ਅਮਿਤਾਭ ਬੱਚਨ ਨੂੰ ਇਕ ਡੀਲ ਕਾਰਨ ਹੋਇਆ 52 ਕਰੋੜ ਦਾ ਮੁਨਾਫ਼ਾ
Tuesday, Jan 21, 2025 - 06:10 PM (IST)
ਮੁੰਬਈ - ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਦੀ ਵੱਡੀ ਪ੍ਰਾਪਰਟੀ ਡੀਲ ਸੁਰਖੀਆਂ 'ਚ ਹੈ। ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਮੁੰਬਈ ਵਿਚ ਜਿਹੜਾ ਅਪਾਰਟਮੈਂਟ ਉਨ੍ਹਾਂ ਨੇ 31 ਕਰੋੜ ਰੁਪਏ ਵਿੱਚ ਖਰੀਦਿਆ ਸੀ ਉਸ ਨੂੰ ਕਈ ਗੁਣਾ ਮੁਨਾਫ਼ਾ ਲੈ ਕੇ ਵੇਚ ਦਿੱਤਾ ਹੈ। ਭਾਵ ਸਿਰਫ਼ ਚਾਰ ਸਾਲ ਬਾਅਦ ਉਸ ਨੇ ਆਪਣੇ ਇਸ ਅਪਾਰਟਮੈਂਟ ਨੂੰ ਲਗਭਗ 83 ਕਰੋੜ ਰੁਪਏ ਵਿੱਚ ਵੇਚ ਦਿੱਤਾ ਹੈ। ਇਸ ਸੌਦੇ ਤੋਂ ਉਸ ਨੂੰ 50 ਕਰੋੜ ਰੁਪਏ ਦਾ ਮੁਨਾਫਾ ਹੋਇਆ।
ਇਹ ਵੀ ਪੜ੍ਹੋ : ਹੁਣ ਮੋਬਾਈਲ ਤੋਂ ਹੀ ਕਰ ਸਕੋਗੇ ਚੋਰੀ ਅਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ, ਜਾਣੋ ਕਿਵੇਂ
ਚਾਰ ਸਾਲਾਂ 'ਚ 52 ਕਰੋੜ ਰੁਪਏ ਦਾ ਮੁਨਾਫਾ
ਅਮਿਤਾਭ ਬੱਚਨ ਨੇ ਇਹ ਡੁਪਲੈਕਸ ਅਪਾਰਟਮੈਂਟ ਸਾਲ 2021 'ਚ 31 ਕਰੋੜ ਰੁਪਏ 'ਚ ਖਰੀਦਿਆ ਸੀ। ਇਹ ਜਨਵਰੀ 2024 ਵਿੱਚ 83 ਕਰੋੜ ਰੁਪਏ ਵਿੱਚ ਵੇਚਿਆ ਗਿਆ ਸੀ। ਇਸ ਜਾਇਦਾਦ 'ਤੇ 4.98 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30,000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਲਗਾਈ ਗਈ ਸੀ। ਇਹ ਉਹੀ ਅਪਾਰਟਮੈਂਟ ਹੈ ਜਿਸ ਨੂੰ ਅਦਾਕਾਰਾ ਕ੍ਰਿਤੀ ਸੈਨਨ ਨੇ ਨਵੰਬਰ 2021 ਵਿੱਚ ਦੋ ਸਾਲ ਲਈ ਲੀਜ਼ 'ਤੇ ਲਿਆ ਸੀ। ਉਸ ਨੇ ਇਸ ਘਰ ਦਾ ਮਹੀਨਾਵਾਰ ਕਿਰਾਇਆ 10 ਲੱਖ ਰੁਪਏ ਅਤੇ 60 ਲੱਖ ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਦਿੱਤੀ ਸੀ।
