਟੀ ਦੇ ਪ੍ਰਾਫਿਟ 'ਚ ਹਿੱਸਾ-26 ਫ਼ੀਸਦੀ
ਮਾਰਕੀਟ ਕੈਪ 'ਚ ਹਿੱਸੇਦਾਰੀ- 22 ਫ਼ੀਸਦੀ
ਇੰਡੈਕਸ 'ਚ ਵੇਟੇਜ-24 ਫ਼ੀਸਦੀ
ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਆਈ.ਟੀ. ਸ਼ੇਅਰ
ਨਿਫਟੀ ਦੇ ਪ੍ਰਾਫਿਟ 'ਚ ਹਿੱਸਾ-16 ਫ਼ੀਸਦੀ
ਮਾਰਕੀਟ ਕੈਪ 'ਚ ਹਿੱਸੇਦਾਰੀ- 19 ਫ਼ੀਸਦੀ
ਇੰਡੈਕਸ 'ਚ ਵੇਟੇਜ-18 ਫ਼ੀਸਦੀ
2012 'ਚ ਨਿਫਟੀ ਕਦੇ ਬੈਂਕ, ਆਈ.ਟੀ. ਇੰਡੈਕਟ ਨੂੰ ਪਛਾੜ ਨਹੀਂ ਪਾਇਆ
ਰਿਪੋਰਟ 'ਚ ਕਿਹਾ ਗਿਆ ਹੈ ਕਿ ਬੈਂਕ ਅਤੇ ਆਈ.ਟੀ. ਇੰਡੈਕਸ ਨੇ ਨਿਫਟੀ ਦੇ ਮੁਕਾਬਲੇ ਲਗਾਤਾਰ ਬਿਹਤਰ ਪ੍ਰਦਰਸ਼ਨ ਕੀਤਾ ਹੈ। ਨਿਫਟੀ 2012 ਤੋਂ ਹੁਣ ਤੱਕ ਇਕ ਵੀ ਸਾਲ ਬੈਂਕ ਨਿਫਟੀ ਅਤੇ ਨਿਫਟੀ ਆਈ.ਟੀ., ਦੋਵਾਂ ਤੋਂ ਬਿਹਤਰ ਪ੍ਰਦਰਸ਼ਨ ਨਹੀਂ ਕਰ ਪਾਇਆ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੋਵਾਂ ਸੈਕਟਰਾਂ ਨੇ ਬੀਤੇ ਇਕ ਦਹਾਕੇ 'ਚ ਹਮੇਸ਼ਾ ਅਲਫਾ ਜੇਨਰੇਟ ਕੀਤਾ ਹੈ। ਭਾਵ ਬੈਂਚਮਾਰਕ ਇੰਡੈਕਸ ਤੋਂ ਜ਼ਿਆਦਾ ਰਿਟਰਨ ਦਿੱਤਾ ਹੈ।
ਇਹ ਵੀ ਪੜ੍ਹੋ-GST ਨਾਲ ਭਰਿਆ ਸਰਕਾਰੀ ਖਜ਼ਾਨਾ, ਇਸ ਸਾਲ 18 ਲੱਖ ਕਰੋੜ ਦਾ ਕਲੈਕਸ਼ਨ!
ਬੈਂਕ ਨਿਫਟੀ ਦਾ ਰਿਟਰਨ 65 ਫ਼ੀਸਦੀ ਤੱਕ
ਸਾਲ |
ਨਿਫਟੀ 50 | ਬੈਂਕ ਨਿਫਟੀ | ਨਿਫਟੀ ਆਈ.ਟੀ. |
2012 |
28% |
57% | -2% |
2013 | 7% | -9% | 58% |
2014 | 31% | 65% | 18% |
2015 | -4% | -10% |
0% |
2016 | 3% | 7% | -7% |
2017 | 29% | 41% | 12% |
2018 | 3% | 6% | 24% |
2019 | 12% | 18% | 8% |
2020 | 15% | -3% | 55% |
2021 | 24% | 13% | 60% |
2022 | 4% | 21% | -26% |
ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।