ਏਅਰਟੈੱਲ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਸਟਾਰਟਅਪ ਕੰਪਨੀ ਵਾਇਸਜ਼ੈੱਨ ''ਚ ਖਰੀਦੀ 10 ਫੀਸਦੀ ਹਿੱਸੇਦਾਰੀ

Friday, May 22, 2020 - 12:42 AM (IST)

ਏਅਰਟੈੱਲ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਸਟਾਰਟਅਪ ਕੰਪਨੀ ਵਾਇਸਜ਼ੈੱਨ ''ਚ ਖਰੀਦੀ 10 ਫੀਸਦੀ ਹਿੱਸੇਦਾਰੀ

ਨਵੀਂ ਦਿੱਲੀ (ਭਾਸ਼ਾ)-ਭਾਰਤੀ ਏਅਰਟੈੱਲ ਨੇ ਗੁਰੂਗ੍ਰਾਮ ਦੀ ਸਟਾਰਟਅਪ ਕੰਪਨੀ ਵਾਇਸਜ਼ੈੱਨ 'ਚ 10 ਫੀਸਦੀ ਹਿੱਸੇਦਾਰੀ ਖਰੀਦੀ ਹੈ। ਇਹ ਕੰਪਨੀ ਵਾਰਤਾ ਨਾਲ ਜੁੜੀ ਅਰਟੀਫਿਸ਼ੀਅਲ ਇੰਟੈਲੀਜੈਂਸੀ 'ਤੇ ਕੰਮ ਕਰਦੀ ਹੈ। ਏਅਰਟੈੱਲ ਨੇ ਜਾਣਕਾਰੀ ਦਿੱਤੀ ਕਿ ਇਹ ਨਕਦ ਸੌਦਾ ਹੈ। ਇਸ ਸੌਦੇ ਨਾਲ ਕੰਪਨੀ ਨੂੰ ਵਾਇਸਜ਼ੈੱਨ ਦੀਆਂ ਤਕਨੀਕਾਂ 'ਤੇ ਤਰਜ਼ੀਹੀ ਪਹੁੰਚ ਉਪਲੱਬਧ ਹੋਵੇਗੀ। ਇਸ ਨੂੰ ਉਹ ਆਪਣੇ ਵੱਖ-ਵੱਖ ਗਾਹਕ ਕੇਂਦਰਾਂ 'ਤੇ ਕਈ ਭਾਸ਼ਾਵਾਂ 'ਚ ਇਸਤੇਮਾਲ ਕਰ ਸਕੇਗੀ। ਹਾਲਾਂਕਿ ਕੰਪਨੀ ਨੇ ਸੌਦੇ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ।

ਕੰਪਨੀ ਨੇ ਇਹ ਹਿੱਸੇਦਾਰੀ ਆਪਣੇ ਏਅਰਟੈੱਲ ਸਟਾਰਟਅਪ ਐਕਸੀਲਰੇਟਰ ਪ੍ਰੋਗਰਾਮ ਤਹਿਤ ਖਰੀਦੀ ਹੈ। ਮੁੱਖ ਉਤਪਾਦ ਅਧਿਕਾਰੀ ਆਦਰਸ਼ ਨਾਇਰਾ ਨੇ ਕਿਹਾ ਕਿ ਅਰਟੀਫਿਸ਼ੀਅਲ ਇੰਟੈਲੀਜੈਂਸੀ ਖੇਤਰ 'ਤੇ ਏਅਰਟੈੱਲ ਦਾ ਵਿਸ਼ੇਸ਼ ਧਿਆਨ ਹੈ। ਇਹ ਗਾਹਕਾਂ ਦੇ ਅਨੁਭਵ ਨੂੰ ਬਦਲਣ 'ਚ ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ।


author

Karan Kumar

Content Editor

Related News