ਐਮੇਜ਼ੌਨ : ਸ਼ੇਅਰ ਹੋਲਡਰਜ਼ ਨੂੰ ਗੁੰਮਰਾਹ ਕਰ ਰਿਹੈ ਫਿਊਚਰ ਰਿਟੇਲ, ਰਿਲਾਇੰਸ ਨਾਲ ਸੌਦੇ ਨੂੰ ਰੋਕਣ ਦੀ ਅਪੀਲ

11/02/2020 10:39:08 AM

ਨਵੀਂ ਦਿੱਲੀ (ਇੰਟ.) - ਔਮੇਜ਼ੌਨ ਡਾਟ ਕਾਮ ਨੇ ਆਪਣੇ ਸਥਾਨਕ ਪਾਰਟਨਰ ਫਿਊਚਰ ਰਿਟੇਲ ਲਿਮਟਿਡ ’ਤੇ ਸ਼ੇਅਰ ਹੋਲਡਰਜ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਔਮੇਜ਼ੌਨ ਨੇ ਬਾਜ਼ਾਰ ਰੈਗੂਲੇਟਰੀ ਸੇਬੀ ਨੂੰ ਕਿਹਾ ਹੈ ਕਿ ਫਿਊਚਰ ਰਿਟੇਲ ਆਪਣੇ ਸ਼ੇਅਰ ਹੋਲਡਰਜ਼ ਨੂੰ ਗਲਤ ਸੂਚਨਾ ਦੇ ਰਿਹਾ ਹੈ। ਐਮੇਜ਼ੌਨ ਮੁਤਾਬਕ, ਫਿਊਚਰ ਰਿਟੇਲ ਨੇ ਸ਼ੇਅਰ ਹੋਲਡਰਜ਼ ਨੂੰ ਕਿਹਾ ਹੈ ਕਿ ਉਸ ਨੇ ਅਮਰੀਕਾ ਦੀ ਦਿੱਗਜ ਈ-ਕਾਮਰਸ ਕੰਪਨੀ ਨਾਲ ਸਮਝੌਤੇ ਦੀ ਪਾਲਣਾ ਕੀਤੀ ਹੈ।

ਰਿਪੋਰਟ ਮੁਤਾਬਕ ਐਮੇਜ਼ੌਨ ਨੇ ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ ਚੇਅਰਮੈਨ ਅਜੈ ਤਿਆਗੀ ਨੂੰ ਇਕ ਪੱਤਰ ਭੇਜਿਆ ਹੈ। ਇਸ ਪੱਤਰ ’ਚ ਐਮੇਜ਼ੌਨ ਨੇ ਦੋਸ਼ ਲਾਇਆ ਕਿ ਫਿਊਚਰ ਗਰੁੱਪ ਦੀ ਨਿਊਜ਼ ਰਿਲੀਜ਼ ਅਤੇ ਸਟਾਕ ਐਕਸਚੇਂਜ ਡਿਸਕਲੋਜ਼ਰ ਭਾਰਤੀ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਨਾਲ ਹੀ ਐਮੇਜ਼ੌਨ ਨੇ ਤਿਆਗੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਰਿਲਾਇੰਸ-ਫਿਊਚਰ ਡੀਲ ਨੂੰ ਅਪਰੂਵ ਨਾ ਕਰਨ ਦੀ ਅਪੀਲ ਕੀਤੀ ਹੈ।

