ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਪਤਨੀ ਦਾ ਗੋਲ਼ੀਆਂ ਮਾਰ ਕੇ ਕਤਲ, ਫਿਰ ਪਤੀ ਨੇ ਕੀਤਾ...

Monday, Apr 14, 2025 - 11:21 AM (IST)

ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਪਤਨੀ ਦਾ ਗੋਲ਼ੀਆਂ ਮਾਰ ਕੇ ਕਤਲ, ਫਿਰ ਪਤੀ ਨੇ ਕੀਤਾ...

ਨਵਾਂਸ਼ਹਿਰ (ਜ.ਬ.)-ਨਸ਼ੇੜੀ ਪਤੀ ਤੋਂ ਤੰਗ ਆ ਕੇ ਆਪਣੇ ਪੇਕੇ ਘਰ ਰਹਿ ਰਹੀ ਪਤਨੀ ਦਾ ਗੁੱਸੇ ਵਿਚ ਆਏ ਪਤੀ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰਨ ਅਤੇ ਫਿਰ ਆਪਣੇ ਸਹੁਰੇ ਘਰ ਤੋਂ ਕੁਝ ਦੂਰੀ ’ਤੇ ਜਾ ਕੇ ਆਪਣੇ-ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ, ਕਿਉਂਕਿ ਉਸ ਨੇ ਆਪਣੀ ਤਲਾਕ ਦੀ ਪਟੀਸ਼ਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ।  ਨਸ਼ੇ ਦੀ ਲਤ ਅਤੇ ਜੋੜੇ ਵਿਚਕਾਰ ਝਗੜਿਆਂ ਨੇ ਨਾ ਸਿਰਫ਼ ਦੋ ਜਾਨਾਂ ਲੈ ਲਈਆਂ ਸਗੋਂ ਮ੍ਰਿਤਕ ਜੋੜੇ ਦੇ ਦੋ ਬੱਚਿਆਂ ਨੂੰ ਵੀ ਅਨਾਥ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਬੰਗਾ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੂੰ ਦਿੱਤੇ ਬਿਆਨ ਵਿਚ ਪਿੰਡ ਰਟੈਂਡਾ ਦੇ ਵਸਨੀਕ ਸਵ. ਮੱਖਣ ਸਿੰਘ ਦੀ ਪਤਨੀ ਪ੍ਰਦੀਪ ਕੌਰ ਨੇ ਕਿਹਾ ਕਿ ਉਹ ਘਰੇਲੂ ਕੰਮ ਕਰਦੀ ਹੈ। ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ 2012 ਵਿਚ ਗੁਰਵਿੰਦਰ ਸਿੰਘ ਪੁੱਤਰ ਗੁਰਮੋਹਨ ਸਿੰਘ ਵਾਸੀ ਰਾਜਪੁਰਾ, ਥਾਣਾ ਗੋਰਾਇਆ ਜ਼ਿਲ੍ਹਾ ਜਲੰਧਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ 2 ਬੱਚੇ ਹਨ, ਜਿਨ੍ਹਾਂ ਵਿਚੋਂ ਲੜਕੀ 11 ਸਾਲ ਦੀ ਹੈ ਅਤੇ ਲੜਕਾ 9 ਸਾਲ ਦਾ ਹੈ।

ਇਹ ਵੀ ਪੜ੍ਹੋ: ਫਿਰ ਪ੍ਰਸ਼ਾਸਨਿਕ ਫੇਰਬਦਲ, 3 PCS ਤੇ 2 DSPs ਅਫ਼ਸਰਾਂ ਦੇ ਤਬਾਦਲੇ

PunjabKesari

ਉਸ ਨੇ ਦੱਸਿਆ ਕਿ ਉਸ ਦਾ ਜਵਾਈ ਗੁਰਵਿੰਦਰ ਸਿੰਘ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਧੀ ਨੂੰ ਕੁੱਟਦਾ ਸੀ। ਉਸ ਨੇ ਆਪਣੀ ਨਸ਼ੇ ਦੀ ਲਤ ਨੂੰ ਸੰਤੁਸ਼ਟ ਕਰਨ ਲਈ ਘਰ ਦਾ ਸਾਰਾ ਸਾਮਾਨ ਵੀ ਵੇਚ ਦਿੱਤਾ ਸੀ। ਇਸ ਕਾਰਨ ਉਸ ਦੀ ਧੀ ਆਪਣੇ ਦੋ ਬੱਚਿਆਂ ਸਮੇਤ ਲਗਭਗ 1 ਸਾਲ ਪਹਿਲਾਂ ਰਟੈਂਡਾ ਵਿਖੇ ਆਪਣੇ ਪੇਕੇ ਘਰ ਆਈ ਸੀ ਅਤੇ ਸਿਲਾਈ ਅਤੇ ਕਢਾਈ ਦਾ ਕੰਮ ਕਰਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਸੀ।

PunjabKesari

ਇਹ ਵੀ ਪੜ੍ਹੋ: 32 ਗ੍ਰਨੇਡ ਵਾਲੇ ਬਿਆਨ 'ਤੇ ਕਸੂਤੇ ਫਸੇ ਬਾਜਵਾ, ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਜਾਂਚ ਲਈ ਪਹੁੰਚੀ ਪੁਲਸ

ਉਸ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਉਸ ਦਾ ਜਵਾਈ ਗੁਰਵਿੰਦਰ ਸਿੰਘ ਮੋਟਰਸਾਈਕਲ ’ਤੇ ਉਨ੍ਹਾਂ ਦੇ ਘਰ ਆਇਆ ਅਤੇ ਸਿੱਧਾ ਮਨਪ੍ਰੀਤ ਕੌਰ ਦੇ ਕਮਰੇ ਵਿਚ ਚਲਾ ਗਿਆ, ਜਿੱਥੇ ਉਹ ਸਿਲਾਈ ਦਾ ਕੰਮ ਕਰ ਰਹੀ ਸੀ। ਉਸ ਨੇ ਮਨਪ੍ਰੀਤ ਨੂੰ ਅਦਾਲਤ ਵਿਚ ਚੱਲ ਰਹੇ ਤਲਾਕ ਦੇ ਕੇਸ ਨੂੰ ਵਾਪਸ ਲੈਣ ਲਈ ਕਿਹਾ। ਜਦੋਂ ਉਸ ਦੀ ਧੀ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਰਿਵਾਲਵਰ ਨਾਲ ਉਸ ਦੀ ਛਾਤੀ, ਗਰਦਨ ਅਤੇ ਸਿਰ ਵਿਚ ਗੋਲ਼ੀ ਮਾਰ ਦਿੱਤੀ। ਉਸ ਨੂੰ ਮੁਕੰਦਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਐੱਸ. ਐੱਚ. ਓ. ਮਹਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਤੀ ਨੇ ਵੀ ਪਿੰਡ ਤੋਂ ਬਾਹਰ ਜਾ ਕੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬੰਗਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਨੂੰ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

shivani attri

Content Editor

Related News