ਇਹ ਵੀ ਪੜ੍ਹੋ : BSNL ਯੂਜ਼ਰਸ ਲਈ ਸ਼ਾਨਦਾਰ ਆਫ਼ਰ… ਸਾਲ ਭਰ ਰਿਚਾਰਜ ਦੀ ਟੈਂਸ਼ਨ ਖਤਮ… ਮਿਲੇਗੀ ਸਸਤੀ ਅਨਲਿਮਟਿਡ ਕਾਲਿੰਗ
ਅਤਿ-ਲਗਜ਼ਰੀ ਸਹੂਲਤਾਂ ਵਾਲਾ ਹੈ ਇਹ ਡੁਪਲੈਕਸ ਅਪਾਰਟਮੈਂਟ
ਅਮਿਤਾਭ ਬੱਚਨ ਦਾ ਇਹ ਡੁਪਲੈਕਸ ਅਪਾਰਟਮੈਂਟ ਓਸ਼ੀਵਾਰਾ 'ਚ ਸਥਿਤ 'ਦਿ ਐਟਲਾਂਟਿਸ' ਕ੍ਰਿਸਟਲ ਗਰੁੱਪ ਦੇ ਉੱਚ ਪੱਧਰੀ ਰਿਹਾਇਸ਼ੀ ਪ੍ਰਾਜੈਕਟ 'ਚ ਹੈ। ਇਹ 27ਵੀਂ ਅਤੇ 28ਵੀਂ ਮੰਜ਼ਿਲ 'ਤੇ ਹੈ, ਅਤੇ ਇਸਦਾ ਬਿਲਟ-ਅੱਪ ਖੇਤਰ 5,704 ਵਰਗ ਫੁੱਟ ਅਤੇ ਕਾਰਪੇਟ ਖੇਤਰ 5,185.62 ਵਰਗ ਫੁੱਟ ਹੈ। ਇਸ ਤੋਂ ਇਲਾਵਾ, ਇਸ ਵਿੱਚ ਇੱਕ ਵੱਡੀ ਛੱਤ ਅਤੇ ਛੇ ਕਾਰ ਪਾਰਕਿੰਗ ਲਈ ਥਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਧੋਖਾਧੜੀ ਵਾਲੀਆਂ ਕਾਲਾਂ ਤੋਂ ਮਿਲੇਗਾ ਪੱਕਾ ਛੁਟਕਾਰਾ, ਹੁਣ ਬੈਂਕ ਸਿਰਫ਼ ਇਨ੍ਹਾਂ ਨੰਬਰਾਂ ਤੋਂ ਕਰਣਗੇ Phone Call
ਰੀਅਲ ਅਸਟੇਟ ਵਿੱਚ ਬੱਚਨ ਪਰਿਵਾਰ ਦਾ ਨਿਵੇਸ਼
ਸਾਲ 2024 ਵਿੱਚ, ਅਮਿਤਾਭ ਅਤੇ ਅਭਿਸ਼ੇਕ ਬੱਚਨ ਨੇ ਓਬਰਾਏ ਰਿਐਲਟੀ ਦੇ ਪ੍ਰੀਮੀਅਮ ਰਿਹਾਇਸ਼ੀ ਪ੍ਰੋਜੈਕਟ 'ਈਟਰਨੀਆ' ਵਿੱਚ 10 ਅਪਾਰਟਮੈਂਟ ਖਰੀਦੇ ਸਨ, ਇਹ ਅਪਾਰਟਮੈਂਟ ਮੁਲੁੰਡ ਵਿੱਚ ਹਨ। ਖਬਰਾਂ ਮੁਤਾਬਕ ਬੱਚਨ ਪਰਿਵਾਰ ਨੇ ਰੀਅਲ ਅਸਟੇਟ 'ਚ ਕਰੀਬ 100 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਬੱਚਨ ਪਰਿਵਾਰ ਦਾ ਇਹ ਕਦਮ ਉਨ੍ਹਾਂ ਦੇ ਰੀਅਲ ਅਸਟੇਟ ਨਿਵੇਸ਼ ਨੂੰ ਦਰਸਾਉਂਦਾ ਹੈ। ਮੇਗਾਸਟੌਪ ਦਾ ਇਹ ਪ੍ਰਾਪਰਟੀ ਡੀਲ ਰੀਅਲ ਅਸਟੇਟ ਬਾਜ਼ਾਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਬਦਲ ਜਾਵੇਗਾ ਇਨਕਮ ਟੈਕਸ ਕਾਨੂੰਨ, ਸਰਕਾਰ ਪੇਸ਼ ਕਰ ਸਕਦੀ ਹੈ ਨਵਾਂ ਆਮਦਨ ਕਰ ਬਿੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8