ਅੰਬਾਨੀ ਪਰਿਵਾਰ ਨੇ ਨਵੀਂ ਨੂੰਹ ਨੂੰ ਵਿਆਹ ਤੋਂ ਪਹਿਲਾਂ ਦਿੱਤਾ ਕੀਮਤੀ ਤੋਹਫ਼ਾ

Friday, Feb 23, 2024 - 05:21 PM (IST)

ਅੰਬਾਨੀ ਪਰਿਵਾਰ ਨੇ ਨਵੀਂ ਨੂੰਹ ਨੂੰ ਵਿਆਹ ਤੋਂ ਪਹਿਲਾਂ ਦਿੱਤਾ ਕੀਮਤੀ ਤੋਹਫ਼ਾ

ਮੁੰਬਈ - ਅੰਬਾਨੀ ਪਰਿਵਾਰ ਨੇ ਜਾਮਨਗਰ ਵਿਚ ਆਪਣੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਦੇ ਜਸ਼ਨ ਸ਼ੁਰੂ ਕਰ ਦਿੱਤੇ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਮਸ਼ਹੂਰ ਹਸਤੀਆਂ ਦੇ ਸ਼ਿਰਕਤ ਕਰਨ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 3 ਦਿਨ ਤੱਕ ਚਲਣ ਵਾਲਾ ਹੈ।

ਇਹ ਵੀ ਪੜ੍ਹੋ :    ਸਰਕਾਰ ਵਲੋਂ ਕਿਸਾਨ ਅੰਦੋਲਨ ਨਾਲ ਜੁੜੇ ਅਕਾਊਂਟ ਬੰਦ ਕਰਨ ਦਾ ਆਦੇਸ਼

ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਵਿਆਹ ਤੋਂ ਪਹਿਲਾਂ ਆਪਣੀ ਨਵੀਂ ਨੂੰਹ ਰਾਧਿਕਾ ਮਰਚੈਂਟ ਨੂੰ ਇੱਕ ਕੀਮਤੀ ਕਾਰ ਦਾ ਤੋਹਫ਼ਾ ਦਿੱਤਾ ਹੈ। ਇਸ ਕਾਰ ਦੀ ਕੀਮਤ 4.5 ਕਰੋੜ ਰੁਪਏ ਹੈ । ਨੀਤਾ ਅੰਬਾਨੀ ਨੇ ਆਪਣੀ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਨੂੰ ਲਕਸ਼ਮੀ-ਗਣੇਸ਼ ਗਿਫ਼ਟ ਹੈਂਪਰ ਦਿੱਤਾ ਹੈ। ਇਸ ਵਿੱਚ ਲਕਸ਼ਮੀ-ਗਣੇਸ਼ ਦੀ ਮੂਰਤੀ, ਚਾਂਦੀ ਦੇ ਤੁਲਸੀ ਦਾ ਘੜਾ ਅਤੇ ਸਿਲਵਰ ਸਟੈਂਡ ਭੇਂਟ ਕੀਤਾ ਹੈ।

ਇਹ ਵੀ ਪੜ੍ਹੋ :   ‘ਨਹੀਂ ਹੋ ਸਕਿਆ ਸ਼ੁਭਕਰਨ ਦਾ ਸਸਕਾਰ, ਮਾਰਨ ਵਾਲੇ ਹਰਿਆਣਾ ਦੇ ਅਧਿਕਾਰੀਆਂ ’ਤੇ ਦਰਜ ਹੋਵੇ 302 ਦਾ ਕੇਸ'

ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਆਪਣੀ ਨਵੀਂ ਨੂੰਹ ਰਾਧਿਕਾ ਮਰਚੈਂਟ ਨੂੰ 4.5 ਕਰੋੜ ਰੁਪਏ ਦੀ ਬ੍ਰਿਟਿਸ਼ ਕਾਰ Bentley Continental GTC Speed ਗਿਫਟ ਕੀਤੀ ਹੈ। ਇਹ ਖ਼ਾਸ ਕਾਰ ਦੇਸ਼ ਦੀਆਂ ਸਿਰਫ਼ ਕੁਝ ਮਸ਼ਹੂਰ ਹਸਤੀਆਂ ਜਿਵੇਂ ਅਭਿਸ਼ੇਕ ਬੱਚਨ, ਵਿਰਾਟ ਕੋਹਲੀ ਅਤੇ ਆਮਿਰ ਖਾਨ ਕੋਲ ਹੈ। 

ਜਾਣੋ ਕਾਰ ਦੀ ਖ਼ਾਸਿਅਤ

ਇਸ  4 ਸੀਟਰ ਕਾਰ ਵਿਚ 5950cc ਦਾ ਇੰਜਣ ਦਿੱਤਾ ਗਿਆ ਹੈ ਜਿਹੜਾ ਕਿ 650 bhp ਦੀ ਪਾਵਰ ਅਤੇ 900 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਬੈਂਟਲੇ ਕੰਟੀਨੈਂਟਲ ਜੀਟੀ ਸਪੀਡ ਸਿਰਫ 3.6 ਸਕਿੰਟਾਂ ਵਿੱਚ 0-60 ਮੀਲ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਹ ਪੈਟਰੋਲ ਕਾਰਨ 12.9 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ। ਇਸ ਵਿੱਚ ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ, ਪਾਵਰ ਅਡਜੱਸਟੇਬਲ ਐਕਸਟੀਰਿਅਰ ਰੀਅਰ ਵਿਊ ਮਿਰਰ, ਟੱਚਸਕ੍ਰੀਨ, ਆਟੋਮੈਟਿਕ ਕਲਾਈਮੇਟ ਕੰਟਰੋਲ, ਇੰਜਣ ਸਟਾਰਟ ਸਟਾਪ ਬਟਨ, ਐਂਟੀ-ਲਾਕ ਬ੍ਰੇਕਿੰਗ ਸਿਸਟਮ, ਅਲੌਏ ਵ੍ਹੀਲ ਅਤੇ ਫੋਗ ਲਾਈਟਾਂ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। Bentley Continental ਦੋ ਕਲਰ ਆਪਸ਼ਨ ਐਂਥਰਾਸਾਈਟ ਅਤੇ ਆਰਕਟਿਕ 'ਚ ਉਪਲੱਬਧ ਹੈ। 

ਇਹ ਵੀ ਪੜ੍ਹੋ :    ਜਾਪਾਨ 'ਚ ਟੁੱਟਿਆ 35 ਸਾਲ ਪੁਰਾਣਾ ਰਿਕਾਰਡ, ਚੀਨ ਤੇ ਜਰਮਨੀ ਲਈ ਖਤਰੇ ਦੀ ਘੰਟੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News