ਫਿਰ ਪ੍ਰਸ਼ਾਸਨਿਕ ਫੇਰਬਦਲ, 3 PCS ਤੇ 2 DSPs ਅਫ਼ਸਰਾਂ ਦੇ ਤਬਾਦਲੇ
Monday, Apr 14, 2025 - 10:44 AM (IST)

ਜਲੰਧਰ/ਚੰਡੀਗੜ੍ਹ (ਅੰਕੁਰ)- ਪੰਜਾਬ ਸਰਕਾਰ ਵੱਲੋਂ ਅਫ਼ਸਰਾਂ ਦੇ ਤਬਾਦਲੇ ਲਗਾਤਾਰ ਜਾਰੀ ਹਨ। ਪੰਜਾਬ ਸਰਕਾਰ ਨੇ 3 ਪੀ. ਸੀ. ਐੱਸ. ਅਧਿਕਾਰੀਆਂ ਸਮੇਤ 2 ਡੀ. ਐੱਸ. ਪੀਜ਼ ਦੀ ਬਦਲੀ ਕੀਤੀ ਹੈ। ਜਗਦੀਪ ਸਹਿਗਲ ਨੂੰ ਐੱਸ. ਡੀ. ਐੱਮ. ਬਰਨਾਲਾ, ਦੀਪਾਂਕਰ ਗਰਗ ਨੂੰ ਮੁੱਖ ਮੰਤਰੀ ਦਾ ਡਿਪਟੀ ਪ੍ਰਿੰਸੀਪਲ ਸਕੱਤਰ ਅਤੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਅਤੇ ਗੁਰਬੀਰ ਸਿੰਘ ਕੋਹਲੀ ਨੂੰ ਐੱਸ. ਡੀ. ਐੱਮ. ਰਾਏਕੋਟ ਲਾਇਆ ਗਿਆ ਹੈ।
ਇਹ ਵੀ ਪੜ੍ਹੋ: 32 ਗ੍ਰਨੇਡ ਵਾਲੇ ਬਿਆਨ 'ਤੇ ਕਸੂਤੇ ਫਸੇ ਬਾਜਵਾ, ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਜਾਂਚ ਲਈ ਪਹੁੰਚੀ ਪੁਲਸ
2 ਡੀ. ਐੱਸ. ਪੀ. ਵੀ ਬਦਲੇ
ਪੰਜਾਬ ਪੁਲਸ ਵੱਲੋਂ 2 ਡੀ. ਐੱਸ. ਪੀ. ਬਦਲ ਦਿੱਤੇ ਗਏ ਹਨ। ਏ. ਸੀ. ਪੀ. ਜਲੰਧਰ ਸੈਂਟਰਲ ਨਿਰਮਲ ਸਿੰਘ ਨੂੰ ਡੀ. ਐੱਸ. ਪੀ. ਡਿਟੈਕਟਿਵ, ਐੱਸ. ਬੀ. ਐੱਸ. ਨਗਰ ਅਤੇ ਡੀ. ਐੱਸ. ਪੀ. ਡਿਟੈਕਟਿਵ, ਐੱਸ. ਬੀ. ਐੱਸ. ਨਗਰ ਅਮਨਦੀਪ ਸਿੰਘ ਨੂੰ ਏ. ਸੀ. ਪੀ. ਸੈਂਟਰਲ ਜਲੰਧਰ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੰਜਾਬ ਸਰਕਾਰ ਵੱਲੋਂ 21 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