ਅਮਿਤਾਭ ਬੱਚਨ ਨੇ ਪਾਨ ਮਸਾਲਾ ਬ੍ਰਾਂਡ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕਿਉਂ ਨਾਰਾਜ਼ ਹੋਏ 'ਬਿੱਗ ਬੀ'

Sunday, Nov 21, 2021 - 05:49 PM (IST)

ਅਮਿਤਾਭ ਬੱਚਨ ਨੇ ਪਾਨ ਮਸਾਲਾ ਬ੍ਰਾਂਡ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕਿਉਂ ਨਾਰਾਜ਼ ਹੋਏ 'ਬਿੱਗ ਬੀ'

ਮੁੰਬਈ - ਅਮਿਤਾਭ ਬੱਚਨ ਨੇ ਆਪਣੇ 79ਵੇਂ ਜਨਮ ਦਿਨ 'ਤੇ ਫੈਸਲਾ ਲਿਆ ਸੀ। ਉਸਨੇ ਇੱਕ ਪਾਨ ਮਸਾਲਾ ਕੰਪਨੀ ਨਾਲ ਆਪਣਾ ਸਮਝੌਤਾ ਖਤਮ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਆਪਣੇ ਅਧਿਕਾਰਤ ਬਲੌਗ ਰਾਹੀਂ ਸੂਚਿਤ ਕੀਤਾ। ਸਮਝੌਤਾ ਖਤਮ ਹੋਣ ਤੋਂ ਬਾਅਦ ਵੀ ਬਿੱਗ ਬੀ ਅਮਿਤਾਭ ਬੱਚਨ ਪਾਨ ਮਸਾਲਾ ਬ੍ਰਾਂਡ ਤੋਂ ਕਾਫੀ ਨਾਰਾਜ਼ ਹਨ। ਪਾਨ ਮਸਾਲਾ ਬ੍ਰਾਂਡ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਅਮਿਤਾਭ ਬੱਚਨ ਨੇ ਬ੍ਰਾਂਡ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

PunjabKesari

ਠੇਕਾ ਖਤਮ ਹੋਣ ਤੋਂ ਬਾਅਦ ਵੀ ਪ੍ਰਸਾਰਿਤ ਹੋ ਰਹੇ ਹਨ ਇਸ਼ਤਿਹਾਰ 

ਅਮਿਤਾਭ ਬੱਚਨ ਕਾਫੀ ਸਮੇਂ ਤੋਂ ਕਮਲਾ ਮਸਾਲਾ ਨਾਂ ਦੇ ਮਸਾਲਾ ਬ੍ਰਾਂਡ ਦੇ ਇਸ਼ਤਿਹਾਰ 'ਚ ਨਜ਼ਰ ਆਏ ਸਨ ਪਰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਟ੍ਰੋਲਿੰਗ ਤੋਂ ਬਾਅਦ ਉਨ੍ਹਾਂ ਨੇ ਇਸ ਪਾਨ ਮਸਾਲਾ ਬ੍ਰਾਂਡ ਨਾਲ ਆਪਣਾ ਕਰਾਰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬਿੱਗ ਬੀ ਨੇ ਹੁਣ ਕੰਪਨੀ ਨੂੰ ਨੋਟਿਸ ਭੇਜਿਆ ਹੈ ਕਿਉਂਕਿ ਇਕਰਾਰਨਾਮਾ ਖਤਮ ਹੋਣ ਦੇ ਬਾਵਜੂਦ ਟੀਵੀ ਕਮਰਸ਼ੀਅਲ ਦੌਰਾਨ ਉਹ ਇਸ਼ਤਿਹਾਰ ਟੈਲੀਕਾਸਟ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਕੰਮ ਕੀਤਾ ਹੈ। 

ਕੁਝ ਦਿਨ ਪਹਿਲਾਂ ਅਮਿਤਾਭ ਰਣਵੀਰ ਸਿੰਘ ਦੇ ਨਾਲ ਕਮਲਾ ਪਸੰਦ ਪਾਨ ਮਸਾਲਾ ਦੇ ਇਸ਼ਤਿਹਾਰ ਵਿੱਚ ਨਜ਼ਰ ਆਏ ਸਨ। ਸ਼ਾਹਰੁਖ ਖਾਨ, ਅਜੇ ਦੇਵਗਨ ਦੀ ਤਰ੍ਹਾਂ ਪਾਨ ਮਸਾਲੇ ਦਾ ਵਿਗਿਆਪਨ ਕਰਨ ਲਈ ਬਿੱਗ ਬੀ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : EPFO ਨੂੰ ਨਿਵੇਸ਼ ਨੂੰ ਲੈ ਕੇ ਮਿਲਿਆ ਨਵਾਂ ਬਦਲ, PF ਦੇ ਵਿਆਜ਼ 'ਚ ਹੋਵੇਗਾ ਫ਼ਾਇਦਾ!

