ਚੌਕਸੀ ਦੇ ਖਿਲਾਫ  ਨੇ ਦਾਇਰ ਕੀਤਾ ਹਲਫਨਾਮਾ, ਭਾਰਤ ਲਿਆਉਣ ਲਈ ਏਅਰ ਐਂਬੂਲੈਂਸ ਦੇਣ ਨੂੰ ਤਿਆਰ

06/22/2019 11:09:28 AM

ਨਵੀਂ ਦਿੱਲੀ—ਈ.ਡੀ. ਨੇ ਕੋਰਟ ਨੂੰ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੂੰ 14,000 ਕਰੋੜ ਰੁਪਏ ਦਾ ਚੂਨਾ ਲਗਾ ਕੇ ਦੇਸ਼ ਤੋਂ ਫਰਾਰ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੀ ਹਵਾਲਗੀ ਨੂੰ ਲੈ ਕੇ ਐਂਟੀਗੁਆ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਈ.ਡੀ. ਨੇ ਮੁੰਬਈ ਦੀ ਅਦਾਲਤ ਨੂੰ ਦੱਸਿਆ ਕਿ ਉਹ ਐਂਟੀਗੁਆ ਤੋਂ ਚੌਕਸੀ ਨੂੰ ਭਾਰਤ ਲਿਆਉਣ ਲਈ ਏਅਰ ਐਂਬੂਲੈਂਸ ਦੇਣ ਲਈ ਤਿਆਰ ਹਨ ਜਿਸ 'ਚ ਮੈਡੀਕਲ ਵਿਸ਼ੇਸ਼ਕ ਵੀ ਹੋਣਗੇ। ਇਸ ਤੋਂ ਇਲਾਵਾ ਉਹ ਉਸ ਨੂੰ ਭਾਰਤ 'ਚ ਅਜੇ ਜ਼ਰੂਰੀ ਇਲਾਜ ਵਿਵਸਥਾਵਾਂ ਪ੍ਰਦਾਨ ਕਰੇਗਾ।


ਮੇਹੁਲ ਚੌਕਸੀ ਦੇ ਖਿਲਾਫ ਕਾਊਂਟਰ ਹਲਫਨਾਮਾ ਦਾਖਿਲ ਕੀਤਾ ਹੈ। ਜਿਸ 'ਚ ਲਿਖਿਆ ਹੈ ਕਿ ਮੈਡੀਕਲ ਕਾਰਨ ਅਤੇ ਅਦਾਲਤ ਨੂੰ ਗੁੰਮਰਾਹ ਕਰਕੇ ਕਾਨੂੰਨੀ ਕਾਰਵਾਈ 'ਚ ਦੇਰੀ ਕਰਨ ਲਈ ਸਪੱਸ਼ਟ ਤੌਰ 'ਤੇ ਹਾਲਾਤ ਖੜ੍ਹੇ ਕੀਤੇ ਗਏ ਹਨ। ਈ.ਡੀ ਨੇ ਕਿਹਾ ਕਿ ਉਨ੍ਹਾਂ ਨੇ (ਮੇਹੁਲ ਚੌਕਸੀ) ਕਦੇ ਵੀ ਜਾਂਚ 'ਚ ਸਹਿਯੋਗ ਨਹੀਂ ਕੀਤਾ। ਉਨ੍ਹਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਇੰਟਰਪੋਲ ਵਲੋਂ ਇਕ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਵਾਪਸੀ ਤੋਂ ਇਨਕਾਰ ਕਰ ਦਿੱਤਾ, ਇਸ ਲਈ ਉਹ ਇਕ ਭਗੌੜਾ ਅਤੇ ਫਰਾਰ ਹੈ।
ਵਰਣਨਯੋਗ ਹੈ ਕਿ ਮੇਹੁਲ ਚੌਕਸੀ ਅਤੇ ਉਸ ਦੇ ਭਾਣਜੇ ਨੀਰਵ ਮੋਦੀ ਨੇ ਪੀ.ਐੱਨ.ਬੀ. ਨੂੰ 14 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਇਆ ਹੈ। ਨੀਰਵ ਮੋਦੀ ਫਿਲਹਾਲ ਲੰਡਨ ਦੀ ਇਕ ਜੇਲ 'ਚ ਬੰਦ ਹਨ, ਜਿਸ ਦੀ ਹਵਾਲਗੀ ਲਈ ਭਾਰਤ ਨੇ ਬ੍ਰਿਟੇਨ ਤੋਂ ਅਨੁਰੋਧ ਕੀਤਾ ਹੈ, ਜਿਸ ਦਾ ਮਾਮਲਾ ਕੋਰਟ 'ਚ ਚੱਲ ਰਿਹਾ ਹੈ।


Aarti dhillon

Content Editor

Related News