ਐਮਾਜ਼ੋਨ ਦੀ ਮਹਾ ਸੇਲ : 36 ਘੰਟਿਆਂ ''ਚ ਵੇਚੇ 750 ਕਰੋੜ ਰੁਪਏ ਦੇ Smartphone

09/30/2019 3:08:45 PM

ਨਵੀਂ ਦਿੱਲੀ — ਆਰਥਿਕ ਸੁਸਤੀ ਅਤੇ ਮੰਗ ਦੀ ਕਮੀ ਵਿਚਕਾਰ ਈ-ਕਾਮਰਸ ਕੰਪਨੀ ਐਮਾਜ਼ੋਨ ਤੇ ਫਲਿੱਪਕਾਰਟ ਨੇ ਤਿਉਹਾਰੀ ਸੇਲ 'ਚ ਮੋਟੀ ਕਮਾਈ ਕੀਤੀ ਹੈ। ਐਮਾਜ਼ੋਨ ਨੇ ਸ਼ਨੀਵਾਰ ਤੋਂ ਸ਼ੁਰੂ ਹੋਈ ਗ੍ਰੇਟ ਇੰਡੀਅਨ ਫੈਸਟੀਵਲ ਸੇਲ 'ਚ 36 ਘੰਟੇ ਅੰਦਰ ਆਪਣੇ ਪਲੇਟਫਾਰਮ 'ਤੇ 750 ਕਰੋੜ ਰੁਪਏ ਦੇ ਸਮਾਰਟਫੋਨ ਵੇਚਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਮੁਕਾਬਲੇਬਾਜ਼ ਫਲਿੱਪਕਾਰਟ ਨੇ 'ਬਿਗ ਬਿਲੀਅਨ ਸੇਲ' ਦੇ ਪਹਿਲੇ ਦਿਨ ਦੁੱਗਣੀ ਸੇਲ ਹੋਣ ਦੀ ਗੱਲ ਰਹੀ ਹੈ। ਹਾਲਾਂਕਿ ਦੋਵਾਂ ਕੰਪਨੀਆਂ ਨੇ ਕੁੱਲ ਵਿਕਰੀ ਦੀ ਜਾਣਕਾਰੀ ਨਹੀਂ ਦਿੱਤੀ ਹੈ।

4 ਅਕਤਬੂਰ ਤੱਕ ਚੱਲੇਗੀ ਸੇਲ

ਤਿਉਹਾਰੀ ਸੇਲ 4 ਅਕਤੂਬਰ ਤੱਕ ਚੱਲੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੰਗ 'ਚ ਕਮੀ ਚਲ ਰਹੀ ਹੈ। ਹਾਲਾਂਕਿ ਦੋਵੇਂ ਕੰਪਨੀਆਂ ਸ਼ਾਨਦਾਰ ਵਿਕਰੀ ਨੂੰ ਲੈ ਕੇ ਸਕਾਰਾਤਮਕ ਹਨ। ਇਕ ਰਿਪੋਰਟ ਅਨੁਸਾਰ ਇਸ ਤਿਉਹਾਰੀ ਵਿਕਰੀ 'ਚ ਈ-ਕਾਮਰਸ ਕੰਪਨੀਆਂ ਪੰਜ ਅਰਬ ਤੱਕ ਦੀ ਵਿਕਰੀ ਕਰ ਸਕਦੀਆਂ ਹਨ।

ਰਿਕਾਰਡ ਗਾਹਕਾਂ ਨੇ ਖਰੀਦੇ ਮੋਬਾਈਲ

ਐਮਾਜ਼ੋਨ ਗਲੋਬਲ ਦੇ ਸੀਨੀਅਰ ਅਧਿਕਾਰੀ ਅਤੇ ਭਾਰਤ ਦੇ ਪ੍ਰਮੁੱਖ ਅਮਿਤ ਅਗਰਵਾਲ ਨੇ ਕਿਹਾ ਕਿ ਵਧੀਆ ਯੋਜਨਾ ਦੇ ਕਾਰਨ ਰਿਕਾਰਡ ਗਾਹਕਾਂ ਨੇ ਵਨ ਪਲੱਸ , ਸੈਮਸੰਗ ਅਤੇ ਐਪਲ ਵਰਗੇ ਪ੍ਰੀਮੀਅਮ ਬ੍ਰਾਂਡ ਦੇ ਮੋਬਾਈਲ ਫੋਨ ਖਰੀਦੇ ਹਨ। ਇਸੇ ਤਰ੍ਹਾਂ ਵੱਡੇ ਸਮਾਨ ਅਤੇ ਟੀ.ਵੀ. ਦੀ ਵਿਕਰੀ 'ਚ ਪਹਿਲਾਂ 36 ਘੰਟੇ 'ਚ 10 ਗੁਣਾ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਆਮ ਦਿਨਾਂ ਦੀ ਤੁਲਨਾ 'ਚ ਫੈਸ਼ਨ 'ਚ ਪੰਜ ਗੁਣਾ, ਬਿਊਟੀ ਉਤਪਾਦ 'ਚ 7 ਗੁਣਾ, ਰੋਜ਼ਾਨਾ ਦੇ ਸਮਾਨ 'ਚ 3.5 ਗੁਣਾ ਦਾ ਵਾਧਾ ਹੋਇਆ ਹੈ। ਖਰੀਦਦਾਰੀ ਕਰਨ ਵਾਲਿਆਂ ਵਿਚੋਂ ਅੱਧੇ ਗਾਹਕ ਟਿਅਰ 2 ਅਤੇ ਛੋਟੇ ਸ਼ਹਿਰਾਂ ਵਿਚੋਂ ਹਨ। ਪਹਿਲੇ 36 ਘੰਟਿਆਂ 'ਚ ਕਰੀਬ 42,500 ਵਿਕਰੇਤਾਵਾਂ ਨੇ ਘੱਟੋ-ਘੱਟ ਇਕ ਆਰਡਰ ਜ਼ਰੂਰ ਦਿੱਤਾ ਹੈ।
 


Related News