NGO ਨੇ ਬਿੱਗ ਬੀ ਨੂੰ ਕੀਤੀ ਸੀ ਬੇਨਤੀ 

ਰਾਸ਼ਟਰੀ ਤੰਬਾਕੂ ਵਿਰੋਧੀ ਸੰਗਠਨ ਨੇ ਇਸ ਮਾਮਲੇ 'ਤੇ ਅਮਿਤਾਭ ਬੱਚਨ ਨੂੰ ਅਧਿਕਾਰਤ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ ਉਨ੍ਹਾਂ ਕਿਹਾ ਸੀ ਕਿ ਡਾਕਟਰੀ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਤੰਬਾਕੂ ਅਤੇ ਪਾਨ ਮਸਾਲਾ ਵਰਗੇ ਪਦਾਰਥ ਵਿਅਕਤੀਆਂ ਖਾਸ ਕਰਕੇ ਨੌਜਵਾਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਮਿਤਾਭ ਬੱਚਨ ਪੋਲੀਓ ਮੁਹਿੰਮ ਦੇ ਅਧਿਕਾਰਤ ਬ੍ਰਾਂਡ ਅੰਬੈਸਡਰ ਹਨ। ਅਜਿਹੇ 'ਚ ਉਨ੍ਹਾਂ ਨੂੰ ਜਲਦ ਤੋਂ ਜਲਦ ਪਾਨ ਮਸਾਲਾ ਦੇ ਇਸ਼ਤਿਹਾਰ ਤੋਂ ਹਟਣਾ ਚਾਹੀਦਾ ਹੈ।

ਇਸ ਕਾਰਨ ਹੋ ਰਹੇ ਸਨ ਟਰੋਲ 

ਅਮਿਤਾਭ ਬੱਚਨ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਤੁਸੀਂ ਘੜੀ ਖਰੀਦ ਕੇ ਆਪਣੇ ਹੱਥ ਵਿੱਚ ਕੀ ਬੰਨ੍ਹਿਆ, ਸਮਾਂ ਪਿੱਛੇ ਪੈ ਗਿਆ ਹੈ।’ ਇਸ ਪੋਸਟ ‘ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ‘ਧੰਨਵਾਦ ਸਰ, ਮੈਂ ਤੁਹਾਨੂੰ ਸਿਰਫ਼ ਇੱਕ ਗੱਲ ਪੁੱਛਣੀ ਹੈ, ਕੀ ਲੋੜ ਹੈ ਤੁਹਾਨੂੰ ਕਮਲਾ ਪਸੰਦ ਪਾਨ ਮਸਾਲਾ ਦਾ ਵਿਗਿਆਪਨ ਕਰਨ ਦੀ ਫਿਰ ਤੁਹਾਡੇ ਵਿੱਚ ਅਤੇ ਇਹਨਾਂ ਛੋਟੇ ਟੁੱਟਪੂੰਜੀਆਂ ਵਿੱਚ ਕੀ ਫਰਕ ਹੈ?'

