Amazon ਦੀ ਇਹ ਸਰਵਿਸ ਭਾਰਤ ’ਚ ਹੋ ਰਹੀ ਬੰਦ, ਅਗਲੇ ਮਹੀਨੇ ਲੱਗ ਜਾਵੇਗਾ ਤਾਲਾ

Saturday, Nov 26, 2022 - 01:29 PM (IST)

Amazon ਦੀ ਇਹ ਸਰਵਿਸ ਭਾਰਤ ’ਚ ਹੋ ਰਹੀ ਬੰਦ, ਅਗਲੇ ਮਹੀਨੇ ਲੱਗ ਜਾਵੇਗਾ ਤਾਲਾ

ਗੈਜੇਟ ਡੈਸਕ– ਈ-ਕਾਮਰਸ ਕੰਪਨੀ ਐਮਾਜ਼ੋਨ ਭਾਰਤ ’ਚ ਫੂਡ ਡਿਲਿਵਰੀ ਸਰਵਿਸ ਬੰਦ ਕਰਨ ਜਾ ਰਹੀ ਹੈ। ਐਮਾਜ਼ੋਨ ਦੀ ਫੂਡ ਡਿਲਿਵਰੀ ਸਰਵਿਸ 29 ਦਸੰਬਰ ਨੂੰ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ। ਰਿਪੋਰਟ ’ਚ ਦਾਅਵਾਕੀਤਾ ਜਾ ਰਿਹਾ ਹੈ ਕਿ ਐਮਾਜ਼ੋਨ ਫੂਡ ਡਿਲਿਵਰੀ ਨੂੰ ਭਾਰਤ ’ਚ ਸਵਿਗੀ ਅਤੇ ਜ਼ੋਮਾਟੋ ਵਰਗੀਆਂ ਕੰਪਨੀਆਂ ਤੋਂ ਜ਼ਬਰਦਸਤ ਟੱਕਰ ਮਿਲ ਰਹੀ ਸੀ। ਆਪਣੀ ਸਰਵਿਸ ਬੰਦ ਕਰਨ ਦੇ ਸੰਬੰਧ ’ਚ ਪਾਰਟਨਰ ਰੈਸਤਰਾਂ ਨੂੰ ਐਮਾਜ਼ੋਨ ਨੇ ਸੂਚਿਤ ਕਰ ਦਿੱਤਾ ਹੈ। ਸਾਰੇ ਪਾਰਟਨਰ ਨੂੰ ਭੇਜੇ ਗਏ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ 29 ਦਸੰਬਰ ਤੋਂ ਸੇਵਾਵਾਂ ਬੰਦ ਹੋ ਰਹੀਆਂ ਹਨ। 

ਇਕ ਰਿਪੋਰਟ ਮੁਤਾਬਕ, ਐਮਾਜ਼ੋਨ ਨੇ ਆਪਣੀ ਫੂਡ ਡਿਲਿਵਰੀ ਸਰਵਿਸ ਬੰਦ ਕਰਨ ਦੀ ਪੁਸ਼ਟੀ ਕੀਤੀ ਹੈ ਅਤੇ ਸਾਰੇ ਪਾਰਟਨਰ ਰੈਸਤਰਾਂ ਨੂੰ ਸਾਰੇ ਭੁਗਤਾਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ, ਹਾਲਾਂਕਿ ਐਮਾਜ਼ੋਨ ਦੇ ਪਾਰਟਨਰ 31 ਜਨਵਰੀ ਤਕ ਐਮਾਜ਼ੋਨ ਟੂਲ ਦਾ ਐਕਸੈੱਸ ਕਰ ਸਕਣਗੇ। 

ਐਮਾਜ਼ੋਨ ਦੇ ਇਸ ਫੈਸਲੇ ਦਾ ਮਤਲਬ ਇਹ ਹੈ ਕਿ ਤੁਸੀਂ ਹੁਣ ਐਮਾਜ਼ੋਨ ਫੂਡ ਰਾਹੀਂ ਆਰਡਰ ਨਹੀਂ ਕਰ ਸਕੋਗੇ। ਦੱਸ ਦੇਈਏ ਕਿ ਐਮਾਜ਼ੋਨ ਫੂਡ ਦੀ ਸ਼ੁਰੂਆਤ ਮਈ 2020 ’ਚ ਬੈਂਗਲੁਰੂ ’ਚ ਹੋਈ ਸੀ ਅਤੇ ਮਾਰਚ 2021 ਤਕ ਇਸਨੂੰ ਬੈਂਗਲੁਰੂ ਦੇ 62 ਹੋਰ ਪਿੰਨ ਕੋਡ ਤਕ ਪਹੁੰਚਾਇਆ ਗਿਆ। 

ਐਮਾਜ਼ੋਨ ਫੂਡ ਤੋਂ ਇਲਾਵਾ ਕੰਪਨੀ ਐਮਾਜ਼ੋਨ ਅਕੈਡਮੀ ਨੂੰ ਵੀ ਬੰਦ ਕਰਨ ਜਾ ਰਹੀ ਹੈ ਜੋ ਕਿ ਹਾਈ ਸਕੂਲ ਤਕ ਦੇ ਬੱਚਿਆਂ ਲਈ ਈ-ਲਰਨਿੰਗ ਪਲੇਟਫਾਰਮ ਸੀ। ਐਮਾਜ਼ੋਨ ਅਕੈਡਮੀ ਦੀ ਸ਼ੁਰੂਆਤ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਹੋਈ ਸੀ। 


author

Rakesh

Content Editor

Related News