ਅਮਰੀਕੀ ਬਾਜ਼ਾਰਾਂ ਨੇ ਫਿਰ ਬਣਾਇਆ ਨਵਾਂ ਰਿਕਾਰਡ
Thursday, Jan 04, 2018 - 09:23 AM (IST)

ਨਵੀਂ ਦਿੱਲੀ—ਅਮਰੀਕੀ ਬਾਜ਼ਾਰਾਂ 'ਚ ਨਵਾਂ ਸਿਖਰ ਬਣਾਉਣ ਦਾ ਸਿਲਸਿਲਾ ਜਾਰੀ ਹੈ। ਟੇਕ ਸ਼ੇਅਰਾਂ 'ਚ ਤੇਜ਼ੀ ਨਾਲ ਬਾਜ਼ਾਰ 'ਚ ਜੋਸ਼ ਭਰਨ ਦਾ ਕੰਮ ਕੀਤਾ। ਬੁੱਧਵਾਰ ਦੇ ਕਾਰੋਬਾਰ ਪੱਧਰ 'ਚ ਨੈਸਡੈਕ 58.6 ਅੰਕ ਭਾਵ ਕਰੀਬ 1 ਫੀਸਦੀ ਦੀ ਉਛਾਲ ਦੇ ਨਾਲ 7,065.5 ਦੇ ਪੱਧਰ 'ਤੇ ਬੰਦ ਹੋਇਆ ਹੈ। ਡਾਓ ਜੋਂਸ 98.7 ਅੰਕ ਭਾਵ 0.4 ਫੀਸਦੀ ਦੇ ਵਾਧੇ ਨਾਲ 24,922.7 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 17.25 ਅੰਕ ਭਾਵ 0.6 ਫੀਸਦੀ ਦੀ ਤੇਜ਼ੀ ਨਾਲ 2,713 ਦੇ ਪੱਧਰ 'ਤੇ ਬੰਦ ਹੋਇਆ ਹੈ।