ਅਮਰੀਕੀ ਬਾਜ਼ਾਰ ਗਿਰਾਵਟ ਨਾਲ ਹੋਏ ਬੰਦ

10/13/2017 7:39:11 AM

ਨਵੀਂ ਦਿੱਲੀ— ਅਮਰੀਕੀ ਬਾਜ਼ਾਰ ਇਕ ਦਿਨਾਂ ਕਾਰੋਬਾਰ ਵਿੱਚ ਰਿਕਾਰਡ ਪੱਧਰ ਛੂਹਣ ਤੋਂ ਬਾਅਦ ਅਖੀਰ ਵਿੱਚ ਗਿਰਾਵਟ 'ਤੇ ਬੰਦ ਹੋਏ ਹਨ ।ਦਰਅਸਲ ਵਿੱਤੀ ਦਿੱਗਜ ਜੇਪੀ ਮਾਰਗਨ ਅਤੇ ਸਿਟੀ ਗਰੁੱਪ ਦੀ ਪ੍ਰੋਵਿਜਨਿੰਗ ਵਧਣ ਨਾਲ ਨਿਵੇਸ਼ਕਾਂ ਵਿੱਚ ਚਿੰਤਾ ਦੇਖਣ ਨੂੰ ਮਿਲੀ ਹੈ।ਹਾਲਾਂਕਿ ਜੇਪੀ ਮਾਰਗਨ ਚੇਜ ਅਤੇ ਸਿਟੀਗਰੁੱਪ ਦੇ ਉਮੀਦ ਤੋਂ ਬਿਹਤਰ ਨਤੀਜੇ ਆਏ ਹਨ। 

ਵੀਰਵਾਰ ਦੇ ਕਾਰੋਬਾਰੀ ਸਤਰ ਵਿੱਚ ਡਾਓ ਜੋਂਸ 32 ਅੰਕ ਯਾਨੀ 0.15 ਫੀਸਦੀ ਦੀ ਗਿਰਾਵਟ ਨਾਲ 22,841 ਦੇ ਪੱਧਰ 'ਤੇ ਬੰਦ ਹੋਇਆ ਹੈ।ਨੈਸਡੈਕ 12 ਅੰਕ ਯਾਨੀ 0.2 ਫੀਸਦੀ ਦੀ ਕਮਜ਼ੋਰੀ ਨਾਲ 6,591.5 ਦੇ ਪੱਧਰ 'ਤੇ ਬੰਦ ਹੋਇਆ ਹੈ।ਐੱਸ. ਐਂਡ ਪੀ. 500 ਇੰਡੈਕਸ ਵੀ ਕਰੀਬ 0.2 ਫੀਸਦੀ ਡਿੱਗ ਕੇ 2,551 ਦੇ ਪੱਧਰ ਉੱਤੇ ਬੰਦ ਹੋਇਆ ਹੈ।


Related News