ਉਦਯੋਗਪਤੀ ਆਨੰਦ ਮਹਿੰਦਰਾ, ਪੰਕਜ ਪਟੇਲ, ਵੇਣੁ ਸ਼੍ਰੀਨਿਵਾਸਨ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ’ਚ ਸ਼ਾਮਲ

Wednesday, Jun 15, 2022 - 02:22 PM (IST)

ਉਦਯੋਗਪਤੀ ਆਨੰਦ ਮਹਿੰਦਰਾ, ਪੰਕਜ ਪਟੇਲ, ਵੇਣੁ ਸ਼੍ਰੀਨਿਵਾਸਨ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ’ਚ ਸ਼ਾਮਲ

ਨਵੀਂ ਦਿੱਲੀ–ਸਰਕਾਰ ਨੇ ਆਨੰਦ ਮਹਿੰਦਰਾ, ਪੰਕਜ ਆਰ. ਪਟੇਲ ਅਤੇ ਵੇਣੁ ਸ਼੍ਰੀਨਿਵਾਸਨ ਵਰਗੇ ਉਦਯੋਗਪਤੀਆਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ’ਚ ਗੈਰ-ਅਧਿਕਾਰਕ ਡਾਇਰਕੈਟਰ ਨਿਯੁਕਤ ਕੀਤਾ ਹੈ।
ਇਸੇ ਦੇ ਨਾਲ ਭਾਰਤੀ ਪ੍ਰਬੰਧਨ ਸੰਸਥਾਨ ਦੇ ਸਾਬਕਾ ਪ੍ਰੋਫੈਸਰ ਰਵਿੰਦਰ ਐੱਚ. ਢੋਲਕੀਆ ਨੂੰ ਵੀ ਬੋਰਡ ’ਚ ਸ਼ਾਮਲ ਕੀਤਾ ਗਿਆ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ 4 ਸਾਲਾਂ ਦੀ ਮਿਆਦ ਲਈ ਇਹ ਨਿਯੁਕਤੀਆਂ ਕੀਤੀਆਂ ਹਨ। ਕੇਂਦਰੀ ਬੋਰਡ ਆਫ ਡਾਇਰੈਕਟਰਜ਼ ਰਿਜ਼ਰਵ ਬੈਂਕ ਨਾਲ ਸਬੰਧਤ ਮਾਮਲਿਆਂ ਦਾ ਸੰਚਾਲਨ ਕਰਦਾ ਹੈ।
 


author

Aarti dhillon

Content Editor

Related News