ਫਰਾਡ ਨਾਲ ਸਿਰਫ ਬਿਆਨੀ ਨੂੰ ਮਿਲੇਗਾ ਲਾਭ : ਐਮੇਜ਼ੌਨ

ਐਮੇਜ਼ੌਨ ਨੇ ਆਪਣੇ ਪੱਤਰ ’ਚ ਕਿਹਾ ਹੈ ਕਿ ਇਹ ਐਕਸਚੇਂਜ ਡਿਸਕਲੋਜ਼ਰ ਜਨਹਿੱਤ ’ਚ ਨਹੀਂ ਹੈ ਅਤੇ ਪਬਲਿਕ ਸ਼ੇਅਰ ਹੋਲਡਰਜ਼ ਨੂੰ ਗੁੰਮਰਾਹ ਕਰਦਾ ਹੈ। ਨਾਲ ਹੀ ਸਿਰਫ ਕਿਸ਼ੋਰ ਬਿਆਨੀ ਨੂੰ ਲਾਭ ਪਹੁੰਚਾਉਣ ਲਈ ਇਹ ਫਰਾਡ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਊਚਰ ਗਰੁੱਪ ਦਾ ਪ੍ਰਮੋਟਰ ਕਿਸ਼ੋਰ ਬਿਆਨੀ ਦਾ ਪਰਿਵਾਰ ਹੈ। ਹਾਲਾਂਕਿ, ਐਮੇਜ਼ੌਨ ਦੇ ਦੋਸ਼ਾਂ ’ਤੇ ਫਿਊਚਰ ਗਰੁੱਪ ਜਾਂ ਬਿਆਨੀ ਪਰਿਵਾਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉਥੇ ਹੀ, ਫਿਊਚਰ ਗਰੁੱਪ ਨਾਲ ਜੁਡ਼ੇ ਸੂਤਰਾਂ ਨੇ ਐਮੇਜ਼ੌਨ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਫਰਾਡ ਜਾਂ ਸ਼ੇਅਰ ਹੋਲਡਰਜ਼ ਨੂੰ ਗੁੰਮਰਾਹ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।

ਇਹ ਵੀ ਪੜ੍ਹੋ : ਨਵਰਾਤਰੇ ਤਿਉਹਾਰ ਦੇ ਮੌਕੇ ਆਟੋ ਕੰਪਨੀਆਂ ਦੀਆਂ ਮੌਜਾਂ, ਜਾਣੋ ਕਿਸਨੇ ਵੇਚੇ ਕਿੰਨੇ ਵਾਹਨ

ਐਮੇਜ਼ੌਨ ਨੇ ਸੇਬੀ-ਬੀ. ਐੱਸ. ਈ. ਨੂੰ ਕੀਤੀ ਸੌਦੇ ਨੂੰ ਰੋਕਣ ਦੀ ਅਪੀਲ

ਸਿੰਗਾਪੁਰ ਦੀ ਵਿਚੋਲਗੀ ਅਦਾਲਤ ਵੱਲੋਂ ਰਿਲਾਇੰਸ-ਫਿਊਚਰ ਗਰੁੱਪ ਡੀਲ ’ਤੇ ਰੋਕ ਲਾਉਣ ਤੋਂ ਬਾਅਦ ਐਮੇਜ਼ੌਨ ਨੇ ਸੇਬੀ ਅਤੇ ਬੀ. ਐੱਸ. ਈ. ਦੀ ਸ਼ਰਨ ਲਈ ਹੈ। ਐਮੇਜ਼ੌਨ ਨੇ ਸੇਬੀ ਅਤੇ ਬੀ. ਐੱਸ. ਈ. ਨੂੰ ਵਿਚੋਲਗੀ ਅਦਾਲਤ ਦੇ ਫੈਸਲੇ ਦੀ ਕਾਪੀ ਪੇਸ਼ ਕਰਦੇ ਹੋਏ ਇਸ ਸੌਦੇ ਨੂੰ ਰੋਕਣ ਦੀ ਅਪੀਲ ਕੀਤੀ ਹੈ। ਐਕਸਚੇਂਜ ਨਾਲ ਜੁਡ਼ੇ ਸੂਤਰਾਂ ਮੁਤਾਬਕ, ਐਮੇਜ਼ੌਨ ਦੀ ਅਪੀਲ ’ਤੇ ਬੀ. ਐੱਸ. ਈ. ਹੁਣ ਬਾਜ਼ਾਰ ਰੈਗੂਲੇਟਰੀ ਸੇਬੀ ਨਾਲ ਸਲਾਹ-ਮਸ਼ਵਰੇ ਦੀ ਤਿਆਰੀ ਕਰ ਰਿਹਾ ਹੈ।

