ਈ-ਨਿਲਾਮੀ ਨਾਲ ਵਿਕੇਗੀ ਅਨਿਲ ਅੰਬਾਨੀ ਦੀ ਕੰਪਨੀ! 19 ਦਸੰਬਰ ਨੂੰ ਸ਼ੁਰੂ ਹੋਵੇਗੀ ਪ੍ਰਕਿਰਿਆ

Saturday, Dec 10, 2022 - 02:55 PM (IST)

ਈ-ਨਿਲਾਮੀ ਨਾਲ ਵਿਕੇਗੀ ਅਨਿਲ ਅੰਬਾਨੀ ਦੀ ਕੰਪਨੀ! 19 ਦਸੰਬਰ ਨੂੰ ਸ਼ੁਰੂ ਹੋਵੇਗੀ ਪ੍ਰਕਿਰਿਆ

ਨਵੀਂ ਦਿੱਲੀ—ਕਰਜ਼ 'ਚ ਡੁੱਬੀ ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ ਲਿਮਟਿਡ ਦੀ ਵਿਕਰੀ ਪ੍ਰਕਿਰਿਆ 'ਤੇ ਨਵਾਂ ਅਪਡੇਟ ਆਇਆ ਹੈ। ਦਰਅਸਲ, ਰਿਣਦਾਤਿਆਂ ਨੇ ਕੰਪਨੀ ਲਈ ਬੋਲੀ ਲਗਾਉਣ ਦੇ ਚਾਹਵਾਨ ਬੋਲੀਕਾਰਾਂ ਲਈ ਈ-ਨਿਲਾਮੀ ਦੇ ਸੰਚਾਲਨ ਨਾਲ ਸਬੰਧਤ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਹੈ।
ਸੂਤਰਾਂ ਮੁਤਾਬਕ ਰਿਲਾਇੰਸ ਕੈਪੀਟਲ ਦੀਆਂ ਜਾਇਦਾਦਾਂ ਦੀ ਈ-ਨਿਲਾਮੀ 19 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਨਿਲਾਮੀ ਦਾ ਆਧਾਰ ਮੁੱਲ 5,300 ਕਰੋੜ ਰੁਪਏ ਹੋਵੇਗਾ। ਕੋਸਮੀਆ-ਪੀਰਾਮਲ ਗਠਜੋੜ ਨੇ ਇਹ ਬੋਲੀ ਲਗਾਈ ਸੀ। ਨਿਲਾਮੀ ਦੇ ਪਹਿਲੇ ਗੇੜ 'ਚ ਬੋਲੀਕਾਰਾਂ ਨੂੰ ਅਧਾਰ ਕੀਮਤ ਤੋਂ ਵੱਧ ਬੋਲੀ ਲਗਾਉਣੀ ਪਵੇਗੀ।
LIC-ਈ.ਪੀ.ਐੱਫ.ਓ. ਨੇ ਕੀਤੀ ਸੀ ਅਪੀਲ 
ਇਹ ਪਹਿਲਾ ਮੌਕਾ ਹੈ ਜਦੋਂ ਇੰਨੇ ਵੱਡੇ ਪੈਮਾਨੇ 'ਤੇ ਕਿਸੇ ਕਰਜ਼ 'ਚ ਡੁੱਬੀ ਕੰਪਨੀ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਨਸੋਲਵੈਂਸੀ ਐਂਡ ਦਿਵਾਲੀਆ ਕੋਡ ਦੇ ਤਹਿਤ ਰਿਲਾਇੰਸ ਕੈਪੀਟਲ ਦੇ ਲਈ ਬੋਲੀ ਲਗਾਈ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਵਧਦੀ ਬੋਲੀ ਨਾਲ ਈ-ਨਿਲਾਮੀ ਕਰਵਾਉਣ ਦਾ ਫੈਸਲਾ ਐੱਲ.ਆਈ.ਸੀ ਅਤੇ ਈ.ਪੀ.ਐੱਫ.ਓ ਦੀ ਬੇਨਤੀ 'ਤੇ ਲਿਆ ਗਿਆ ਹੈ। ਕਰਜ਼ਦਾਰਾਂ ਦੀ ਕਮੇਟੀ 'ਚ ਇਨ੍ਹਾਂ ਦੋ ਸਰਕਾਰੀ ਨਿਯੰਤਰਿਤ ਇਕਾਈਆਂ ਦਾ ਸੰਯੁਕਤ ਨਿਯੰਤਰਣ 35 ਫੀਸਦੀ ਹੈ।
4 ਬਾਈਡਿੰਗ ਬੋਲੀਆਂ ਹੋਈਆਂ ਪ੍ਰਾਪਤ
ਦੱਸ ਦੇਈਏ ਕਿ ਰਿਲਾਇੰਸ ਕੈਪੀਟਲ ਲਈ ਚਾਰ ਬਾਈਡਿੰਗ ਬੋਲੀਆਂ ਮਿਲੀਆਂ ਸਨ। ਇਨ੍ਹਾਂ ਤੋਂ ਇਲਾਵਾ ਓਕਟਰੀ, ਹਿੰਦੂਜਾ ਅਤੇ ਟੋਰੈਂਟ ਗਰੁੱਪ ਨੇ ਵੀ ਬੋਲੀਆਂ ਲਗਾਈਆਂ ਸਨ। ਗੈਰ-ਬੈਂਕਿੰਗ ਵਿੱਤੀ ਕੰਪਨੀ (NBFC) ਵਜੋਂ ਕੰਮ ਕਰ ਰਹੀ ਰਿਲਾਇੰਸ ਕੈਪੀਟਲ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਪਿਛਲੇ ਸਾਲ ਨਵੰਬਰ 'ਚ ਰਿਜ਼ਰਵ ਬੈਂਕ ਦੁਆਰਾ ਬਰਖ਼ਾਸਤ ਕਰਦੇ ਹੋਏ ਨਾਗੇਸ਼ਵਰ ਰਾਓ ਵਾਈ ਨੂੰ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਗਿਆ ਸੀ।
 


author

Aarti dhillon

Content Editor

Related News