Alert - ATM ਕਾਰਣ ਫੈਲ ਰਿਹਾ ਹੈ ਕੋਰੋਨਾ ਵਾਇਰਸ! ਹੁਣ ਪੈਸੇ ਕਢਵਾਉਣ ਸਮੇਂ ਕਰੋ ਇਹ ਕੰਮ
Friday, Apr 24, 2020 - 06:49 PM (IST)
ਨਵੀਂ ਦਿੱਲੀ - ਕੋਰੋਨਾਵਾਇਰਸ ਮਹਾਂਮਾਰੀ (ਕੋਵਿਡ-19) ਦੇ ਸੰਬੰਧ ਵਿਚ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਦੇ ਵਡੋਦਰਾ ਵਿਚ 3 ਜਵਾਨ ਕੋਰੋਨਾ ਸੰਕਰਮਿਤ ਹੋ ਗਏ ਹਨ। ਫੌਜੀਆਂ ਦਾ ਕੋਰੋਨਾ ਟੈਸਟ ਸਕਾਰਾਤਮਕ ਪਾਇਆ ਗਿਆ ਹੈ। ਸ਼ੁਰੂਆਤੀ ਜਾਂਚ ਮੁਤਾਬਕ ਇੱਕ ਏ.ਟੀ.ਐੱਮ. ਨੂੰ ਇਨ੍ਹਾਂ ਤਿੰਨਾਂ ਜਵਾਨਾਂ ਵਲੋਂ ਇਸਤੇਮਾਲ ਕੀਤਾ ਗਿਆ ਸੀ। ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਤਿੰਨੋਂ ਸਿਪਾਹੀ ATM ਕਾਰਨ ਸੰਕਰਮਿਤ ਹੋਏ ਹਨ। ਸਿਪਾਹੀਆਂ ਦੇ ਸੰਪਰਕ ਵਿਚ ਆਏ 28 ਨਜ਼ਦੀਕੀ ਲੋਕਾਂ ਨੂੰ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਨੂੰ ਦੇਖਦੇ ਹੋਏ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਤਾਂ ਜੋ ਬੈਂਕ ਕਰਮਚਾਰੀ ਅਤੇ ਖਾਤਾ ਧਾਰਕ ਇਸ ਤੇਜ਼ ਛੂਤ ਦੀ ਬਿਮਾਰੀ ਤੋਂ ਸੁਰੱਖਿਅਤ ਰਹਿ ਸਕਦੇ ਹਨ।
ਇਹ ਵੀ ਪੜ੍ਹੋ:
ਆਪਣੇ ਸੁਝਾਵਾਂ ਵਿਚ ਆਈ.ਬੀ.ਏ. ਨੇ ਖਾਤਾ ਧਾਰਕਾਂ ਨੂੰ ਕਿਹਾ ਹੈ ਕਿ ਉਹ ਬੈਂਕ ਸ਼ਾਖਾਵਾਂ ਵਿਚ ਜਾਣ ਤੋਂ ਪਰਹੇਜ਼ ਕਰਨ ਅਤੇ ਘਰ ਤੋਂ ਇੰਟਰਨੈਟ ਬੈਂਕਿੰਗ ਦੀ ਸਹੂਲਤ ਦੀ ਵਰਤੋਂ ਕਰਦਿਆਂ ਆਨਲਾਈਨ ਬੈਂਕਿੰਗ ਦੀ ਵਰਤੋਂ ਕਰਨ। ਹਾਲਾਂਕਿ ਐਸ.ਬੀ.ਆਈ. ਸਮੇਤ ਕਈ ਵੱਡੇ ਬੈਂਕਾਂ ਨੇ ਕੁਝ ਸੁਰੱਖਿਆ ਸੁਝਾਅ ਜਾਰੀ ਕੀਤੇ ਹਨ।
ਐਸ.ਬੀ.ਆਈ. ਏਟੀਐਮ ਲਈ ਸੁਰੱਖਿਆ ਸੁਝਾਅ
(1) ਜੇਕਰ ਕੋਈ ਵਿਅਕਤੀ ਪਹਿਲਾਂ ਤੋਂ ਹੀ ਬੈਂਕ ਦੇ ATM. ਕਮਰੇ ਵਿਚ ਮੌਜੂਦ ਹੈ ਅਤੇ ਉਹ ਪਹਿਲਾਂ ਹੀ ਇਸ ਦੀ ਵਰਤੋਂ ਕਰ ਰਿਹਾ ਹੈ, ਤਾਂ ਏ.ਟੀ.ਐਮ. ਦੇ ਕਮਰੇ ਵਿਚ ਨਾ ਜਾਓ।