ਕੀ ਹੈ ਐਮੇਜ਼ੌਨ ਦਾ ਇਤਰਾਜ਼

ਅਗਸਤ 2019 ’ਚ ਐਮੇਜ਼ੌਨ ਨੇ ਫਿਊਚਰ ਕੁਪੰਸ ’ਚ 49 ਫੀਸਦੀ ਹਿੱਸੇਦਾਰੀ ਖਰੀਦੀ ਸੀ। ਇਸ ਲਈ ਐਮੇਜ਼ੌਨ ਨੇ 1,500 ਕਰੋਡ਼ ਰੁਪਏ ਦੀ ਪੇਮੈਂਟ ਕੀਤੀ ਸੀ। ਇਸ ਡੀਲ ’ਚ ਸ਼ਰਤ ਸੀ ਕਿ ਐਮੇਜ਼ੌਨ ਨੂੰ 3 ਤੋਂ 10 ਸਾਲ ਦੀ ਮਿਆਦ ਤੋਂ ਬਾਅਦ ਫਿਊਚਰ ਰਿਟੇਲ ਲਿਮਟਿਡ ਦੀ ਹਿੱਸੇਦਾਰੀ ਖਰੀਦਣ ਦਾ ਅਧਿਕਾਰ ਹੋਵੇਗਾ। ਐਮੇਜ਼ੌਨ ਮੁਤਾਬਕ, ਇਸ ਡੀਲ ’ਚ ਇਕ ਸ਼ਰਤ ਇਹ ਵੀ ਸੀ ਕਿ ਫਿਊਚਰ ਗਰੁੱਪ ਮੁਕੇਸ਼ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਕਿਸੇ ਵੀ ਕੰਪਨੀ ਨੂੰ ਆਪਣੇ ਰਿਟੇਲ ਐਸੇਟਸ ਨਹੀਂ ਵੇਚੇਗਾ।

ਇਹ ਵੀ ਪੜ੍ਹੋ : ਇਸ ਦੀਵਾਲੀ ਰਾਜਸਥਾਨ 'ਚ ਨਹੀਂ ਚੱਲਣਗੇ ਪਟਾਕੇ, ਗਹਿਲੋਤ ਸਰਕਾਰ ਨੇ ਇਸ ਕਾਰਨ ਲਗਾਈਆਂ ਸਖ਼ਤ 

ਗਸਤ ’ਚ ਹੋਇਆ ਸੀ 24,713 ਕਰੋਡ਼ ਰੁਪਏ ਦਾ ਸੌਦਾ

ਰਿਲਾਇੰਸ ਅਤੇ ਫਿਊਚਰ ਗਰੁੱਪ ’ਚ ਅਗਸਤ ’ਚ 24713 ਕਰੋਡ਼ ਰੁਪਏ ਦਾ ਸੌਦਾ ਹੋਇਆ ਸੀ। ਇਸ ਤਹਿਤ ਫਿਊਚਰ ਗਰੁੱਪ ਦਾ ਰਿਟੇਲ, ਹੋਲਸੇਲ ਅਤੇ ਲਾਜਿਸਟਿਕਸ ਕਾਰੋਬਾਰ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਨੂੰ ਵੇਚਿਆ ਜਾਵੇਗਾ। ਸਿੰਗਾਪੁਰ ਦੀ ਵਿਚੋਲਗੀ ਅਦਾਲਤ ਦੇ ਫੈਸਲੇ ’ਤੇ ਰਿਲਾਇੰਸ ਅਤੇ ਫਿਊਚਰ ਗਰੁੱਪ ਦਾ ਕਹਿਣਾ ਹੈ ਕਿ ਇਹ ਸੌਦਾ ਭਾਰਤੀ ਕਾਨੂੰਨਾਂ ਤਹਿਤ ਹੋਇਆ ਹੈ।

