ਦੁਨੀਆ ਦਾ ਸਭ ਤੋਂ ਰਈਸ ਬਣਨ ਤੋਂ ਬਾਅਦ ਐਲਨ ਮਸਕ ਨੇ ਟਵੀਟ ਕਰਦਿਆਂ ਕਹੀ ਇਹ ਗੱਲ

01/08/2021 4:46:18 PM

ਨਵੀਂ ਦਿੱਲੀ — ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਵੀਰਵਾਰ ਨੂੰ ਐਲਨ ਨੇ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਬਲੂਮਬਰਗ ਬਿਲੀਨੀਅਰ ਇੰਡੈਕਸ ਅਨੁਸਾਰ ‘ਸਪੇਸ ਐਕਸ’ ਅਤੇ ‘ਟੈਸਲਾ’ ਦੇ ਸੰਸਥਾਪਕ ਕੋਲ ਹੁਣ 195 ਅਰਬ ਡਾਲਰ ਦੀ ਜਾਇਦਾਦ ਹੈ। ਮਸਕ ਦੀ ਜ਼ਿੰਦਗੀ ਵਿਚ ਇਕ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਉਸਦੀ ਕੰਪਨੀ ਟੈਸਲਾ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਰਹੀ ਸੀ ਅਤੇ ਉਹ ਆਪਣੀ ਕੰਪਨੀ ਵੇਚਣਾ ਚਾਹੁੰਦਾ ਸੀ। ਹਾਲਾਂਕਿ ਹੁਣ ਮਸਕ ਨੇ ਉਸੇ ਕੰਪਨੀ ਦੇ ਕਾਰਨ ਵੀਰਵਾਰ ਨੂੰ ਇਹ ਮੁਕਾਮ ਹਾਸਲ ਕਰ ਲਿਆ ਹੈ। ਵੀਰਵਾਰ ਨੂੰ ਕਾਰੋਬਾਰ ਦੌਰਾਨ ਟੈਸਲਾ ਦੇ ਸ਼ੇਅਰਾਂ ਵਿਚ 4.8 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : 29 ਜਨਵਰੀ ਤੋਂ ਸ਼ੁਰੂ ਹੋ ਸਕਦੈ ਬਜਟ ਸੈਸ਼ਨ, ਕੈਬਨਿਟ ਕਮੇਟੀ ਦੀ ਸਿਫ਼ਾਰਸ਼- ਦੋ ਹਿੱਸਿਆਂ 'ਚ ਹੋਵੇ ਸੈਸ਼ਨ

ਐਲਨ ਮਸਕ ਬਾਰੇ ਇਸ ਖ਼ਬਰ ਨੂੰ ਟਵਿੱਟਰ ’ਤੇ ਸਾਂਝਾ ਕਰਦਿਆਂ ‘ਟੈਸਲਾ ਆਨਰਜ਼ ਆਫ਼ ਸਿਲੀਕਾਨ ਵੈਲੀ’ ਹੈਂਡਲ ਤੋਂ ਇੱਕ ਟਵੀਟ ਆਇਆ। ਟਵੀਟ ਵਿਚ ਲਿਖਿਆ ਸੀ, ‘ਐਲਨ ਮਸਕ ਹੁਣ 190 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ।” ਟਵੀਟ ਦਾ ਹਵਾਲਾ ਦਿੰਦੇ ਹੋਏ ਮਸਕ ਨੇ ਲਿਖਿਆ, 'ਕਿੰਨਾ ਅਜੀਬ ਹੈ'।

 

ਇਸ ਤੋਂ ਬਾਅਦ ਅਗਲੇ ਟਵੀਟ ’ਤੇ ਉਨ੍ਹਾਂ ਨੇ ਲਿਖਿਆ, ‘ਠੀਕ ਹੈ, ਕੰਮ ’ਤੇ ਵਾਪਸੀ...’

 

 

ਐਲਨ ਮਸਕ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਜ਼ਬਰਦਸਤ ਤਰੀਕੇ ਨਾਲ ਰਿਸਪਾਂਸ ਦਿੱਤਾ

 

 

ਟੇਸਲਾ ਦੇ ਸ਼ੇਅਰ 2020 ਵਿਚ 743 ਪ੍ਰਤੀਸ਼ਤ ਚੜ੍ਹੇ

ਦਰਅਸਲ ਮਸਕ ਦੀ ਜਾਇਦਾਦ ਵਿਚ ਇੰਨੇ ਵੱਡੇ ਵਾਧੇ ਦਾ ਸਭ ਤੋਂ ਵੱਡਾ ਕਾਰਨ ਉਸ ਦੀ ਕੰਪਨੀ ਟੇਸਲਾ ਦੇ ਸ਼ੇਅਰਾਂ ਵਿਚ ਜ਼ਬਰਦਸਤ ਵਾਧਾ ਹੋਣਾ ਹੈ। ਕੰਪਨੀ ਨੂੰ ਹੋ ਰਹੇ ਲਗਾਤਾਰ ਲਾਭ ਅਤੇ ਐਸ.ਐਂਡ.ਪੀ. 500 ਇੰਡੈਕਸ ਵਿਚ ਸ਼ਾਮਲ ਹੋਇਆ ਤਾਂ ਟੈਸਲਾ ਦੇ ਸ਼ੇਅਰ 2020 ਵਿਚ 743 ਪ੍ਰਤੀਸ਼ਤ ਵਧੇ ਹਨ।
ਮਸਕ ਦੀ ਜਾਇਦਾਦ ’ਤੇ ਆਰਥਿਕ ਮੰਦੀ ਦਾ ਕੋਈ ਅਸਰ ਨਹੀਂ ਹੋਇਆ

ਇਹ ਵੀ ਪੜ੍ਹੋ : ਰਿਕਾਰਡ ਮਹਿੰਗਾਈ ’ਤੇ ਸਰ੍ਹੋਂ ਦਾ ਤੇਲ, ਬਾਕੀ ਤੇਲ ਦੀਆਂ ਕੀਮਤਾਂ ’ਚ ਵੀ ਆਇਆ ਉਛਾਲ

ਤੁਹਾਨੂੰ ਦੱਸ ਦੇਈਏ ਕਿ ਨਵੰਬਰ 2020 ਵਿਚ ਐਲਨ ਮਸਕ ਬਿਲ ਗੇਟਸ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਦੀ ਕੁਰਸੀ ’ਤੇ ਬੈਠ ਗਿਆ। ਉਸ ਸਮੇਂ ਉਸ ਕੋਲ ਕੁੱਲ ਜਾਇਦਾਦ 128 ਅਰਬ ਡਾਲਰ ਸੀ। ਪਿਛਲੇ 12 ਮਹੀਨਿਆਂ ਵਿਚ ਐਲਨ ਮਸਕ ਦੀ ਜਾਇਦਾਦ ਵਿਚ 150 ਅਰਬ ਡਾਲਰ ਦਾ ਵਾਧਾ ਹੋਇਆ ਹੈ। ਆਰਥਿਕ ਸੁਸਤੀ ਜਾਂ ਕੋਰੋਨਾ ਵਾਇਰਸ ਲਾਗ ਦਾ ਮਸਕ ਦੀ ਜਾਇਦਾਦ ’ਤੇ ਕੋਈ ਅਸਰ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : PNB ਧੋਖਾਧੜੀ : ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਅਤੇ ਜੀਜਾ ਬਣੇ ਸਰਕਾਰੀ ਗਵਾਹ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News