ਖ਼ਤਮ ਹੋ ਗਿਆ ANGEL TAX, ਜਾਣੋ ਕੀ ਸੀ ਇਹ ਟੈਕਸ, ਕਿਵੇਂ ਮਿਲੇਗੀ ਲੋਕਾਂ ਨੂੰ ਰਾਹਤ

Tuesday, Jul 23, 2024 - 02:02 PM (IST)

ਖ਼ਤਮ ਹੋ ਗਿਆ ANGEL TAX, ਜਾਣੋ ਕੀ ਸੀ ਇਹ ਟੈਕਸ, ਕਿਵੇਂ ਮਿਲੇਗੀ ਲੋਕਾਂ ਨੂੰ ਰਾਹਤ

ਬਿਜ਼ਨੈੱਸ ਡੈਸਕ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2024-25 ਨੂੰ ਲੈ ਕੇ ਸੰਸਦ ਵਿਚ ਕਈ ਵੱਡੇ ਐਲਾਨ ਕੀਤੇ ਹਨ। ਇਨ੍ਹਾਂ ਵਿਚੋਂ ਇੱਕ ਐਲਾਨ ANGEL TAX ਨੂੰ ਲੈ ਕੇ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ANGEL TAX ਨੂੰ ਹੁਣ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਹ ਏਂਜਲ ਟੈਕਸ ਕੀ ਸੀ ਅਤੇ ਇਸ ਨੂੰ ਹਟਾਉਣ ਦੀ ਮੰਗ ਕਿਉਂ ਕੀਤੀ ਜਾ ਰਹੀ ਸੀ। ਨਾਲ ਹੀ ਇਹ ਵੀ ਪਤਾ ਲੱਗੇਗਾ ਕਿ ਇਸ ਦੇ ਖ਼ਾਤਮੇ ਦਾ ਆਮ ਆਦਮੀ 'ਤੇ ਕੀ ਅਸਰ ਪਵੇਗਾ।

ਇਹ ਖ਼ਬਰ ਵੀ ਪੜ੍ਹੋ - 7.75 ਲੱਖ ਤਕ ਇਨਕਮ ਟੈਕਸ ਫ਼ਰੀ, ਜਾਣੋ ਬਜਟ 'ਚ ਹੋਰ ਕੀ-ਕੀ ਮਿਲੀ ਰਾਹਤ

ਕੀ ਹੈ ANGEL TAX

ਦੇਸ਼ ਵਿਚ ਸਾਲ 2012 ਵਿਚ ਏਂਜਲ ਟੈਕਸ ਲਾਗੂ ਕੀਤਾ ਗਿਆ ਸੀ। ਇਹ ਟੈਕਸ ਉਨ੍ਹਾਂ ਅਨਲਿਸਟਡ ਕਾਰੋਬਾਰਾਂ 'ਤੇ ਲਾਗੂ ਸੀ, ਜਿਨ੍ਹਾਂ ਨੂੰ ਏਂਜਲ ਨਿਵੇਸ਼ਕਾਂ ਤੋਂ ਫੰਡਿੰਗ ਮਿਲਦੀ ਸੀ। ਇਸ ਨੂੰ ਸਰਲ ਭਾਸ਼ਾ ਵਿਚ ਸਮਝਿਆ ਜਾ ਸਕਦਾ ਹੈ ਕਿ ਜਦੋਂ ਵੀ ਕੋਈ ਸਟਾਰਟਅਪ ਕਿਸੇ ਏਂਜਲ ਨਿਵੇਸ਼ਕ ਤੋਂ ਫੰਡ ਲੈਂਦਾ ਸੀ, ਤਾਂ ਉਹ ਇਸ 'ਤੇ ਵੀ ਟੈਕਸ ਅਦਾ ਕਰਦਾ ਸੀ। ਇਹ ਪੂਰੀ ਪ੍ਰਕਿਰਿਆ ਇਨਕਮ ਟੈਕਸ ਐਕਟ 1961 ਦੀ ਧਾਰਾ 56 (2) (vii) (ਬੀ) ਦੇ ਤਹਿਤ ਹੁੰਦੀ ਸੀ।

ਇਸ ਲਈ ਹੋਈ ਸੀ ANGEL TAX ਦੀ ਸ਼ੁਰੂਆਤ

ਦਰਅਸਲ, ਸਰਕਾਰ ਦਾ ਮੰਨਣਾ ਸੀ ਕਿ ਇਸ ਦੇ ਜ਼ਰੀਏ ਉਹ ਮਨੀ ਲਾਂਡਰਿੰਗ ਨੂੰ ਰੋਕ ਸਕਦੀ ਹੈ। ਇਸ ਤੋਂ ਇਲਾਵਾ ਇਸ ਟੈਕਸ ਦੀ ਮਦਦ ਨਾਲ ਸਰਕਾਰ ਹਰ ਤਰ੍ਹਾਂ ਦੇ ਕਾਰੋਬਾਰਾਂ ਨੂੰ ਟੈਕਸ ਦੇ ਘੇਰੇ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਸਰਕਾਰ ਦੇ ਇਸ ਕਦਮ ਨਾਲ ਦੇਸ਼ ਦੇ ਕਈ ਸਟਾਰਟਅੱਪਸ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹੀ ਕਾਰਨ ਸੀ ਕਿ ਇਸ ਟੈਕਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਟੈਕਸ ਬਾਰੇ ਅਸਲ ਸਮੱਸਿਆ ਉਦੋਂ ਪੈਦਾ ਹੁੰਦੀ ਸੀ ਜਦੋਂ ਇਕ ਸਟਾਰਟਅਪ ਦੁਆਰਾ ਪ੍ਰਾਪਤ ਨਿਵੇਸ਼ ਇਸ ਦੇ ਫੇਅਰ ਮਾਰਕੀਟ ਵੈਲਯੂ (FMV) ਤੋਂ ਵੱਧ ਹੁੰਦਾ ਸੀ। ਅਜਿਹੇ 'ਚ ਸਟਾਰਟਅੱਪ ਨੂੰ 30.9 ਫ਼ੀਸਦੀ ਤੱਕ ਟੈਕਸ ਦੇਣਾ ਪੈਂਦਾ ਸੀ।

ਇਹ ਖ਼ਬਰ ਵੀ ਪੜ੍ਹੋ - Higher Education ਲਈ 10 ਲੱਖ ਰੁਪਏ ਤਕ ਦਾ ਲੋਨ ਦੇਵੇਗੀ ਸਰਕਾਰ, ਬਜਟ ਦੌਰਾਨ ਹੋਇਆ ਐਲਾਨ

ਸਟਾਰਟਅੱਪਸ ਨੂੰ ਹੋਵੇਗਾ ਫਾਇਦਾ

ਹੁਣ ਮੋਦੀ ਸਰਕਾਰ ਨੇ ਇਸ ਟੈਕਸ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਇਸ ਨਾਲ ਦੇਸ਼ ਦੇ ਸਟਾਰਟਅੱਪਸ ਨੂੰ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ 'ਚ ਦੇਸ਼ 'ਚ ਸਟਾਰਟਅੱਪਸ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਸ ਦੇ ਨਾਲ ਹੀ ਕਈ ਅਜਿਹੇ ਸਟਾਰਟਅੱਪ ਹਨ ਜੋ ਯੂਨੀਕੋਰਨ ਬਣ ਗਏ ਹਨ। ਮੋਦੀ ਸਰਕਾਰ ਦਾ ਉਦੇਸ਼ ਦੇਸ਼ 'ਚ ਸਟਾਰਟਅੱਪ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਇਹ ਸਟਾਰਟਅੱਪਸ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News