ਇਹ ਵੀ ਪੜ੍ਹੋ : ਵੱਡਾ ਝਟਕਾ! ਹਵਾਈ ਯਾਤਰਾ ਦੇ ਕਿਰਾਏ ’ਚ ਹੋਣ ਜਾ ਰਿਹਾ ਹੈ ਵਾਧਾ, ਜਾਣੋ ਵਜ੍ਹਾ

ਬਿੱਗ ਬੀ ਨੇ ਯੂਜ਼ਰ ਨੂੰ ਦਿੱਤਾ ਜਵਾਬ

ਬਿੱਗ ਬੀ ਨੇ ਯੂਜ਼ਰ ਦੀ ਟਿੱਪਣੀ ਦੇ ਜਵਾਬ 'ਚ ਲਿਖਿਆ, 'ਸ਼੍ਰੀਮਾਨ, ਮੈਂ ਮੁਆਫੀ ਮੰਗਦਾ ਹਾਂ, ਜੇਕਰ ਕੋਈ ਕਿਸੇ ਕਾਰੋਬਾਰ 'ਚ ਚੰਗਾ ਕੰਮ ਕਰ ਰਿਹਾ ਹੈ ਤਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਉਸ ਨਾਲ ਕਿਉਂ ਜੁੜ ਰਹੇ ਹਾਂ। ਹਾਂ, ਜੇਕਰ ਕੋਈ ਕਾਰੋਬਾਰ ਹੈ ਤਾਂ ਸਾਨੂੰ ਆਪਣੇ ਕਾਰੋਬਾਰ ਬਾਰੇ ਵੀ ਸੋਚਣਾ ਪਵੇਗਾ। ਹੁਣ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਪਰ ਹਾਂ, ਮੈਨੂੰ ਅਜਿਹਾ ਕਰਨ ਲਈ ਪੈਸੇ ਵੀ ਮਿਲਦੇ ਹਨ। ਬਹੁਤ ਸਾਰੇ ਲੋਕ ਜੋ ਸਾਡੇ ਉਦਯੋਗ ਵਿੱਚ ਕੰਮ ਕਰ ਰਹੇ ਹਨ, ਜੋ ਕਰਮਚਾਰੀ ਹਨ, ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਅਤੇ ਪੈਸਾ ਵੀ। ਸ੍ਰੀਮਾਨ ਜੀ ਤੂਤਪੁੰਜੀਆਂ ਤੁਹਾਡੇ ਮੂੰਹ ਨੂੰ ਸ਼ੋਭਾ ਨਹੀਂ ਦਿੰਦੇ ਅਤੇ ਨਾ ਹੀ ਸਾਡੀ ਇੰਡਸਟਰੀ ਦੀ ਵਾਰੀ ਕਲਾਕਾਰਾਂ ਨੂੰ ਸ਼ੋਭਾ ਦਿੰਦੀ ਹੈ। ਮੈਂ ਤੁਹਾਨੂੰ ਸਤਿਕਾਰ ਨਾਲ ਨਮਸਕਾਰ ਕਰਦਾ ਹਾਂ।

ਡੀਲ ਖ਼ਤਮ ਕਰਨ ਤੋਂ ਬਾਅਦ ਬਿੱਗ ਬੀ ਨੇ ਦਿੱਤਾ ਇਹ ਜਵਾਬ

ਇਸ ਇਸ਼ਤਿਹਾਰ ਨਾਲ ਡੀਲ ਤੋੜਨ ਤੋਂ ਬਾਅਦ ਬਿੱਗ ਬੀ ਦੇ ਦਫਤਰ ਤੋਂ ਇਹ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿੱਚ ਲਿਖਿਆ ਗਿਆ ਹੈ, “ਅਮਿਤਾਭ ਬੱਚਨ ਨੇ ਬ੍ਰਾਂਡ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਪਿਛਲੇ ਹਫਤੇ ਸੌਦਾ ਖਤਮ ਕਰ ਦਿੱਤਾ। ਦਰਅਸਲ, ਜਾਂਚ 'ਤੇ ਪਤਾ ਲੱਗਾ ਕਿ ਜਦੋਂ ਬੱਚਨ ਬ੍ਰਾਂਡ ਨਾਲ ਜੁੜੇ ਸਨ, ਤਾਂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਸਰੋਗੇਟ ਵਿਗਿਆਪਨ ਦੇ ਅਧੀਨ ਆਉਂਦਾ ਹੈ। ਉਸ ਨੇ ਹੁਣ ਬ੍ਰਾਂਡ ਨਾਲ ਸਮਝੌਤਾ ਖਤਮ ਕਰ ਦਿੱਤਾ ਹੈ। ਉਸ ਨੇ ਇਸ ਬਾਰੇ ਕੰਪਨੀ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਇਸ ਇਸ਼ਤਿਹਾਰ ਲਈ ਮਿਲੇ ਪੈਸੇ ਵੀ ਵਾਪਸ ਕਰ ਦਿੱਤੇ ਹਨ।

ਇਹ ਵੀ ਪੜ੍ਹੋ :'ਲਾਈਫ਼ ਇੰਸ਼ੋਰੈਂਸ ਪਾਲਸੀ' ਹੋਵੇਗੀ ਮਹਿੰਗੀ, ਜੀਵਨ ਬੀਮਾ ਕੰਪਨੀਆਂ ਨੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News