ਏਅਰਲਾਈਂਸ ਕੰਪਨੀਆਂ ਨੂੰ ਵੱਡੀ ਰਾਹਤ, 15 ਦਿਨ ਕਿਰਾਇਆ ਤੈਅ ਕਰਨ ਦੀ ਮਿਲੀ ਛੋਟ

Sunday, Sep 19, 2021 - 12:22 PM (IST)

ਨਵੀਂ ਦਿੱਲੀ - ਸ਼ਨੀਵਾਰ ਨੂੰ ਏਅਰਲਾਈਨਜ਼ ਕੰਪਨੀਆਂ ਨੂੰ ਸਰਕਾਰ ਤੋਂ ਵੱਡੀ ਰਾਹਤ ਮਿਲੀ ਹੈ। ਦਰਅਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐਮ.ਓ.ਸੀ.ਏ.) ਨੇ ਸ਼ਨੀਵਾਰ ਨੂੰ ਕਿਹਾ ਕਿ ਹਵਾਈ ਕਿਰਾਏ ਦੀਆਂ ਹੇਠਲੀਆਂ ਅਤੇ ਉਪਰਲੀਆਂ ਸੀਮਾਵਾਂ ਕਿਸੇ ਵੀ ਸਮੇਂ 15 ਦਿਨਾਂ ਤੱਕ ਲਾਗੂ ਹੋਣਗੀਆਂ ਅਤੇ ਏਅਰਲਾਈਨਾਂ 16 ਵੇਂ ਦਿਨ ਤੋਂ ਬਿਨਾਂ ਕਿਸੇ ਸੀਮਾ ਦੇ ਚਾਰਜ ਕਰਨ ਲਈ ਸੁਤੰਤਰ ਹੋਣਗੀਆਂ। ਇਸ ਸਾਲ 12 ਅਗਸਤ ਤੋਂ ਲਾਗੂ ਹੋਇਆ ਇਹ ਪ੍ਰਬੰਧ 30 ਦਿਨਾਂ ਲਈ ਸੀ ਅਤੇ ਏਅਰਲਾਈਨ ਕੰਪਨੀਆਂ 31 ਵੇਂ ਦਿਨ ਤੋਂ ਬਿਨਾਂ ਕਿਸੇ ਸੀਮਾ ਦੇ ਚਾਰਜ ਕਰ ਰਹੀਆਂ ਸਨ।

ਇਹ ਵੀ ਪੜ੍ਹੋ : world bank ਨਹੀਂ ਜਾਰੀ ਕਰੇਗਾ ਇਜ਼ ਆਫ਼ ਡੁਇੰਗ ਬਿਜ਼ਨੈੱਸ ਰਿਪੋਰਟ, ਦੱਸੀ ਇਹ ਵਜ੍ਹਾ

ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇੱਕ ਨਵੇਂ ਆਦੇਸ਼ ਵਿੱਚ ਮੰਤਰਾਲੇ ਨੇ ਕਿਹਾ, “ਮੰਨ ਲਓ ਕਿ ਅੱਜ ਤਾਰੀਖ 20 ਸਤੰਬਰ ਹੈ, ਤਾਂ ਕਿਰਾਏ ਦੀ ਸੀਮਾ 4 ਅਕਤੂਬਰ ਤੱਕ ਲਾਗੂ ਰਹੇਗੀ। ਇਸ ਤਰ੍ਹਾਂ, 5 ਅਕਤੂਬਰ ਜਾਂ ਇਸ ਤੋਂ ਬਾਅਦ ਦੀ ਕਿਸੇ ਵੀ ਤਾਰੀਖ ਦੀ ਯਾਤਰਾ ਲਈ, 20 ਸਤੰਬਰ ਨੂੰ ਕੀਤੀ ਗਈ ਬੁਕਿੰਗ ਕਿਰਾਏ ਦੀ ਹੱਦ ਦੁਆਰਾ ਨਿਯੰਤ੍ਰਿਤ ਨਹੀਂ ਹੋਵੇਗੀ। "

