ਆਮਰਪਾਲੀ ਮਾਮਲੇ ''ਚ ਅੱਜ ਆ ਸਕਦਾ ਹੈ ਫੈਸਲਾ !
Friday, Aug 18, 2017 - 04:31 PM (IST)

ਨਵੀਂ ਦਿੱਲੀ—ਬੈਂਕ ਦਾ ਕਰਜ਼ ਨਹੀਂ ਚੁਕਾਉਣ ਨੂੰ ਲੈ ਕੇ ਆਮਰਪਾਲੀ ਦੇ ਖਿਲਾਫ ਅੱਜ ਭਾਵ ਸ਼ੁੱਕਰਵਾਰ ਨੂੰ ਐੱਨ. ਸੀ. ਐੱਲ. ਟੀ. 'ਚ ਸੁਣਵਾਲੀ ਚੱਲ ਰਹੀ ਹੈ। ਬੈਂਕ ਆਫ ਬੜੌਦਾ ਨੇ ਐੱਨ. ਸੀ. ਐੱਲ. ਟੀ. ਦਾ ਦਰਵਾਜ਼ਾ ਖੜਕਾਇਆ ਹੈ। ਕੰਪਨੀ ਨੂੰ ਦਿਵਾਲਿਆ ਐਲਾਨ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਲੈ ਕੇ ਨੈਸ਼ਨਲ ਕੰਪਨੀ ਲਾ ਟ੍ਰਬਿਊਨਲ ਅੱਜ ਫੈਸਲਾ ਸੁਣਾ ਸਕਦਾ ਹੈ। ਇਧਰ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਦਾ ਕਹਿਣਾ ਕਿ ਸਰਕਾਰ ਘਰ ਖਰੀਦਦਾਰਾਂ ਦਾ ਦਰਦ ਸਮਝਦੀ ਹੈ। ਯੂ. ਪੀ. ਸਰਕਾਰ ਅਤੇ ਕੇਂਦਰ ਸਰਕਾਰ ਵਿਚਕਾਰਲਾ ਰਸਤਾ ਕੱਢਣ 'ਚ ਲੱਗੀ ਹੋਈ ਹੈ।