(2) ATM ਦੇ ਕਮਰੇ ਵਿਚ ਜਾਣ ਤੋਂ ਪਹਿਲਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ। ਇਸ ਦੀ ਵਰਤੋਂ ਹਮੇਸ਼ਾ ਕਰਦੇ ਰਹਿਣਾ ਜ਼ਰੂਰੀ ਹੈ। ਏ.ਟੀ.ਐਮ. ਦੇ ਕਮਰੇ ਵਿਚ ਵੱਖੋ-ਵੱਖਰੀਆਂ ਥਾਵਾਂ ਨੂੰ ਨਾ ਛੂਹੋ।
(3) ਜੇ ਤੁਸੀਂ ਫਲੂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ATM ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ।
ਇਹ ਵੀ ਪੜ੍ਹੋ: ਬੈਂਕ 'ਚ 6 ਮਹੀਨੇ ਤੱਕ ਨਹੀਂ ਹੋਵੇਗੀ ਹੜਤਾਲ, ਸਰਕਾਰ ਨੇ ਨਵਾਂ ਕਾਨੂੰਨ ਕੀਤਾ ਲਾਗੂ
(4) ATM ਦੀ ਲਾਈਨ ਵਿਚ ਖੜ੍ਹੇ ਹੋਣ ਸਮੇਂ ਦੌਰਾਨ ਜੇਕਰ ਅਚਾਨਕ ਛਿੱਕ ਆ ਜਾਵੇ ਤਾਂ , ਆਪਣੇ ਮੂੰਹ ਨੂੰ ਬਾਹਾਂ ਜਾਂ ਟਿਸ਼ੂ ਨਾਲ ਢੱਕ ਕੇ ਹੀ ਛਿੱਕ ਮਾਰੋ।
(5) ਇਸਤੇਮਾਲ ਕੀਤੇ ਹੋਏ ਟੀਸ਼ੂ ਜਾਂ ਮਾਸਕ ਨੂੰ ATM ਦੇ ਕਮਰੇ ਵਿਚ ਨਾ ਸੁੱਟੋ।
(6) ਜੇਕਰ ਤੁਸੀਂ ਗਲਤੀ ਨਾਲ ਕਿਸੇ ਵੀ ਸਤਹ ਨੂੰ ਛੂਹ ਲਿਆ ਹੈ, ਤਾਂ ਹੱਥਾਂ ਨੂੰ ਤੁਰੰਤ ਸੈਨੀਟਾਈਜ਼ਰ ਨਾਲ ਸਾਫ ਕਰ ਲਓ।
(7) ATM ਲਾਈਨ ਵਿਚ ਖੜਦੇ ਹੋਏ ਆਪਣੇ ਚਿਹਰੇ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬੱਚੋ। ਲਾਈਨ ਵਿਚਲੇ ਲੋਕਾਂ ਤੋਂ ਇਕ ਮੀਟਰ ਦੀ ਦੂਰੀ ਰੱਖੋ।
(8) ਜੇਕਰ ਤੁਸੀਂ ਏ.ਟੀ.ਐਮ. ਚੈਂਬਰ ਵਿਚ ਗਲਤੀ ਨਾਲ ਕਿਸੇ ਵੀ ਸਤਹ ਨੂੰ ਛੂਹ ਲਿਆ ਹੈ, ਤਾਂ ਹੱਥਾਂ ਨੂੰ ਤੁਰੰਤ ਪੂੰਝਣ ਅਤੇ ਸੈਨੀਟਾਈਜ਼ਰ ਨਾਲ ਸਾਫ ਕਰੋ।
(9) ਜਿੰਨਾ ਹੋ ਸਕੇ ਆਨਲਾਈਨ ਟ੍ਰਾਂਜੈਕਸ਼ਨਾਂ ਦੀ ਵਰਤੋਂ ਕਰੋ। SBI ਦੇ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰੋ ਜਿਵੇਂ ਕਿ YONO, INB, BHIM, SBI।
ਇਹ ਵੀ ਪੜ੍ਹੋ: ਭਾਰਤੀ ਹਵਾਬਾਜ਼ੀ ਖੇਤਰ 'ਚ 29 ਲੱਖ ਨੌਕਰੀਆਂ 'ਤੇ ਲਟਕ ਰਹੀ ਕੋਰੋਨਾ ਦੀ ਤਲਵਾਰ