 

ਆਦੇਸ਼ ਵਿਚ ਕਿਹਾ ਗਿਆ ਹੈ ਕਿ ਜੇਕਰ ਅਗਲੇ ਦਿਨ ਭਾਵ 21 ਸਤੰਬਰ ਨੂੰ ਬੁਕਿੰਗ ਕੀਤੀ ਜਾਂਦੀ ਹੈ ਤਾਂ ਕਿਰਾਏ ਦੀ ਹੱਦ 5 ਅਕਤੂਬਰ ਤੱਕ ਲਾਗੂ ਹੋਵੇਗੀ  ਅਤੇ 6 ਅਕਤੂਬਰ ਜਾਂ ਇਸ ਦੇ ਬਾਅਦ ਦੀ ਯਾਤਰਾ ਲਈ ਕਿਰਾਏ ਦੀ ਹੱਦ ਲਾਗੂ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਸਾਲ 12 ਅਗਸਤ ਨੂੰ ਘਰੇਲੂ ਹਵਾਈ ਯਾਤਰਾ ਮਹਿੰਗੀ ਹੋ ਗਈ ਸੀ। ਮੰਤਰਾਲੇ ਨੇ ਕਿਹਾ ਕਿ ਹੇਠਲੀ ਅਤੇ ਉਪਰਲੀ ਹੱਦ ਵਿਚ 9.83 ਤੋਂ 12.82 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਦੁਨੀਆ ਭਰ ’ਚ ਡਾਇਮੰਡ ਦੀ ਮੰਗ ਵਧੀ, ਫਿਰ ਵੀ ਉਦਯੋਗ ਨੂੰ ਕਰਨਾ ਪੈ ਰਿਹੈ ਸੰਕਟ ਦਾ ਸਾਹਮਣਾ

ਘਰੇਲੂ ਉਡਾਣ 85 ਪ੍ਰਤੀਸ਼ਤ ਸਮਰੱਥਾ ਨਾਲ ਸੰਚਾਲਿਤ ਹੋ ਸਕੇਗੀ

ਇਸ ਦੇ ਨਾਲ ਹੀ ਘਰੇਲੂ ਏਅਰਲਾਈਨਜ਼ ਨੂੰ ਤੁਰੰਤ ਪ੍ਰਭਾਵ ਨਾਲ ਉਡਾਣ ਦੀ ਸਮਰੱਥਾ 72.5 ਫੀਸਦੀ ਤੋਂ ਵਧਾ ਕੇ 85 ਫੀਸਦੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ। ਇਸ ਤੋਂ ਪਹਿਲਾਂ 12 ਅਗਸਤ ਨੂੰ ਘਰੇਲੂ ਏਅਰਲਾਈਨਜ਼ ਦੀ ਯਾਤਰੀ ਸਮਰੱਥਾ 65 ਫੀਸਦੀ ਤੋਂ ਵਧਾ ਕੇ 72.5 ਫੀਸਦੀ ਕਰ ਦਿੱਤੀ ਗਈ ਸੀ। 5 ਜੁਲਾਈ ਅਤੇ 12 ਅਗਸਤ ਦੇ ਵਿਚਕਾਰ, ਇਹ ਸੀਮਾ 65 ਪ੍ਰਤੀਸ਼ਤ ਸੀ। 1 ਜੂਨ ਅਤੇ 5 ਜੁਲਾਈ ਦੇ ਵਿਚਕਾਰ, ਇਹ ਸੀਮਾ 50 ਪ੍ਰਤੀਸ਼ਤ ਸੀ।

ਇਹ ਵੀ ਪੜ੍ਹੋ : ਗੂਗਲ ’ਤੇ 17.7 ਕਰੋੜ ਡਾਲਰ ਦਾ ਜੁਰਮਾਨਾ ਲਗਾਉਣ ਦੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News