ਭਾਰਤ ’ਚ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ ਐਮੇਜ਼ੌਨ

ਰਿਲਾਇੰਸ ਦੀ ਨਜ਼ਰ ਭਾਰਤ ’ਚ ਆਨਲਾਈਨ ਰਿਟੇਲ ਸਪੇਸ ’ਤੇ ਹੈ, ਜਿਸ ਨੂੰ ਐਮੇਜ਼ੌਨ ਅਤੇ ਫਲਿਪਕਾਰਟ ਲੀਡ ਕਰ ਰਹੇ ਹਨ। ਉਥੇ ਹੀ, ਐਮੇਜ਼ੌਨ ਭਾਰਤ ’ਚ ਮਜ਼ਬੂਤ ਆਨਲਾਈਨ ਹਾਜ਼ਰੀ ਦੌਰਾਨ ਆਫਲਾਈਨ ਰਿਟੇਲ ਬਿਜ਼ਨੈੱਸ ’ਚ ਆਪਣੀ ਪਕੜ ਮਜ਼ਬੂਤ ਕਰਨ ’ਤੇ ਕੰਮ ਕਰ ਰਹੀ ਹੈ। ਇਸ ਲਈ ਐਮੇਜ਼ੌਨ ਨੇ ਪ੍ਰਾਈਵੇਟ ਇਕਵਿਟੀ ਫੰਡ ਸਮਾਰਾ ਕੈਪੀਟਲ ਨਾਲ 2018 ’ਚ ਆਦਿਤਿਅ ਬਿਰਲਾ ਗਰੁੱਪ ਦੇ ਸੁਪਰਮਾਰਕੀਟ ਚੇਨ ਦਾ ਐਕਵਾਇਰ ਕੀਤਾ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਐਮੇਜ਼ੌਨ ਆਰ. ਆਈ. ਐੱਲ. ਅਤੇ ਫਿਊਚਰ ਗਰੁੱਪ ’ਚ ਹੋਈ ਇਸ ਡੀਲ ਤੋਂ ਚਿੰਤਤ ਹੈ ਕਿਉਂਕਿ ਇਸ ਨਾਲ ਭਾਰਤ ’ਚ ਕੰਪਨੀ ਨੂੰ ਸਖਤ ਟੱਕਰ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਇਸ ਸਾਲ ਮਹਿੰਗਾ ਹੋ ਚੁੱਕਾ ਹੈ ਸੋਨਾ, ਕੀ ਦੀਵਾਲੀ ’ਤੇ ਗੋਲਡ ਦੇਵੇਗਾ ਫਾਇਦੇ ਦਾ ਮੌਕਾ

ਟੇਲ ’ਚ ਵੱਡਾ ਦਾਅ ਖੇਡ ਰਹੀ ਹੈ ਰਿਲਾਇੰਸ

ਇਸ ਸਮੇਂ ਰਿਲਾਇੰਸ ਰਿਟੇਲ ਦੇਸ਼ ’ਚ ਕਰੀਬ 12 ਹਜ਼ਾਰ ਸਟੋਰ ਚਲਾਉਂਦੀ ਹੈ ਅਤੇ ਮੁਕੇਸ਼ ਅੰਬਾਨੀ ਰਿਟੇਲ ’ਤੇ ਵੱਡਾ ਦਾਅ ਖੇਡ ਰਹੇ ਹਨ। ਰਿਲਾਇੰਸ ਰਿਟੇਲ ਦਾ ਇਕਵਿਟੀ ਵੈਲਿਊਏਸ਼ਨ ਇਸ ਸਮੇਂ 4.28 ਲੱਖ ਕਰੋਡ਼ ਰੁਪਏ ਹੈ। ਇਸ ’ਚ ਲਗਾਤਾਰ ਹਿੱਸੇਦਾਰੀ ਵੇਚੀ ਜਾ ਰਹੀ ਹੈ। ਹੁਣ ਤੱਕ ਕਰੀਬਨ 8 ਕੰਪਨੀਆਂ ਨੇ ਇਸ ’ਚ ਪੈਸੇ ਲਾਏ ਹਨ। ਇਸ ਦੀ ਹਿੱਸੇਦਾਰੀ ਵੇਚ ਕੇ ਮੁਕੇਸ਼ ਅੰਬਾਨੀ ਹੁਣ ਤੱਕ 37 ਹਜ਼ਾਰ ਕਰੋਡ਼ ਰੁਪਏ ਜੁਟਾ ਚੁੱਕੇ ਹਨ। ਰਿਲਾਇੰਸ ਰਿਟੇਲ, ਜੀਓਮਾਰਟ ਨਾਲ ਡਿਜੀਟਲ ਡਲਿਵਰੀ ਵੀ ਕਰ ਰਹੀ ਹੈ।

ਇਹ ਵੀ ਪੜ੍ਹੋ : ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਏ ਆਲੂ-ਪਿਆਜ਼, ਫ਼ਲਾਂ ਦੇ ਭਾਅ 'ਤੇ ਮਿਲ ਰਹੀ ਸਬਜ਼ੀ


Harinder Kaur

Content Editor

Related News