ਦਵਾਈ ਕੰਪਨੀ ਐਲਕੇਮ ਦੇ ਮਾਲਿਕ ਦਾ ਦਿਹਾਂਤ
Saturday, Jul 27, 2019 - 09:25 PM (IST)

ਨਵੀਂ ਦਿੱਲੀ— ਦਵਾਈ ਕੰਪਨੀ ਐਲਕੇਮ ਗਰੁੱਪ ਆਫ ਕੰਪਨੀ ਦੇ ਮਾਲਿਕ ਤੇ ਬਿਹਾਰ ਜੇ ਉਦਯੋਗਪਤੀ ਸੰਪ੍ਰਦਾ ਸਿੰਘ ਦਾ ਸ਼ਨੀਵਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਪਰਿਵਾਰਕ ਸੂਤਰਾਂ ਮੁਤਾਬਕ ਸਿੰਘ ਕਾਫੀ ਲੰਬੇ ਤੋਂ ਬਿਮਾਰ ਚੱਲ ਰਹੇ ਸਨ ਤੇ ਲੀਲਾਵਤੀ ਹਪਤਾਲ 'ਚ ਦਾਖਲ ਸਨ।
ਕੈਮਿਸਟ ਦੇ ਤੌਰ 'ਤੇ ਕੀਤੀ ਸ਼ੁਰੂਆਤ
ਸੰਪ੍ਰਦਾ ਸਿੰਘ ਦਾ ਜਨਮ ਸਾਲ 1925 'ਚ ਬਿਹਾਰ ਦੇ ਜਹਾਨਾਬਾਦ ਜ਼ਿਲੇ 'ਚ ਮੋਦਨਗੰਜ ਪ੍ਰਖੰਡ ਦੇ ਓਕਰੀ ਪਿੰਡ 'ਚ ਹੋਇਆ ਸੀ। ਮੀਡੀਆ ਰਿਪੋਰਟ ਮੁਤਾਬਕ ਸੰਪ੍ਰਦਾ ਸਿੰਘ ਨੇ 1953 'ਚ ਰਿਟੇਲ ਕੈਮਿਸਟ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਟਨਾ 'ਚ ਲਕਸ਼ਮੀ ਸ਼ਰਮਾ ਨਾਂ ਦੇ ਵਿਅਕਤੀ ਨਾਲ ਦਵਾਈ ਦੀ ਦੁਕਾਨ ਸ਼ੁਰੂ ਕੀਤੀ। ਉਨ੍ਹਾਂ ਨੇ 1960 'ਚ ਫਾਰਮਾ ਡਿਸਟ੍ਰਿਬਿਊਸ਼ਨ ਦਾ ਕਾਰੋਬਾਰ ਸ਼ੁਰੂ ਕੀਤਾ। ਹੌਲੀ ਹੌਲੀ ਉਨ੍ਹਾਂ ਨੇ ਕਈ ਕੰਪਨੀਆਂ ਦੀ ਡਿਸਟ੍ਰਿਬਿਊਸ਼ਨਸ਼ਿਪ ਲਈ ਤੇ ਪੂਰਬੀ ਭਾਰਤ ਦਾ ਸਭ ਤੋਂ ਵੱਡਾ ਨੈੱਟਵਰਕ ਖੜ੍ਹਾ ਕੀਤਾ।
ਇਕ ਲੱਖ ਰੁਪਏ ਤੋਂ ਕੀਤੀ ਦਵਾਈ ਕੰਪਨੀ ਦੀ ਸ਼ੁਰੂਆਤ
ਪੂਰਬੀ ਭਾਰਤ 'ਚ ਡਿਸਟ੍ਰਿਬਿਊਸ਼ਨ ਦਾ ਵੱਡਾ ਨੈੱਟਵਰਕ ਖੜ੍ਹਾ ਕਰਨ ਤੋਂ ਬਾਅਦ ਸੰਪ੍ਰਦਾ ਸਿੰਘ ਕਾਰੋਬਾਰ ਵਿਸਥਾਰ ਲਈ ਇਕ ਲੱਖ ਰੁਪਏ ਲੈ ਕੇ ਮੁੰਬਈ ਗਏ ਅਤੇ ਐਲਕੇਮ ਲੈਬੋਰਟਰੀ ਨਾਮ ਤੋਂ ਦਵਾਈ ਕੰਪਨੀ ਬਣਾਈ। ਸ਼ੁਰੂਆਤ 'ਚ ਉਨ੍ਹਾਂ ਨੇ ਦੂਜੇ ਦੀ ਦਵਾਈ ਫੈਕਟਰੀ 'ਚ ਆਪਣੀ ਦਵਾਈ ਬਣਾਈ। ਮੰਗ ਵਧਣ 'ਤੇ ਉਨ੍ਹਾਂ ਨੇ ਖੁਦ ਦੀ ਦਵਾਈ ਫੈਕਟਰੀ ਸ਼ੁਰੂ ਕੀਤੀ।
2017 'ਚ ਅਨਿਲ ਅੰਬਾਨੀ ਨੂੰ ਪਿੱਛੇ ਛੱਡਿਆ ਸੀ
ਕਾਰੋਬਾਰੀ ਪੱਤਰਿਕਾ ਫੋਬਰਸ ਇੰਡੀਆ ਦੀ ਸਾਲ 2017 'ਚ ਜਾਰੀ ਭਾਰਤ ਦੇ ਅਮਰੀਕਾਂ ਦੀ ਸੂਚੀ 'ਚ ਬਿਹਾਰ ਦੇ ਸੰਪ੍ਰਦਾ ਸਿੰਘ ਨੇ ਰਿਲਾਇੰਸ ਸਮੂਹ ਦੇ ਅਨਿਲ ਅੰਬਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਇਸ ਸੂਚੀ 'ਚ ਸਿੰਘ ਨੂੰ 43ਵਾਂ ਜਦਕਿ ਅੰਬਾਨੀ ਨੂੰ 45ਵਾਂ ਸਥਾਨ ਪ੍ਰਾਪਤ ਹੋਇਆ ਹੈ। ਉਥੇ ਹੀ ਫੋਬਰਸ ਦੀ 'ਦਿ ਵਰਲਡ ਬਿਲਿਨੀਅਰਸ ਲਿਸਟ 2018 'ਚ ਸੰਪ੍ਰਦਾ ਸਿੰਘ 1.2 ਅਰਬ ਡਾਲਰ ਕਰੀਬ 8300 ਕਰੋੜ ਦੀ ਜਾਇਦਾਦ ਦੇ ਨਾਲ 1867ਵੇਂ ਸਥਾਨ 'ਤੇ ਰਹੇ ਸਨ।