ਐਮਾਜ਼ੋਨ ਨੇ ਲਘੁ ਅਤੇ ਦਰਮਿਆਨੇ ਉੱਦਮਾਂ ਲਈ 25 ਕਰੋੜ ਡਾਲਰ ਦਾ ਫੰਡ ਬਣਾਉਣ ਦਾ ਐਲਾਨ ਕੀਤਾ

04/15/2021 6:37:09 PM

ਨਵੀਂ ਦਿੱਲੀ (ਭਾਸ਼ਾ) – ਈ-ਕਾਮਰਸ ਖੇਤਰ ਦੀ ਪ੍ਰਮੁੱਖ ਕੰਪਨੀ ਐਮਾਜ਼ੋਨ ਨੇ 25 ਕਰੋੜ ਡਾਲਰ (1,873 ਕਰੋੜ ਰੁਪਏ) ਦਾ ਫੰਡ ਬਣਾਉਣ ਦਾ ਐਲਾਨ ਕੀਤਾ। ਇਹ ਫੰਡ ਭਾਰਤ ’ਚ ਲਘੁ ਅਤੇ ਦਰਮਿਆਨੇ ਉੱਦਮਾਂ ਨੂੰ ਡਿਜੀਟਲ ਬਣਾਉਣ ’ਚ ਮਦਦ ਕਰੇਗਾ। ਨਾਲ ਹੀ ਇਹ ਖੇਤੀ-ਤਕਨਾਲੋਜੀ ਅਤੇ ਸਿਹਤ-ਤਕਨਾਲੋਜੀ ਦੇ ਖੇਤਰਾਂ ’ਚ ਨਵੀਨਤਾ ਨੂੰ ਪ੍ਰੋਤਸਾਹਨ ਦੇਵੇਗਾ। ਐਮਾਜ਼ੋਨ ਵੈੱਬ ਸਰਵਸਿਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਐਂਡੀ ਜੇਸੀ ਨੇ ਕਿਹਾ ਕਿ ਲਘੁ ਅਤੇ ਦਰਮਿਆਨੇ ਉੱਦਮ ਅਰਥਵਿਵਸਥਾ ਦਾ ਇੰਜਣ ਹੁੰਦੇ ਹਨ। ਭਾਰਤ ਦੇ ਸੰਦਰਭ ’ਚ ਵੀ ਇਹ ਗੱਲ ਸਹੀ ਹੈ। ਅਸੀਂ ਭਾਰਤ ’ਚ ਲਘੁ ਅਤੇ ਦਰਮਿਆਨੇ ਉੱਦਮਾਂ (ਐੱਸ. ਐੱਮ. ਬੀ.) ਨੂੰ ਅੱਗੇ ਵਧਾਉਣ ਨੂੰ ਲੈ ਕੇ ਉਤਸ਼ਾਹਿਤ ਹਾਂ, ਜਿਸ ਨਾਲ ਇਹ ਨਵੀਨਤਾ ਅਤੇ ਅਰਥਵਿਵਸਥਾ ’ਚ ਯੋਗਦਾਨ ਦੇ ਸਕਣ। ਮੈਂ 25 ਕਰੋੜ ਡਾਲਰ ਦਾ ਐਮਾਜ਼ੋਨ ਸੰਭਵ ਵੈਂਚਰ ਫੰਡ ਦਾ ਐਲਾਨ ਕਰ ਕੇ ਕਾਫੀ ਖੁਸ਼ ਹਾਂ।


Harinder Kaur

Content Editor

Related News