ਅਕਾਸਾ ਏਅਰ ਨੇ ਦਿੱਤੇ 72 ਬੋਇੰਗ 737 ਮੈਕਸ ਜਹਾਜ਼ਾਂ ਦੇ ਆਰਡਰ, ਭਾਰਤ 'ਚ ਜਲਦ ਸ਼ੁਰੂ ਕਰੇਗੀ ਸੇਵਾਵਾਂ
Tuesday, Nov 16, 2021 - 07:16 PM (IST)
ਨਵੀਂ ਦਿੱਲੀ-ਰੇਕਾਸ਼ ਝੁਨਝੁਨਵਾਲਾ ਦੀ ਨਵੀਂ ਏਅਰਲਾਈਨ ਅਕਾਸਾ ਏਅਰ ਨੇ ਅਮਰੀਕੀ ਏਅਰੋਸਪੇਸ ਕੰਪਨੀ ਨੂੰ 72 ਬੋਇੰਗ 737 ਮੈਕਸ ਜਹਾਜ਼ਾਂ ਦੀ ਖਰੀਦ ਦਾ ਆਰਡਰ ਦਿੱਤਾ ਹੈ। ਕੰਪਨੀ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਦਿੱਤੀ। ਅਕਾਸਾ ਏਅਰ ਅਤੇ ਬੋਇੰਗ ਵੱਲੋਂ ਜਾਰੀ ਇਕ ਸੰਯੁਕਤ ਬਿਆਨ 'ਚ ਕਿਹਾ ਗਿਆ 'ਅਕਾਸਾ ਏਅਰ ਦੇ ਆਰਡਰ 'ਚ 737 ਮੈਕਸ ਦੇ ਦੋ ਵੇਰੀਐਂਟ ਸ਼ਾਮਲ ਹਨ। ਇਨ੍ਹਾਂ 'ਚ 73708 ਅਤੇ ਜ਼ਿਆਦਾ ਸਮਰੱਥਾ ਵਾਲੇ 737-8-200 ਜਹਾਜ਼ ਸ਼ਾਮਲ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਪਿਛਲੇ ਮਹੀਨੇ ਭਾਰਤ 'ਚ ਅਕਾਸਾ ਏਅਰ ਦੇ ਸੰਚਾਲਨ ਲਈ ਇਕ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨ.ਓ.ਸੀ.) ਪ੍ਰਦਾਨ ਕੀਤਾ ਸੀ। ਅਕਾਸਾ ਏਅਰ ਦੀ ਯੋਜਨਾ 2022 ਦੀਆਂ ਗਰਮੀਆਂ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਹੈ।
ਇਹ ਵੀ ਪੜ੍ਹੋ : ਨਾਈਜੀਰੀਆ 'ਚ ਬੰਦੂਕਧਾਰੀਆਂ ਨੇ 15 ਲੋਕਾਂ ਦਾ ਕੀਤਾ ਕਤਲ
ਅਗਲੇ ਸਾਲ ਉਡਾਣ ਦੀ ਤਿਆਰ
ਅਕਾਸਾ ਏਅਰ ਦੀ ਮਲਕੀਅਤ ਵਾਲੀ ਕੰਪਨੀ ਐੱਸ.ਐੱਨ.ਸੀ. ਏਵੀਏਸ਼ਨ ਨੇ ਪਿਛਲੇ ਮਹੀਨੇ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਉਹ ਜੂਨ 2022 ਤੋਂ ਉਡਾਣ ਭਰਨ ਦੀ ਤਿਆਰੀ ਕਰ ਰਹੀ ਹੈ। ਸ਼ੁਰੂਆਤੀ ਕਲੀਅਰੈਂਸ ਮਿਲਣ ਤੋਂ ਬਾਅਦ ਦੇਸ਼ 'ਚ ਸਭ ਤੋਂ ਘੱਟ ਖਰਚ 'ਚ ਹਵਾਈ ਯਾਤਰਾ ਕਰਵਾਉਣ ਵਾਲੀ ਏਅਰਲਾਈਨ ਲਾਂਚ ਕੀਤੀ ਜਾਵੇਗੀ। ਕੰਪਨੀ ਇਸ ਨੂੰ ਅਲਟਰਾ ਲੋਅ ਕਾਸਟ ਕੈਰੀਅਰ ਦੇ ਤੌਰ 'ਤੇ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਭਾਰਤ ਨੇ COP26 ਸ਼ਿਖਰ ਸੰਮੇਲਨ ਨੂੰ ਦੱਸਿਆ 'ਸਫ਼ਲ'
ਕੀ ਹੁੰਦਾ ਅਲਟਰਾ ਲੋਅ ਕਾਸਟ ਕੈਰੀਅਰ?
ਅਲਟਰਾ ਲੋਅ ਕਾਸਟ ਕੈਰੀਅਰ ਸਸਤੀ ਹਵਾਈ ਸੇਵਾ ਦਾ ਬਦਲ ਹੈ। ਇਹ ਇਕ ਤਰ੍ਹਾਂ ਨਾਲ 'ਨੋ ਫ੍ਰਿਲਸ ਏਅਰਲਾਇੰਸ' ਹੁੰਦੀ ਹੈ ਭਾਵ ਅਜਿਹੀ ਫਲਾਈਟ ਸੇਵਾ ਜਿਸ 'ਚ ਯਾਤਰੀਆਂ ਨੂੰ ਸਿਰਫ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਟਿਕਟ ਸਸਤੀ ਹੋਵੇ। ਵੱਖ ਤੋਂ ਸਰਵਿਸ ਲਈ ਵੱਖ ਤੋਂ ਚਾਰਜ ਲਿਆ ਜਾਂਦਾ ਹੈ। ਇਸ 'ਚ ਜਹਾਜ਼ 'ਚ ਇਕ-ਇਕ ਇੰਚ ਥਾਂ ਦੀ ਕੀਮਤ ਹੁੰਦੀ ਹੈ। ਫੋਲਡੇਬਲ ਸੀਟ ਬੈਕ ਟ੍ਰੇਜ, ਪੇਪਰ ਕੱਪ, ਫੂਡ ਪੈਕੇਜਿੰਗ 'ਤੇ ਵਿਗਿਆਪਨ ਹੁੰਦੇ ਹਨ। ਇਸ ਦੇ ਤਹਿਤ ਜਹਾਜ਼ 'ਚ ਇਨ-ਫਲਾਈਟ ਐਂਟਰਟੇਨਮੈਂਟ, ਫੂਡ ਅਤੇ ਬਿਜ਼ਨੈੱਸ ਕਲਾਸ ਸੀਟਿੰਗ ਵਰਗੀਆਂ ਸੁਵਿਧਾਵਾਂ 'ਤੇ ਖਚਰ ਨਹੀਂ ਕੀਤਾ ਜਾਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।